Share on Facebook

Main News Page

ਜਦੋਂ ਨਾਗਪੁਰ ਵਿਖੇ ਸਿੱਖ ਨੌਜਵਾਨ ਸਭਾ ਨਾਲ ਬੰਤਾ (ਬੰਟੀ ਭਈਆ) ਵਿਚਾਰ ਨਾ ਕਰ ਸਕਿਆ ਅਤੇ ਇਧਰ-ਉਧਰ ਭੱਜਦਾ ਰਿਹਾ...

ਪਿਛਲੇ ਦਿਨੀਂ ਗੁ: ਸਿੰਘ ਸਭਾ, ਨਾਗਪੁਰ 'ਚ ਹੋ ਰਹੇ ਸਮਾਗਮ ਵਿੱਚ ਬਾਬਾ ਬੰਤਾ (ਬੰਟੀ ਭਈਆ) ਅਖੌਤੀ ਬਚਿੱਤਰ ਨਾਟਕ ਦੀਆਂ ਦਲੀਲਾਂ ਦੇਣਉ ਨਾ ਹੱਟਿਆ, ਤਾਂ ਸਿੱਖ ਨੌਜਵਾਨ ਸਭਾ ਦੇ ਵੀਰਾਂ ਨੇ ਕਮੇਟੀ ਨੂੰ ਵਿਚਾਰਾਂ ਕਰਨ ਲਈ ਆਖਿਆ।

ਨੌਜਵਾਨ ਵੀਰ ਖੁੱਲੀ ਬਹਿਸ ਦਾ ਸਮਾਂ ਦੇਣ ਨੂੰ ਕਹਿ ਰਹੇ ਸਨ। ਉਨਾਂ ਸਮਾਗਮ ਦੌਰਾਨ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ।

ਸਿੰਘ ਸਭਾ ਕਮੇਟੀ ਵਾਲੇ ਪਹਿਲਾਂ ਤਾਂ ਬਹਾਨੇ ਮਾਰਦੇ ਰਹੇ ਕਿ ਭਾਈ ਸਾਹਿਬ ਆਰਾਮ ਕਰਨ ਰਹੇ ਹਨ, ਕਿਤੇ ਗਏ ਹਨ ... ਫਲਾਣੇ ਘਰ ਨਾਸ਼ਤਾ, ਫਲਾਣੇ ਘਰ ਰੋਟੀ, ਫਲਾਣੀ ਥਾਂ ਚਾਹ। ਪਰ ਕੁਝ ਸਿਆਣੇ ਪ੍ਰਬੰਧਕਾਂ ਨੂੰ ਵਿੱਚ ਪਾਇਆ, ਤਾਂ ਇਨ੍ਹਾਂ ਬਚਿੱਤਰ ਨਾਟਕੀਆਂ ਨੇ ਕੁਝ ਸ਼ਰਤਾਂ ਰੱਖਦੇ ਹੋਏ ਮਿਲਣ ਦੀਆਂ ਫੜਾਂ ਮਾਰਨ ਲਗੇ, ਤੇ ਕਿਹਾ ਕਿ ਸਿਰਫ 4-5 ਨੌਜਵਾਨ ਹੀ ਆਉਣ ਤੇ ਬਹਿਸ ਲਾਈਵ ਹੋਵੇਗੀ। 4-5 ਨੌਜਵਾਨਾਂ ਦੇ ਨਾਂ ਪਹਿਲਾਂ ਦਿੱਤੇ ਜਾਣ ਤੇ ਹੋਰ ਵੀ...

ਜਦੋਂ ਸ਼ਰਤਾਂ ਨੂੰ ਮਨਜ਼ੂਰ ਕਰਦੇ ਹੋਏ ਸਿੱਖ ਨੌਜਵਾਨ ਸਭਾ ਦੇ ਵੀਰਾਂ ਨੇ ਹਾਂ ਕਿਤੀ ਤੇ ਮਿਲਣ ਦਾ ਸਮਾਂ ਨੇੜੇ ਆ ਗਿਆ ਤਾਂ ਬੰਤਾ ਫੇਰ ਟਾਲ ਮਟੋਲ ਲਈ ਬਹਾਨੇ ਬਣਾਉਣ ਲੱਗਾ। ਅਤੇ ਇਸ ਨਾਲ-ਨਾਲ ਕਮੇਟੀ ਵਾਲੇ ਪੂਰੀ ਤਿਆਰੀ ਨਾਲ ਉਨ੍ਹਾਂ ਕੁੱਝ ਸ਼ਰਾਰਤੀ ਅੰਨਸਰਾ ਨੂੰ ਸੱਦ ਰਹੇ ਸਨ, ਤਾਂ ਜੋ ਮਿਥੀ ਸਾਜਿਸ਼ ਦੇ ਅਨੁਸਾਰ ਉਕਤ ਵਿਅਕਤੀ ਦੀਵਾਨਾਂ ਦੇ ਸਮੇਂ ਤੋਂ ਪਹਿਲਾਂ ਆਏ ਤੇ ਆ ਕੇ ਪਹਿਰਾ ਦਿਤਾ ਅਤੇ ਧਮਕੀਆਂ ਦੇਣ ਲਗੇ ਅਤੇ ਵਿਚਾਰਾਂ ਕਰਨ ਤੋਂ ਪਹਿਲਾ ਹੀ ਸਾਰੇ ਬੰਤੇ ਨੂੰ ਲੈ ਕੇ ਭੱਜ ਨਿਕਲੇ।

ਸਿੱਖ ਨੌਜਵਾਨ ਸਭਾ ਦੇ ਵੀਰਾਂ ਨੇ ਕਿਹਾ ਕਿ ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਿਚਾਰ ਚਰਚਾ ਜਾਂ ਬਹਿਸ ਕਰਨੀ ਚਾਹੁੰਦਾ ਹੈ, ਤਾਂ ਆਕੇ ਕਰ ਸਕਦਾ ਹੈ, ਪਰ ਕੋਈ ਬਚਿੱਤਰੀ ਬਾਅਦ ਵਿੱਚ ਵੀ ਨਹੀਂ ਬਹੁੜਿਆ। ਇਸ ਤਰ੍ਹਾਂ ਬੰਤੇ ਵੱਲੋਂ ਮੈਦਾਨ ਛੱਡ ਭੱਜ਼ਣਾ ਨਾਗਪੁਰ ਵਿੱਚ ਚਰਚਾਵਾਂ ਦਾ ਵਿਸ਼ਾ ਬਣਿਆ ਰਿਹਾ।

ਫੋਟੋ ਵਿੱਚ ਦਿਖਾਈ ਦੇ ਰਿਹਾ ਹੈ ਕਿ RSS ਦੇ ਮੈਂਬਰ ਹਰ ਸਮੇਂ ਬੰਤੇ ਦੇ ਨਾਲ ਰਹੇ।

ਆਰ.ਐਸ.ਐਸ. ਦੇ ਸਿੱਖ ਭੇਖ ਵਾਲੇ ਕਾਰਕੁੰਨ ਨਾਲ ਨਾਗਪੁਰ ਵਿਖੇ ਬੰਤਾ ਸਿੰਘ (ਬੰਟੀ ਭਈਆ)...
ਯਾਦ ਰਹੇ ਨਾਗਪੁਰ ਵਿਖੇ ਹੀ ਆਰ.ਐਸ.ਐਸ. ਦਾ ਹੈਡ ਕੁਆਰਟਰ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news | articles | audios | videos or any other contents published on www.khalsanews.org  and cannot be held responsible for their views.  Read full details....

Go to Top