Share on Facebook

Main News Page

ਨਿਹੰਗ ਕਮਲਰੂਪ ਸਿੰਘ ਅਤੇ ਸਾਥੀਆਂ ਨੇ ਇੰਗਲੈਂਡ ਦੇ ਕਾਰ ਗੈਰੇਜ ਵਿੱਚ ਬਕਰਾ ਝਟਕਾਇਆ
-: ਖ਼ਾਲਸਾ ਨਿਊਜ਼ ਟੀਮ

ਨਿਹੰਗ ਕਮਲਰੂਪ ਸਿੰਘ ਉਹੀ ਸ਼ਖ਼ਸ ਹੈ ਜਿਸਨੇ ਹਨੂਮਾਨ ਨਾਟਕ ਬਾਰੇ ਕਿਤਾਬ ਲਿਖੀ ਹੈ, ਜਿਹੜੀ ਕਿਤਾਬ ਗੁਰੂ ਗੋਬਿੰਦ ਸਿੰਘ ਨੂੰ ਹਨੂਮਾਨ ਪੂਜਕ ਸਾਬਿਤ ਕਰਦੀ ਹੈ। ਇਸ ਨਿਹੰਗ ਤੇ ਉਸਦੇ ਸਾਥੀਆਂ ਨੇ ਤਖ਼ਤ ਨਾਂਦੇੜ ਦੀ ਤਰਜ਼ 'ਤੇ ਬਕਰੇ ਝੱਟਕਾਉਣ ਦੀ ਕਰਤੂਤ ਕੀਤੀ ਹੈ, ਉਹ ਵੀ ਛੁੱਪ ਕੇ ਕਾਰ ਗੈਰੇਜ ਵਿੱਚ

ਇੰਗਲੈਂਡ ਤੇ ਵੇਲਜ਼ ਦੇ ਖੁਰਾਕ ਸੰਬੰਧੀ ਕਾਨੂੰਨ ਮੁਤਾਬਿਕ "ਧਰਮ ਅਨੁਸਾਰ ਕਿਸੇ ਪਸ਼ੂ ਨੂੰ ਸਿਰਫ ਬੁੱਚੜਖਾਨੇ ਵਿੱਚ ਝਟਕਾਇਆ ਜਾ ਸਕਦਾ ਹੈ।"

Animal Welfare Regulations

23. Religious slaughter is only permitted in approved slaughterhouses. 

ਸਿੱਖੀ ਵਿੱਚ ਮਾਸ ਖਾਣ ਜਾਂ ਨਾ ਖਾਣ ਦਾ ਕੋਈ ਮਸਲਾ ਨਹੀਂ (ਸਿਵਾਏ ਨਾਸਮਝੀ ਵਿੱਚ ਲੋਕ ਸਿੱਖਾਂ ਨੂੰ ਵੈਸਣੂ ਸਾਬਿਤ ਕਰਣ ਲੱਗੇ ਹਨ) ਨਾ ਹੀ ਮਾਸ ਖਾਣ ਜਾਂ ਨਾ ਖਾਣ ਦਾ ਧਰਮ ਨਾਲ ਕੋਈ ਸੰਬੰਧ ਹੈ।

ਗੁਰੂ ਸਾਹਿਬ ਨੇ ਵੀ ਮਾਸ ਨੂੰ ਧਰਮ ਨਾਲ ਸੰਬੰਧਿਤ ਨਾ ਕਰਕੇ ਹੀ ਕੁੱਠਾ ਨਾ ਖਾਣ ਦੀ ਹਦਾਇਤ ਦਿੱਤੀ ਸੀ। ਕੁੱਠਾ ਮਾਸ ਦਾ ਸੰਬੰਧ ਮੁਸਲਮਾਨੀ ਤਰੀਕੇ ਨਾਲ ਕਲਮਾਂ ਪੜ੍ਹਦੇ ਹੋਏ ਜਾਨਵਰ ਨੂੰ ਤਸੀਹੇ ਦੇ ਕੇ ਮਾਰਨਾ ਹੁੰਦਾ ਹੈ, ਜਿਸ ਨਾਲ ਇਸ ਕਰਮ ਨੂੰ ਹਲਾਲ ਅਤੇ ਧਾਰਮਿਕ ਕਰਮ ਸਮਝਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਭਰਮ ਨੂੰ ਦੂਰ ਕੀਤਾ ਕਿ ਮਾਸ ਦਾ ਸੰਬੰਧ ਸ਼ਰੀਰ ਨਾਲ ਹੈ, ਧਰਮ ਨਾਲ ਨਹੀਂ।

ਇਸੇ ਲਈ ਨਿਹੰਗਾਂ ਦਾ, ਨਾਂਦੇੜ ਤਖ਼ਤ ਅਤੇ ਹੋਰ ਸਿੱਖ ਅਖਵਾਉਣ ਵਾਲਿਆਂ ਵੱਲੋਂ ਬਕਰੇ ਨੂੰ ਧਰਮ ਦਾ ਹਿੱਸਾ ਸਾਬਿਤ ਕਰਣ ਲਈ ਝਟਕਾਉਣਾ, ਇੱਕ ਕਰਮਕਾਂਡ, ਇੱਕ ਪਖੰਡ, ਕਾਇਰਾਨਾ ਤੇ ਸਿੱਖੀ ਵਿਰੋਧੀ ਕਾਰਾ ਹੈ, ਅਤੇ ਇੱਕ ਦੇਸ਼ ਦੇ ਕਾਨੂਨ ਦੀ ਖਿਲਾਫਤ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news | articles | audios | videos or any other contents published on www.khalsanews.org  and cannot be held responsible for their views.  Read full details....

Go to Top