Share on Facebook

Main News Page

ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ
-: ਮਨਪ੍ਰੀਤ ਸਿੰਘ ਪੱਧਰੀ

ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ
ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ

ਜਿਆਦਾਤਰ ਹੁਕਮਨਾਮਾਂ ਲੈਣ ਵੇਲੇ ਇਸ ਪੰਕਤੀ ਦਾ ਪਾਠ ਮੰਗਲਾਚਰਨ ਵਜੋਂ ਕਰਦੇ ਹਨ, ਜਾਂ ਗੁਰਦਾਸ ਮਾਨ ਦੀ ਫਿਲਮ ਉੱਚਾ ਦਰ ਬਾਬੇ ਨਾਨਕ ਵਿਚ ਕੀਤਾ ਸੀ, ਜਿਸ ਤੋਂ ਤਕਰੀਬਨ ਹਰ ਕਿਸੇ ਨੂੰ ਇਹ ਪੰਕਤੀਆਂ ਮੂੰਹ ਜ਼ੁਬਾਨੀ ਯਾਦ ਹਨ।

ਹੁਣ ਲੋਕੀਂ ਇਸ ਪੰਕਤੀ ਦਾ ਭਾਵ ਪਿਛਲੇ ਜਨਮਾਂ ਦਾ ਜਾਂ ਅੰਬਰਸਰ ਤੋਂ ਹਜ਼ੂਰ ਸਾਹਿਬ ਯਾਤਰਾ ਗਈ ਹੋਵੇ ਤਾਂ ਉਥੇ ਟਿਕਾ ਦਿੰਦੇ ਕਿ ਮੈਂ ਬੜੀ ਦੂਰ ਅੰਬਰਸਰ ਤੋਂ ਚੱਲਕੇ ਆਇਆ ਹਾਂ।

ਜਦਕਿ ਇਸ ਪੰਕਤੀ ਵਿੱਚ ਪਿਛਲੇ ਜਨਮਾਂ ਦੀ ਗੱਲ ਨਹੀਂ ਹੋ ਰਹੀ ਅਤੇ ਨਾ ਹੀ ਗੁਰਮਤਿ ਪਿਛਲੇ ਅਗਲੇ ਜਨਮਾਂ ਨੂੰ ਮੰਨਦੀ ਹੈ, ਪਰ ਜਦੋਂ ਗੁਰਬਾਣੀ ਵਿਚ ''ਕਈ ਜਨਮ ਭਏ ਕੀਟ ਪਤੰਗਾ॥" ਜਾਂ "ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥" ਇਸ ਤਰ੍ਹਾਂ ਦੇ ਬਹੁਤ ਸ਼ਬਦ ਗੁਰਬਾਣੀ 'ਚ ਆਉਂਦੇ ਹਨ, ਤੇ ਸਾਡਾ ਧਿਆਨ ਪਿਛਲੇ ਅਗਲੇ ਜਨਮਾਂ 'ਚ ਪਹੁੰਚ ਜਾਂਦਾ, ਜਦਕਿ ਇਨ੍ਹਾਂ ਪੰਕਤੀਆਂ ਦੇ ਰਹਾਉ ਵਾਲਾ ਬੰਦ ਪੜਕੇ ਵੇਖੋ, ਜਿਉਂਦੇ ਜੀਅ ਬੰਦੇ ਦੀ ਗੱਲ ਹੋ ਰਹੀ ਹੈ, ਕਿ ਰੱਬ ਜਦੋਂ ਰੱਬ ਵਿਸਰ ਜਾਵੇ ਤੇ ਨਾਲੇ ਆਤਮਿਕ ਤਲ 'ਤੇ ਮਨੁੱਖ ਮਰ ਜਾਂਦੇ ਹਨ, ਜਦੋਂ ਆਤਮਿਕ ਤਲ 'ਤੇ ਮਰਦੇ ਹਨ, ਫਿਰ ਕੁੱਤੇ ਦੀ ਜੂਨ, ਹਿਰਨ ਦੀ ਜੂਨ, ਹਾਥੀ ਦੀ ਜੂਨ, ਦਰਖਤ ਦੀ ਜੂਨ, ਪੱਤੇ ਦੀ ਜੂਨ, ਜਿਉਂਦੇ ਜੀਅ ਇਹ ਜੂਨਾ ਭੋਗਦੇ ਹਨ।

ਗੁਰਬਾਣੀ ਤਾਂ ਆਤਮਿਕ ਤੌਰ 'ਤੇ ਜਨਮ ਮਰਨ ਨੂੰ ਮੰਨਦੀ ਹੈ, ਜਿਨੂੰ ਆਖਿਆ ਕਿ

ਆਖਾ ਜੀਵਾ ਵਿਸਰੈ ਮਰਿ ਜਾਉ

ਬਸ ਆਹੀ ਜਨਮ ਮਰਣ ਕਰਕੇ ਮਨੁੱਖ ਜਿਉਂਦੇ ਜੀਅ ਪਸ਼ੂ ਜੂਨਾਂ ਭੋਗਦਾ ਹੈ, ਜਿਸਨੂੰ ਗੁਰੂ ਅਰਜਨ ਸਾਹਿਬ ਨੇ ਆਖਿਆ ਕਿ ''ਕਰਤੂਤ ਪਸ਼ੂ ਕਿ ਮਾਨਸ ਜਾਤਿ''

ਹੁਣ ਇਸ ਪੰਕਤੀ ਦਾ ਅਰਥ ਕੀ ਹੈ ??

ਸੌਖੀ ਜਿਹੀ ਉਦਾਹਰਣ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਲੈਂਦਾ ਹਾਂ, ਗੱਲ ਆਪਣੇ ਆਪ ਸਮਝ ਆ ਜਾਣੀ ਹੈ, ਕਿ ਗੱਲ ਕਿਹੜੇ ਦੂਰੋਂ ਚਲਕੇ ਆਉਣ ਦੀ ਹੋ ਰਹੀ ਹੈ।

ਮਨ ਲਓ ਦੋ ਮਿਤਰ ਆਪਣੇ ਲਾਗੇ ਲਾਗੇ ਰਹਿੰਦੇ ਹਨ, ਆਪਸ ਵਿੱਚ ਰੋਜ਼ ਮਿਲਦੇ ਗਿਲਦੇ ਹਨ, ਇੱਕਠੇ ਜ਼ਿੰਦਗੀ ਦਾ ਕਾਫੀ ਸਮਾਂ ਆਪਸ 'ਚ ਬਿਤਾਉਂਦੇ ਹਨ, ਪਰ ਅਚਾਨਕ ਇਕ ਦੋਸਤ ਕਿਸੇ ਘਰੇਲੂ ਕੰਮ ਕਰਕੇ ਆਪਣੇ ਦੋਸਤ ਨੂੰ ਮਿਲਣਾ ਘੱਟ ਕਰ ਦਿੰਦਾ ਹੈ, ਜਾਂ ਆਪਣੇ ਕੰਮਕਾਰ ਕਰਕੇ ਮਿਲਣ ਦਾ ਸਮਾਂ ਨਹੀਂ ਹੈ ।

ਹੁਣ ਕਾਫੀ ਚਿਰ ਬਾਅਦ ਉਹ ਦੋਵੇਂ ਦੋਸਤ ਕੀਤੇ ਵਿਆਹ 'ਤੇ ਇੱਕਠੇ ਹੋਏ, ਤਾਂ ਪਹਿਲੇ ਦੋਸਤ ਜਦੋਂ ਦੂਜੇ ਦੋਸਤ ਨੂੰ ਕਾਫੀ ਸਮੇਂ ਬਾਅਦ ਮਿਲਿਆਂ ਤਾਂ ਦੂਜੇ ਨੂੰ ਆਖਿਆ, ਤੂੰ ਤਾਂ ਭਰਾਵਾ ਮੇਰੇ ਤੋਂ ਵਾਹਵਾ ਈ ਦੂਰ ਹੋ ਗਿਆ??

ਹੁਣ ਸਵਾਲ ਇਹ ਪੈਦਾ ਹੁੰਦਾ ਕਿ ਦੋਸਤ ਕੀਤੇ ਬਾਹਰਲੇ ਮੁਲ੍ਖ ਚਲਾ ਗਿਆ ਜਾਂ ਕਿਤੇ ਦੂਰ ਵਖਰੀ ਸਟੇਟ 'ਚ ਚਲਾ ਗਿਆ, ਜਿਸ ਕਰਕੇ ਇਹ ਕਹਿਣਾ ਪਿਆ ਕਿ ਤੂੰ ਦੂਰ ਹੀ ਹੋ ਗਿਆ, ਜਦਕਿ ਉਹ ਦੋਸਤ ਤਾਂ ਘਰਦੇ ਲਾਗੇ ਹੀ ਰਹਿੰਦਾ ਹੈ, ਫਿਰ ਇਹ ਦੂਰ ਹੋਣਾ ਕਿਉਂ ਆਖਿਆ ??

ਦਰਅਸਲ ਵਿੱਚ ਇਹ ਕਹਿਣਾ ਕਿ ਤੂੰ ਤਾਂ ਬੜਾ ਦੂਰ ਹੀ ਗਿਆ, ਇਹਦੇ ਪਿਛੇ ਇਹ ਭਾਵਨਾ ਕੰਮ ਕਰਦੀ ਹੈ ਕਿ ਤੂੰ ਤਾਂ ਹੁਣ ਮਿਲਦਾ ਗਿਲਦਾ ਹੀ ਨਹੀਂ, ਪੂਰੇ ਸਵਾ ਮਹੀਨਾ ਹੋ ਗਿਆ ਮਿਲਿਆ ਗਿਲਿਆਂ ਨੂੰ, ਹੁਣ ਇਕ ਦੋਸਤ ਦੂਜੇ ਦੋਸਤ ਨੂੰ ਸਵਾ ਮਹੀਨੇ ਤੋਂ ਮਿਲਿਆ ਨਹੀਂ, ਇੱਕਠੇ ਮਿਲਕੇ ਬੇਠੇ ਨਹੀਂ, ਤਾਂ ਉਹਨੇ ਆਖਿਆ ਕਿ ਤੂੰ ਤਾਂ ਮੇਰੇ ਤੋਂ ਦੂਰ ਹੀ ਹੋ ਗਿਆ।

ਐਵੇਂ ਹੀ ਇਸ ਦੂਰੋਂ ਚੱਲਕੇ ਆਈ ਪੰਕਤੀ ਦਾ ਮਤਲਬ ਹੈ ਕਿ ਮੈਂ ਬੜਾ ਚਿਰ ਆਪਣੇ ਗੁਰੂ ਦੀ ਵਿਚਾਰ ਤੋਂ ਵਾਂਝਾ ਰਿਹਾਂ, ਉਪਦੇਸ਼ ਨੂੰ ਲਾਂਭੇ ਰਿਹਾਂ, ਗੁਣਾ ਤੋਂ ਲਾਂਭੇ ਰਿਹਾਂ, ਮੈ ਕਦੀ ਗੁਰੂ ਦਾ ਉਪਦੇਸ਼ ਨੂੰ ਅਪਣਾਇਆ ਹੀ ਨਹੀਂ। ਇਸ ਆਪਣੇ ਅਤੇ ਤੁਹਾਡੇ ਵਿੱਚ ਪਈ ਦੂਰੀ ਨੂੰ ਮਿਟਾਉਣ ਲਈ, ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਕਿਰਪਾ ਕਰਕੇ ਮੇਰੀ ਹੁਣ ਆਸ ਹੈ ਕਿ ਮੇਰੇ ਜਿਹੜੇ ਮਨ ਨੂੰ ਵਿਕਾਰਾਂ ਦੇ ਦੁਖ ਲੱਗੇ ਹਨ, ਹੁਣ ਤੁਸੀਂ ਇਹਨਾ ਤੋਂ ਮੇਨੂੰ ਬਚਾਉ, ਕਿਉਂਕਿ ਹੁਣ ਮੈਨੂੰ ਕੇਵਲ ਤੁਹਾਡੇ 'ਤੇ ਆਸ ਹੈ।

ਗੁਰਬਾਣੀ ਵਿਚ ਇਸ ਤਰ੍ਹਾਂ ਦੀਆਂ ਬਹੁਤ ਮੁਹਾਵਰਾ, ਅਖਾਣ, ਪ੍ਰਤੀਕ ਵਜੋਂ ਲਫਜ਼ ਵਰਤੇ ਮਿਲ ਜਾਂਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top