ਕਿਉਂ
ਪੁੱਛੇ ਗਏ ਸਵਾਲ ਨੂੰ ਬਵਾਲ ਬਣਾ ਦਿੱਤਾ ਜਾਂਦਾ ਹੈ ? ਜਦੋਂ
ਵੀ ਕੋਈ ਸਵਾਲ ਪੁੱਛੋ, ਤਾਂ ਹਰ ਸਵਾਲ ਦੇ ਜਵਾਬ ‘ਚ ਤੋਹਮਤਾਂ, ਗਾਹਲਾਂ,
ਤੁਸੀਂ ਜ਼ਿਆਦਾ ਸਿਆਣੇ ਹੋ, ਇਹ ਗੱਲਾਂ ਇੱਥੇ ਨਾ ਕਰਿਆ ਕਰੋ, ਤੁਸੀਂ
ਏਜੰਸੀਆਂ ਦੇ ਬੰਦੇ ਹੋ, ਆਪਣਾ ਫੋਨ ਦੇ ਤੇਰੀ ਭੈ..
ਇਹੀ ਕੁੱਝ ਹੈ ਬਸ...
ਕਦੋਂ ਦਿਮਾਗ ਵਰਤਾਂਗੇ ?
ਕਦੋਂ ਸੋਚਣਾ ਸ਼ੁਰੂ ਕਰਾਂਗੇ ?
ਕਦੋਂ ਸਿਆਣੇ ਬਣਾਂਗੇ ?
ਕੀ ਸਵਾਲ ਪੁੱਛਣਾ ਗੁਨਾਹ ਹੈ ?
ਕੀ ਸਵਾਲ ਕਰਨਾ ਕਿੰਤੂ ਪਰੰਤੂ ਹੈ ?
ਚਲੀ ਆ ਰਹੀਆਂ ਕਥਿਤ ਸੀਨਾ ਬਸੀਨਾ ਪਰੰਪਰਾਵਾਂ ਦੇ ਨਾਮ ਨੂੰ ਧਰਮ ਦੀ ਚਾਦਰ
ਓੜ ਦਿੱਤੀ ਜਾਂਦੀ ਹੈ, ਤੇ ਜਿਹੜਾ ਉਨ੍ਹਾਂ ਪਰੰਪਰਾਵਾਂ 'ਤੇ ਸਵਾਲ ਕਰੇ,
ਉਸਨੂੰ "ਪੰਥ ਦੋਖੀ" ਦਾ ਠੱਪਾ। ਬਿਤੇ ਕਲ 2 ਸਵਾਲ ਪੁੱਛੇ ਗਏ ਸਨ ਕਿ
1. ਕੀ 1699 ਤੋਂ ਪਹਿਲਾਂ ਸਿੱਖ ਗੁਰੂ ਵਾਲੇ ਨਹੀਂ ਸੀ?
2. ਕੀ ਅੰਮ੍ਰਿਤ ਛੱਕਣਾ ਹਰ ਸਿੱਖ ਲਈ ਜ਼ਰੂਰੀ ਹੈ?
120 ਕੁਮੈਂਟਸ ਵਿੱਚੋਂ ਸਿਵਾਏ 2-3 ਜਵਾਬ
ਪੁੱਛੇ ਗਏ ਸਵਾਲਾਂ ਦੇ ਦਾਇਰੇ ਵਿੱਚ ਸਨ, ਬਾਕੀ ਸਵਾਲ ਤੋਂ
ਪਰੇ, ਜਾਂ ਤੋਹਮਤਾਂ ਤੋਂ ਇਲਾਵਾ ਕੁੱਝ ਨਹੀਂ।
ਕਿਉਂ ਡਰਦੇ ਹਾਂ ਅਸੀਂ ਸਵਾਲਾਂ ਤੋਂ
? ਕਿਉਂ ਅਸੀਂ ਆਪਣੇ ਇਰਦ ਗਿਰਦ ਬਣਾਏ
ਗਏ ਭਰਮਜਾਲ ਤੋਂ ਬਾਹਰ ਆਉਣਾ ਨਹੀਂ ਚਾਹੁੰਦੇ ?
ਜਿਨ੍ਹਾਂ ਸਿੱਖਾਂ ਦਾ ਗਰੂ ਗਿਆਨ ਹੋਵੇ, ਤੇ ਗਿਆਨ ਦੇਣ ਵਾਲੇ ਗੁਰੂ
ਨਾਨਕ ਦੀ ਪਹਿਲੀ ਬਾਣੀ ਜਪੁ ਦੀ ਪਹਿਲੀ ਪਉੜੀ "ਕਿਵ
ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥" ਹੀ ਫੈਲੇ ਹੋਏ ਭਰਮਜਾਲ
'ਤੇ ਸਵਾਲੀਆ ਨਿਸ਼ਾਨ ਲਾਉਂਦੀ ਹੋਵੇ ... ਉਹੀ ਸਿੱਖ ਸਵਾਲਾਂ ਤੋਂ ਡਰੀ
ਜਾਂਦੇ ਹਨ !!!
ਯਾਦ ਰੱਖੋ ! ਸਵਾਲ, ਚਲਦੇ ਹੋਏ ਦਿਮਾਗ
ਦੀ ਨਿਸ਼ਾਨੀ ਹੈ, ਸਵਾਲ...
ਜਵਾਬ ਢੂੰਡਣ ਦੀ ਸ਼ੁਰੂਆਤ ਹੈ, ਤੇ ਸਹੀ
ਜਵਾਬ ਭਰਮ ਦੂਰ ਕਰਦਾ ਹੈ।
ਹੁਣ ਮਰਜ਼ੀ ਸਿੱਖਾਂ ਦੀ ਹੈ ਕਿ ਭਰਮਾਂ ਦੀ ਪਰਤ ਥੱਲੇ ਜੀਵਨ ਜੀਊਣਾ ਹੈ ਜਾਂ
ਭਰਮ ਕੀ ਟਾਟੀ ਨੂੰ ਉੜਾਉਣਾ ਹੈ... ਗਿਆਨ ਦੀ ਆਂਧੀ ਨਾਲ ਹੀ ਉਡਦੀ ਹੈ ਭਰਮ
ਕੀ ਟਾਟੀ, ਤੇ ਗਿਆਨ... ਸਵਾਲ ਤੋਂ ਪੈਦਾ ਹੁੰਦਾ ਹੈ।
ਦੇਖੌ ਭਾਈ ਗ੍ਹਾਨ ਕੀ ਆਈ ਆਂਧੀ ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ
॥1॥ ਰਹਾਉ ॥
ਗੁਰੂ ਸੁਮੱਤ ਬਖਸ਼ੇ।