Share on Facebook

Main News Page

ਰਾਗੀ ਬਲਦੇਵ ਸਿੰਘ ਵਡਾਲਾ ਪਹਿਲਾਂ ਆਪ ਆਜ਼ਾਦ ਹੋਵੇ, ਫਿਰ ਬਾਕੀਆਂ ਦੀ ਆਜ਼ਾਦੀ ਦੀ ਫਿਕਰ ਕਰੇ
-: ਫੇਸਬੁੱਕ 'ਚੋਂ

ਮੌਜੂਦਾ ਗੁਰਦਵਾਰਾ ਪ੍ਰਬੰਧ ਵਿੱਚ ਖ਼ਰਾਬੀ ਕੀ ਹੈ? ਕੀ ਗੁਰਦਵਾਰਿਆਂ ਦੀਆਂ ਬਿਲਡਿੰਗਾਂ ਮੁਰੰਮਤ ਕਰਵਾਉਣ ਵਾਲੀਆਂ ਹਨ, ਜਾਂ ਕਲੀ ਕਰਨ ਵਾਲੀ ਹੋ ਗਈ ਹੈ? ਜੇ ਤਾਂ ਕੇਵਲ ਇੰਨਾ ਕੁ ਹੀ ਕੰਮ ਹੈ, ਫਿਰ ਇਸ ਅਖੌਤੀ ਸੁਧਾਰਕ ਵਡਾਲੇ ਦੀ ਭੀ ਕੀ ਲੋੜ ਹੈ? ਇਹ ਕੰਮ ਤਾਂ ਬੰਡੂਗਰ ਭੀ ਕਰਵਾ ਦੇਵੇਗਾ।

ਗਿਰਾਵਟ ਤਾਂ ਆਦਰਸ਼ ਵਿੱਚ ਹੈ ਅਤੇ ਸੁਧਾਰ ਭੀ ਉਹ ਹੀ ਕਰ ਸਕਦਾ ਹੈ ਜਿਹੜਾ ਆਪ ਆਦਰਸ਼ਿਕ ਸਪੱਸ਼ਟਤਾ ਰੱਖਦਾ ਹੋਵੇ। ਇਸ ਅਖੌਤੀ ਸੁਧਾਰਕ ਵੱਲੋਂ ਸ਼ਿਰੋਮਣੀ ਕਮੇਟੀ ਦਾ ਵਿਰੋਧ ਤਾਂ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਇਸ ਦੀ ਆਪਦੀ ਸਟੇਜ ਖੁੱਸੀ, ਨਹੀਂ ਤਾਂ ਇਹ ਤਾਂ ਆਪ ਪ੍ਰਬੰਧ ਦੇ ਵਿਗਾੜ ਦਾ ਹਿੱਸਾ ਹੈ।

ਵੈਸੇ ਤਾਂ ਇੱਦਾ ਹੋਣਾ ਨਹੀਂ, ਫਿਰ ਭੀ ਚੱਲੋ ਮੰਨ ਲਵੋ ਕਿ ਇਸਨੂੰ ਇੱਕ ਮੌਕਾ ਮਿਲ ਭੀ ਜਾਵੇ, ਤਾਂ ਕੀ ਸਿੱਖ ਦੀ ਬਿੱਪਰ ਤੋਂ ਆਜ਼ਾਦੀ ਹੋ ਜਾਵੇਗੀ? ਬਿੱਪਰ ਅਜਗਰ ਦਾ ਸਿੱਖ ਨੂੰ ਨਿਗਲਣ ਲਈ ਸਭ ਤੋਂ ਵੱਡਾ ਹਥਿਆਰ ਇਸ ਵੇਲੇ ਬਚਿੱਤਰ ਨਾਟਕ ਹੈ, ਜਿਸਦਾ ਇਹ ਪ੍ਰਮੁੱਖ ਪ੍ਰਚਾਰਕ ਹੈ। ਪਹਿਲਾਂ ਇਹ ਆਪ ਆਜ਼ਾਦ ਹੋਵੇ, ਫਿਰ ਬਾਕੀਆਂ ਦੀ ਆਜ਼ਾਦੀ ਦੀ ਫਿਕਰ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news | articles | audios | videos or any other contents published on www.khalsanews.org  and cannot be held responsible for their views.  Read full details....

Go to Top