Share on Facebook

Main News Page

ਗਿਆਨੀ ਸੰਤ ਸਿੰਘ ਮਸਕੀਨ ਬਾਰੇ ਉਸ਼ੋ ਦੇ ਵੀਚਾਰ - "ਯੇਹ ਆਦਮੀ ਸਿੱਖੋਂ ਕੋ ਭਰਮਾ ਰਹਾ ਹੈ"
-: ਖ਼ਾਲਸਾ ਨਿਊਜ਼ ਟੀਮ

ਗਿਆਨੀ ਸੰਤ ਸਿੰਘ ਮਸਕੀਨ ਬਾਰੇ ਬਹੁਤੇ ਸਿੱਖਾਂ ਨੂੰ ਭੁਲੇਖਾ ਹੈ ਕਿ ਉਹ ਕੋਈ ਬਹੁਤ ਵੱਡੇ ਵਿਦਵਨ ਸਨ। ਪਰ ਅਸਲੀਯਤ ਇਹ ਹੈ ਕਿ ਉਨ੍ਹਾਂ ਨੇ ਭੂਤਾਂ-ਪ੍ਰੇਤਾਂ, ਹਿੰਦੂ ਮੱਤ ਦੀਆਂ ਕਥਾ ਕਹਾਣੀਆ, ਸ਼ੇਖ ਸਾਦੀ, ਬਚਿੱਤਰ ਨਾਟਕ ਆਦਿ ਦਾ ਹੀ ਪ੍ਰਚਾਰ ਕੀਤਾ, ਗੁਰਮਤਿ ਦਾ ਨਾਮਾਤਰ ਹੀ ਪ੍ਰਚਾਰ ਕੀਤਾ। ਇਸੇ ਲਈ ਮਸਕੀਨ ਜੀ ਦਾ ਕਹਿਣਾ ਧੁਤਿਆਂ ਨੂੰ ਭਾਉਂਦਾ ਹੈ, ਕਿਉਂਕਿ ਭੂਤਾਂ ਵਾਲੇ ਬਹੁਤਾਤ ਕੰਮ ਧੂਤੇ ਵੀ ਕਰਦੇ ਹਨ।

ਜਿਨ੍ਹਾਂ ਨੇ ਉਸ਼ੋ ਨੂੰ ਸੁਣਿਆ - ਪੜਿਆ ਹੈ, ਉਨ੍ਹਾਂ ਨੂੰ ਇਹ ਭਲੀਭਾਂਤ ਜਾਣਕਾਰੀ ਹੈ ਕਿ ਮਸਕੀਨ ਜੀ ਉਸ਼ੋ ਦੀ ਹੀ ਨਕਲ ਕਰਦੇ ਸਨ। ਉਸ਼ੋ ਦੀਆਂ ਕਿਤਾਬਾਂ ਪੜ੍ਹਕੇ ਹੀ ਆਪਣੀ ਭਾਸ਼ਾ ਵਿੱਚ ਵਿਖਿਆਨ ਕਰ ਦਿੰਦੇ ਸਨ। ਇਸ ਆਡੀਓ ਵਿੱਚ ਸੁਣੋ ਉਸ਼ੋ ਨੇ ਕੀ ਕਿਹਾ ਹੈ:

ਉਸ਼ੋ ਕਹਿੰਦਾ ਹੈ ਕਿ ਇਹ "ਜੋੜ ਤੋੜ ਕਰ ਰਹਾ ਹੈ, ਮੇਰੇ ਸਾਥ ਭੀ ਧੋਖਾ ਔਰ ਸਿੱਖੋਂ ਕੇ ਸਾਥ ਭੀ ਧੋਖਾ ਕਰ ਰਹਾ ਹੈ। ਯੇਹ ਆਦਮੀ ਸਿੱਖੋਂ ਕੋ ਭਰਮਾ ਰਹਾ ਹੈ, ਮੇਰੀ ਬਾਤੇਂ ਸਿੱਖੋਂ ਕੋ ਸਮਝਾ ਰਹਾ ਹੈ, ਸ਼ੈਤਾਨ ਦਾ ਸ਼ਿਸ਼ਯ ਹੈ।"

ਭਾਂਵੇਂ ਸਿੱਖਾਂ ਲਈ ਉਸ਼ੋ ਦੀ ਕੋਈ ਬੁੱਕਤ ਨਹੀਂ, ਨਾਲੇ ਇਸ ਆਡੀਓ ਵਿੱਚ ਵੀ ਉਹ, ਗੁਰੂ ਨਾਨਕ ਦੀ ਪਰਿਸਥਿਤੀਆਂ ਨੂੰ, ਹਵਾ ਨੂੰ ਪੁਰਾਣਾ ਦੱਸ ਰਿਹਾ ਹੈ... ਕਿਉਂਕਿ ਉਹ ਆਪਣੇ ਆਪ ਨੂੰ ਭਗਵਾਨ ਮੰਨਦਾ ਸੀ।

ਕਾਫੀ ਪਾਠਕਾਂ ਨੇ ਕਹਿਣਾ ਹੈ ਕਿ ਇਹ ਆਡੀਓ ਜਾਲੀ ਹੈ, ਕਿਉਂਕ ਬਹੁਤਾਤ ਸਿੱਖ ਅਖਵਾਉਣ ਵਾਲੇ ਪਿਛਲੱਗੂ ਬਿਰਤੀ ਦੇ ਹਨ, ਤੇ ਕਿਸੇ ਨਾ ਕਿਸੇ ਵਿਅਕਤੀ ਨਾਲ ਜੁੜੇ ਹਨ, ਬਜਾਏ ਕਿ ਉਹ ਗੁਰੂ ਦੇ ਸਿਧਾਂਤ ਨਾਲ ਜੁੜਨ। ਉਨ੍ਹਾਂ ਨੇ ਇਹ ਪੋਸਟ ਬਾਰੇ ਊਲ ਜ਼ਲੂਲ ਵੀ ਲਿਖਣਾ ਹੈ, ਪਰ ਸੱਚ ਛੁੱਪਦਾ ਨਹੀਂ, ਸਾਨੂੰ ਕੋਈ ਪਰਵਾਹ ਨਹੀਂ।

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top