Share on Facebook

Main News Page

ਬਚਿੱਤਰੀ ਬੰਤਾ ਸਿੰਘ ਉਰਫ ਬੰਟੀ ਭਈਆ ਦੀ ਅਸਲੀਅਤ
-: ਖ਼ਾਲਸਾ ਨਿਊਜ਼ ਟੀਮ

ਜੈ ਹੋਵੇ ਦੁਰਗਾ ਮਈਆ !
ਬੋਲੇ ਬੰਟੀ ਭਈਆ !


ਦਿੱਲੀ ਕਮੇਟੀ ਜੋ ਕਿ ਆਰ.ਐਸ.ਐਸ. ਦੀ ਰਖੈਲ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਨੇ ਬਚਿੱਤਰੀ ਕਲਾਕਾਰਾਂ ਨੂੰ ਸਥਾਪਿਤ ਕਰਣ ਲਈ ਰਕਾਬ ਗੰਜ ਗੁਰਦੁਆਰੇ ਨੂੰ ਇੱਕ ਹਥਿਆਰ ਦੇ ਰੂਪ 'ਚ ਵਰਤਿਆ। ਗੁਰੂ ਗ੍ਰੰਥ ਸਾਹਿਬ ਦੀ ਚੱਲ ਰਹੀ ਲੜੀਵਾਰ ਕਥਾ ਰੋਕ ਕੇ, ਇਸ ਬੰਤਾ ਸਿਮਘ ਉਰਫ ਬੰਟੀ ਭਈਆ ਕੋਲੋਂ ਅਖੌਤੀ ਦਸਮ ਗ੍ਰੰਥ ਦੇ ਗੰਦ ਨੂੰ ਖਿਲਾਰਨਾ ਸ਼ੁਰੂ ਕੀਤਾ। ਪਿਛਲੇ ਸਾਲ ਨਰਾਤਿਆਂ ਦੇ ਦੌਰਾਨ ਇਸ ਬੰਟੀ ਭਈਆ ਨੇ ਬੜੀ ਬੇਸ਼ਰਮੀ ਨਾਲ ਦੁਰਗਾ ਕੀ ਵਾਰ ਦੀ ਕਥਾ ਕੀਤੀ। ਖ਼ਾਲਸਾ ਨਿਊਜ਼ ਵੱਲੋਂ ਇਸ ਦਾ ਪਾਜ ਬੜੀ ਵਾਰੀ ਉਘੇੜਿਆ ਗਿਆ।

ਤਸਵੀਰ ਵਿੱਚ ਗੁਰਚਰਣ ਸਿੰਘ ਗਿੱਲ ਹੈ ਜਾਂ ਹੋਰ, ਪਰ ਇਹ ਹੈ ਆਰ.ਐਸ.ਐਸ. ਦੇ ਸਮਾਗਮ ਦੀ ਝਲਕੀ, ਜਿਸ ਵਿੱਚ ਆਰ.ਐਸ.ਐਸ. ਦੇ ਸੰਸਥਾਪਕ ਡਾ. ਹੇਡਗੇਵਾਰ ਦੀ ਤਸਵੀਰ ਕੰਧ 'ਤੇ ਟੰਗੀ ਹੋਈ ਹੈ, ਗੁਰੂ ਗੋਬਿੰਦ ਸਿੰਘ ਦੀ ਆਖੀ ਜਾਂਦੀ ਤਸਵੀਰ ਟੇਬਲ 'ਤੇ ਪਈ ਹੈ। ਜਿਹੜਾ ਸਿੱਖ ਭੇਖ 'ਚ ਆਰ.ਐਸ.ਐਸ. ਦਾ ਕਰਿੰਦਾ ਹੈ, ਉਹ ਅੱਗ ਦੀ ਬਣਾਈ ਹੋਈ ਮੂਰਤ ਅੱਗੇ ਅਰਦਾਸ ਕਰ ਰਿਹਾ ਹੈ, ਉਸੀ ਸ਼ਖਸ ਨਾਲ ਬੰਟੀ ਭਈਆ ਬੈਠਾ ਹੈ। ਇਹ ਤਸਵੀਰਾਂ ਸਬੂਤ ਹਨ ਕਿ ਇਹ ਬੰਤਾ... ਆਰ.ਐਸ.ਐਸ. ਦਾ ਹੀ ਕਰਿੰਦਾ ਹੈ, ਜਿਸਨੂੰ ਮਨਜੀਤ ਜੀ.ਕੇ. ਤੇ ਪਰਮਜੀਤ ਰਾਣਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਰਣ ਲਈ ਅਤੇ ਬੱਿਚਤਰ ਨਾਟਕ ਨੂੰ ਪ੍ਰਮੋਟ ਕਰਣ ਲਈ ਵੱਡੀ ਰਕਮ 'ਤੇ ਖਰੀਦਿਆ ਹੋਇਆ ਹੈ।

ਅੱਜ ਇਸ ਬੰਟੀ ਭਈਆ ਦੀਆਂ ਕੁੱਝ ਹੋਰ ਤਸਵੀਰਾਂ ਫੇਸਬੁੱਕ ਤੋਂ ਪ੍ਰਾਪਤ ਹੋਈਆਂ ਹਨ, ਤੇ ਇੱਕ ਪੋਸਟ ਵਿੱਚ ਇਨ੍ਹਾਂ ਤਸਵੀਰਾਂ ਬਾਰੇ ਇਉਂ ਲਿਖਿਆ ਗਿਆ:

"ਜਿਸ ਢੰਗ ਤਰੀਕੇ ਨਾਲ ਇਹ ਬੰਤਾ ਸਿੰਘ ਵਿਚਰ ਰਿਹਾ ਹੈ, ਉਸ ਬਾਰੇ ਪੰਥਕ ਹਲਕੇ ਪਹਿਲਾਂ ਹੀ ਇਹ ਪ੍ਰਗਟਾਵਾ ਕਰ ਚੁੱਕੇ ਹਨ ਕਿ ਇਹ ਬੰਦਾ ਆਰ. ਐਸ. ਐਸ. ਦਾ ਪੇਡ ਪਰਚਾਰਕ ਹੈ, ਜਿਸ ਕਾਰਣ ਇਹ ਜਾਣ-ਬੁੱਝ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੋਥੀ ਦਸਮਗ੍ਰੰਥ ਨੂੰ ਸਿੱਖ ਸਟੇਜਾਂ ਤੋਂ ਪਰਮੋਟ ਕਰ ਰਿਹਾ ਹੈ।

ਹੁਣ ਇਸ ਬੰਤਾ ਸਿੰਘ ਦੀਆਂ ਆਰ.ਐਸ ਐਸ ਦੇ ਸਿੱਖ ਵਿੰਗ ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀ ਗੁਰਚਰਨ ਸਿੰਘ ਗਿੱਲ ਨਾਲ ਫੋਟੋਆਂ ਸ਼ੋਸ਼ਲ ਮੀਡੀਆਂ ਉਪਰ ਵਾਇਰਲ ਹੋਈਆਂ ਹਨ। ਸੁੱਤੇ ਪਏ ਸਿੱਖਾਂ ਦੀਆਂ ਅੱਖਾਂ ਖੋਲਣ ਲਈ ਇਹ ਫੋਟੋਆਂ ਹੀ ਕਾਫੀ ਹਨ, ਪਰ ਜਿਹੜੇ ਜਾਣ-ਬੁੱਝ ਕੇ ਘੇਸਲਵੱਟੀ ਬੈਠੇ ਹਨ, ਉਹਨਾਂ ਨੂੰ ਜਗਾਉਣ ਦਾ ਕੀ ਫਾਇਦਾ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top