Share on Facebook

Main News Page

'ਕੁੱਤੇਖਾਣੀ'
-: ਸਰਬਜੀਤ ਸਿੰਘ
(ਐਡਵੋਕੇਟ)

ਸੋਸ਼ਲ ਮੀਡੀਆ 'ਤੇ ਭੇਜੇ ਜਾ ਰਹੇ ਸੰਦੇਸ਼ਾਂ ਮੁਤਾਬਿਕ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 26 ਫਰਵਰੀ 2017 ਨੂੰ ਹੋਣੀਆਂ ਨਿਸ਼ਚਿਤ ਹੋ ਗਈਆਂ ਹਨ ਗੁਰਦੁਆਰਾ ਚੋਣਾਂ ਦਾ ਇਹ ਪ੍ਰੋਗਰਾਮ ਉਸ ਧਿਰ ਵੱਲੋਂ ਅਦਾਲਤ ਵਿਚ ਪਾਏ ਗਏ ਮੁਕੱਦਮੇ ਦੀ ਸੁਣਵਾਈ ਦੌਰਾਨ ਉਲੀਕਿਆ ਗਿਆ ਹੈ, ਜਿਹੜੀ ਧਿਰ ਨੇ ਖੁਦ ਆਪਣੇ ਕਾਰਜਕਾਲ ਦੌਰਾਨ ਗੁਰਦੁਆਰਾ ਚੋਣਾਂ ਕਦੇ ਸਮੇਂ ਸਿਰ ਨਹੀਂ ਹੋਣ ਦਿੱਤੀਆਂ ਸਨ। ਗੁਰਦੁਆਰਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਹੁੰਦਿਆਂ ਹੀ ਇਸ ਧਿਰ ਦੇ ਕਈ ਅਖੌਤੀ ਆਗੂਆਂ ਦੇ ਇਲਾਵਾ, ਉਨ੍ਹਾਂ ਦੇ ਝੋਲੀਚੁੱਕਾਂ ਦੇ ਮੂੰਹ ਵਿਚੋਂ ਉਸੇ ਤਰ੍ਹਾਂ ਲਾਰ ਟਪਕਣ ਲੱਗ ਪਈ ਹੈ, ਜਿਸ ਤਰ੍ਹਾਂ ਹੱਡੀ ਨੂੰ ਵੇਖ ਕੇ ਕੁੱਤੇ ਦੇ ਮੂੰਹ ਵਿਚੋਂ ਲਾਰ ਟਪਕਣ ਲੱਗ ਪੈਂਦੀ ਹੈ।

ਦੂਜੀ ਤਰਫ, ਇਨ੍ਹਾਂ ਅਖੌਤੀ ਆਗੂਆਂ ਦੇ ਸਥਾਪਿਤ ਵਿਰੋਧੀ ਵੀ ਇਸ ਤਰ੍ਹਾਂ ਦੇ ਜਾਇਜ਼ ਨਾਜਾਇਜ਼ ਹਥਕੰਡੇ ਅਪਣਾ ਰਹੇ ਹਨ, ਜਿਸ ਤਰ੍ਹਾਂ ਇਕ ਕੁੱਤਾ, ਆਪਣੇ ਕਬਜੇ ਵਾਲੀ ਹੱਡੀ ਨੂੰ, ਦੂਜੇ ਕੁੱਤੇ ਕੋਲੋਂ ਖੋਹੇ ਜਾਣ ਤੋਂ ਬਚਾਉਣ ਲਈ ਕਰਦਾ ਹੈ। ਜ਼ਾਹਿਰ ਹੈ ਕਿ ਸਥਾਪਿਤ ਅਖੌਤੀ ਆਗੂਆਂ ਦੇ ਇਹ ਸਖਤ ਤੇਵਰ, ਸਿੱਖ ਸਮਾਜ ਦੀ ਸੇਵਾ ਕਰਨ ਵਾਸਤੇ ਨਹੀਂ ਬਲਕਿ ਗੁਰਦੁਆਰਾ ਕਮੇਟੀ 'ਤੇ ਕਬਜਾ ਜਮਾ ਕੇ, ਭ੍ਰਿਸ਼ਟਾਚਾਰ ਰਾਹੀਂ ਮੋਟਾ ਮੁਨਾਫਾ ਕਮਾਉਣ, ਗੁਰਦੁਆਰਾ ਕਮੇਟੀ ਨੂੰ ਵਡੇਰੀ ਸਿਆਸਤ ਦੀਆਂ ਪੌੜੀਆਂ ਦੀ ਤਰ੍ਹਾਂ ਵਰਤਣ ਅਤੇ ਸਰਕਾਰੀ ਏਜੰਸੀਆਂ ਦੇ ਇਸ਼ਾਰਿਆਂ 'ਤੇ ਸਿੱਖਾਂ ਨੂੰ ਗੁੰਮਰਾਹ ਕਰਕੇ, ਬਦਲੇ ਵਿਚ ਨਿੱਜੀ ਲਾਭ ਪ੍ਰਾਪਤ ਕਰਨ ਵਾਸਤੇ ਉਭਰੇ ਹਨ। ਇਸੇਲਈ ਅਖੌਤੀ ਸਿੱਖ ਆਗੂਆਂ ਵੱਲੋਂ ਇਕ-ਦੂਜੇ ਪ੍ਰਤੀ ਵਰਤੀ ਜਾ ਰਹੀ ਮੰਦੀ ਸ਼ਬਦਾਵਲੀ ਵਿੱਚੋਂ 'ਕੁੱਤੇਖਾਣੀ' ਜਾਂ 'ਹੱਡੀ ਵਾਸਤੇ ਕੁੱਤਿਆਂ ਦੀ ਲੜਾਈ' ਦਾ ਵਰਤਾਰਾ ਹੀ ਦਰਸ ਪੈਂਦਾ ਹੈ। ਗੁਰੂ ਸਾਹਿਬ ਕ੍ਰਿਪਾ ਕਰਨ ਅਤੇ ਦਿੱਲੀ ਦੇ ਸਿੱਖਾਂ ਨੂੰ ਅਖੌਤੀ ਸਿੱਖ ਆਗੂਆਂ ਦੀ ਕੁੱਤੇਖਾਣੀ ਦੇ ਮਾੜੇ ਨਤੀਜਿਆਂ ਤੋਂ ਆਪ ਬਚਾਉਣ ਦੀ ਕ੍ਰਿਪਾਲਤਾ ਕਰਨ।

ਮਿਤੀ : 30 ਜਨਵਰੀ 2017

ਸੰਗਤਾਂ ਦਾ ਦਾਸ
ਸਰਬਜੀਤ ਸਿੰਘ (ਐਡਵੋਕੇਟ)
ਵਿਸ਼ਨੂੰ ਗਾਰਡਨ, ਨਵੀਂ ਦਿੱਲੀ-110018
ਫੋਨ : 9871683322


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top