Share on Facebook

Main News Page

ਅਜੋਕੇ-ਅਕਾਲੀ !!
-: ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)

ਕਹਿਣ ਨੂੰ ਅਕਾਲੀ ਤਾਂ ਅਕਾਲ ਦੇ ਪੁਜਾਰੀ ਹੁੰਦੇ,
ਅੱਜ-ਕੱਲ ਕਾਲ਼-ਮਹਾਂਕਾਲ਼ ਨੂੰ ਧਿਆਉਂਦੇ ਆ।

ਪੰਥ ਨੂੰ ਵਸਾਉਣ ਦੇ ਲਈ ਖੁਦ ਨੂੰ ਉਜਾੜਦੇ ਸੀ,
ਹੁਣ ਤਾਂ ਇਹ ਆਪਣੇ ਲਈ ਪੰਥ ਮਰਵਾਉਂਦੇ ਆ।

ਗੁਰੂ ਗ੍ਰੰਥ ਵਾਲੀ ਗੁਰਿਆਈ ਨੂੰ ਵੰਗਾਰਨੇ ਲਈ,
ਬਿਪਰਾਂ ਦੀ ਬਾਣੀ ਨੂੰ ਵੀ ਨਾਲ਼ ਇਹ ਬਿਠਾਉਂਦੇ ਆ।

ਇੱਕ ਦੇ ਸਿਧਾਂਤ 'ਚ ਦੁਫੇੜ ਪੈਦਾ ਕਰਨੇ ਲਈ,
ਦੋ-ਦੋ ਬੇੜੀਆਂ ਚ ਪੈਰ ਧਰਨਾਂ ਸਿਖਾਉਂਦੇ ਆ।

ਗੁਰੂ ਦੇ ਅਦਬ ਦੇ ਲਈ ਵਾਰਦੇ ਸੀ ਜਾਨਾਂ ਜਿਹੜੇ,
ਅੱਜ-ਕਲ ਆਪ ਹੀ ਬੇ-ਅਦਬੀ ਕਰਾਉਂਦੇ ਆ।

ਸਿੱਖੀ ਦੀ ਵਿਚਾਰਧਾਰਾ ਹੋਰਨਾਂ ਨੂੰ ਦੱਸਣੀ ਕੀ,
ਸਗੋਂ ਬਿਪਰਨ ਰੀਤਾਂ ਸਿੱਖਾਂ ਚ ਫੈਲਾਉਂਦੇ ਆ।

ਗੁਰਾਂ ਕਿਰਦਾਰ ਘੜ ਸਾਜਿਆ ਇਹ ਖਾਲਸਾ ਸੀ,
ਪਰ ਇਹ ਤਾਂ ਵੋਟਾਂ ਘੜ ਹੋਂਦ ਦਰਸਾਉਂਦੇ ਆ।

ਗੁਰੂ ਜੀ ਨੇ ਕਿਰਪਾ ਲਈ ਦਿੱਤੀ ਕਿਰਪਾਨ ਜਿਹੜੀ,
ਇਹ ਤਾਂ ਮੁੜ ਉਹਨੂੰ ਤਲਵਾਰ ਹੀ ਬਣਾਉਂਦੇ ਆ।

ਨਿਤਾਣਿਆਂ, ਨਿਮਾਣਿਆਂ, ਨਿਓਟਿਆਂ ਤੇ ਲੋੜਵੰਧਾਂ,
ਲਾਲੋਆਂ ਨੂੰ ਭੁੱਲ ਇਹ ਤਾਂ ਭਾਗੋ ਨੂੰ ਰਿਝਾਉਂਦੇ ਆ।
ਗੁਰੂ ਦਿਆਂ ਸਿੱਖਾਂ ਉੱਤੇ ਜੁਲਮ ਜੋ ਬੰਦਾ ਕਰੇ,
ਸਜਾ ਨਾਲੋਂ ਉਹਨੂੰ ਸਗੋਂ ਆਪ ਹੀ ਬਚਾਉਂਦੇ ਆ।

ਸੰਗਤਾਂ ਦੀ ਸੇਵਾ ਤੋਂ ਨਵਾਬੀਆਂ ਨੂੰ ਵਾਰਨੇ ਦਾ,
ਛੱਡ ਇਤਿਹਾਸ ਝੂਠ ਨੀਤੀਆਂ ਪੜ੍ਹਾਉਂਦੇ ਆ।

ਬੋਲਾਂ 'ਚ ਮਿਠਾਸ ਨਾ ਨਿਮਰ ਨਾ ਹੀ ਸਹਿਣਸ਼ੀਲ,
ਬਿਨ੍ਹਾਂ ਇਖਲਾਕੋਂ ਹੀ ਅਕਾਲੀ ਅਖਵਾਉਂਦੇ ਆ।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top