Share on Facebook

Main News Page

"ਪਰਮਲ" ਸ਼ਬਦ ਦੀ ਸਮੀਖਿਆ
-: ਦਲੇਰ ਸਿੰਘ ਜੋਸ਼

ਅੱਜ ਦਾ ਇਹ ਸ਼ਬਦ ਬੋਲਣ ਵਿੱਚ ਬੜਾ ਪਿਆਰਾ ਲਗਦਾ ਹੈ। ਗੁਰਬਾਣੀ ਅੰਦਰ ਇਹ ਜ਼ਿਆਦਾਤਰ ਇਹ ਸੁਗੰਧੀ ਦੇ ਅਰਥਾਂ ਵਿੱਚ ਆਇਆ ਹੈ ਇਕ ਅਰਥ ਬਾਣੀ ਤੋਂ ਬਾਹਰ ਭੀ ਬੋਲਿਆ ਜਾਂਦਾ ਹੈ। ਗੁਰਬਾਣੀ ਵਿੱਚ ਇਸਦੇ ਜੋ ਅਰਥ ਹਨ ਉਹ ਇਕ ਤਾਂ ਸੁਗੰਧੀ ਵਾਸਤੇ ਵਰਤਿਆ ਜਾਂਦਾ ਹੈ ਤੇ ਇਕ ਪਰਾਈ ਮੈਲ ਜਾਂ ਪਰਾਈ ਨਿੰਦਿਆ ਵਾਸਤੇ ਵਰਤਿਆ ਹੋਇਆ ਸਾਨੂੰ ਪਰਾਪਤ ਹੂੰਦਾ ਹੈ। ਜੋ ਸ਼ਬਦ ਗੁਰਬਾਣੀ ਤੋਂ ਬਾਹਰਾ ਵਰਤੋਂ ਵਿੱਚ ਆ ਰਿਹਾ ਹੈ, ਉਹ ਇੱਕ ਫਸਲ ਵਾਸਤੇ ਵਰਤੋਂ ਵਿੱਚ ਆਉਂਦਾ ਹੈ। ਅਸੀਂ ਚਾਵਲਾਂ ਦੀਆਂ ਕਿਸਮਾਂ ਦੇ ਨਾਮ ਸੁਣਦੇ ਪੜ੍ਹਦੇ ਹਾਂ, ਇਹ ਝੋਨਾਂ ਹੈ, ਇਹ ਟਿਡਾ ਹੈ, ਇਹ ਬਾਸਮਤੀ ਹੈ, ਤੇ ਬਾਸਮਤੀ ਦੀ ਇਕ ਕਿਸਮ ਪਰਮਲ ਹੈ, ਜਿਸਦੇ ਚਾਵਲ ਬਹੁਤ ਬਰੀਕ ਅਤੇ ਲੰਮੇ ਹੁੰਦੇ ਹਨ। ਪਰਮਲ ਦੇ ਚਾਵਲਾਂ ਦੀ ਖੁਸ਼ਬੂ ਨਹੀਂ ਹੁੰਦੀ, ਪਰ ਬਣਦੇ ਬਾਸਮਤੀ ਦੇ ਚਾਵਲਾਂ ਵਾਂਙ ਹੀ ਹੁੰਦੇ ਹਨ। ਚਲੋ ਅਸੀਂ ਗੁਰਬਾਣੀ ਵਾਲੇ ਅਰਥਾਂ ਨੂੰ ਜਾਣੀਏ ਜੀ।

ਸੁਗੰਧੀ ਦੇ ਅਰਥਾਂ ਵਿੱਚ ਆਇਆ ਸ਼ਬਦ :

ਰਸੁ ਸੋਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸ ॥ ਸਿਰੀ ਰਾਗ ਮ: 1 {ਪੰਨਾ 15}
ਸੋਨਾ ਚਾਂਦੀ ਇੱਕਠਾ ਕਰਨ ਦਾ ਚਸਕਾ, ਇਸਤਰੀ ਭਾਵ ਕਾਮ ਦਾ ਚਸਕਾ, ਅਤੇ ਸੁਗੰਧੀਆਂ ਦੀ ਲਗਨ॥

ਨਾਉ ਨੀਰ ਚੰਗਿਆਈਆ ਸਤੁ ਪਰਮਲ ਕੀ ਵਾਸਾ॥ ਸਿਰੀ ਰਾਗ ਮ: 1 ॥ ਪੰਨਾਂ 15 ॥
ਪ੍ਰਭੂ ਦਾ ਨਾਮ ਤੇ ਸਿਫਤ ਸਲਾਹ ਹੀ ਮੂੰਹ ਉਜਲਾ ਕਰਨ ਲਈ ਪਾਣੀ ਹੈ, ਜਿਸ ਦੀ ਬਰਕਤ ਨਾਲ ਸੁੱਚਾ ਆਚਰਨ ਸਰੀਰ ਉਤੇ ਲਾਉਣ ਲਈ ਸੁਗੰਧੀ ਹੈ।

ਇਆ ਦੇਹੀ ਪਰਮਲ ਮਹਕੰਦਾ ॥ ਗਾਉੜੀ ਕਬੀਰ ਜੀ ॥ ਪੰਨਾਂ 325 ॥
ਮਨੁੱਖ, ਇਸ ਦੇਹੀ ਤੇ ਕਈ ਪ੍ਰਕਾਰ ਦੀਆਂ ਸੁਗੰਧੀਆਂ ਮਹਿਕਾਉਦਾਂ ਹੈ।

ਸਦਾ ਬਿਗਾਸੈ ਪਰਮਲ ਰੂਪ ॥ ਆਸਾ ਮ: 1 ॥ ਪੰਨਾਂ 352 ॥
ਸੱਤਸੰਗ ਉਹਨਾਂ ਨੂੰ ਨਾਮ ਜਲ ਦੇ ਕੇ ਸਦਾ ਖਿੜਾਈ ਰਖਦਾ ਹੈ। ਉਹਨਾਂ ਨੂੰ ਆਮਿਕ ਜੀਵਨ ਸਸੀ ਸੁਗੰਧੀ ਤੇ ਸੁੰਦਰਤਾ ਪ੍ਰਦਾਨ ਕਰਦਾ ਹੈ।

ਪ੍ਰੇਮ ਪਿਰਮਲ ਤਨਿ ਲਾਵਣਾ ਅੰਤਰਿ ਰਤਨੁ ਵਿਚਾਰੁ ॥ ਆਸਾ ਮ: 3 ਪੰਨਾਂ 426 ॥
ਉਹ ਪ੍ਰਭੂ ਪਿਤਾ ਦੇ ਪਿਆਰ ਦੀ ਸੁਗੰਧੀ ਆਂਫਯੈਸਰੀਰ ਉਤੇ ਲਾਦੀਆਂ ਹਨ ,ਉਹ ਅਪਣੇ ਹਿਰਦੇ ਵਿੱਚ ਪ੍ਰਭੂ ਦੇ ਗੁਣਾ ਦੀ ਵਿਚਾਰ ਦਾ ਰਤਨ ਸਾਂਭ ਕੇ ਰੱਖਦੀਆਂ ਹਨ।

ਪਰਾਈ ਮੈਲ਼ ਅਤੇ ਸੁਗੰਧੀ ਦੋਵਾਂ ਅਰਥਾਂ ਵਿੱਚ :

ਮਲੈ ਨ ਲਾਛੈ ਪਾਰਮਲੋ ਪਰਮਲੀਓ ਬੈਠੋ ਰੀ ਮਾਈ ॥ ਗੂਜਰੀ ਭਗਤ ਨਾਮ ਦੇਵ ਜੀ ॥ ਪੰਨਾਂ 525 ॥
ਹੇ ਭੈਣ ਉਸ ਸੋਹਣੇ ਰਾਮ ਨੂੰ ਪਰਾਈ ਮੈਲ ਦਾ ਦਾਗ ਤੱਕ ਨਹੀਂ ਲਗਦਾ ਉਹ ਮੈਲ ਤੋਂ ਪਰੈ ਹੈ। ਉਹ ਤਾਂ ਫੁਲਾਂ ਦੀ ਸੁਗੰਧੀ ਵਾਂਗ ਸੱਭ ਜੀਵਾਂ ਵਿੱਚ ਆ ਕੇ ਵਸਦਾ ਹੈ।

ਚੰਦਨ ਦੇ ਅਰਥਾਂ ਵਿੱਚ :
ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰ ਪਰਮਲੁ ਕਹੀਐ ॥ ਪ੍ਰਭਾਤੀ ਮ: 1 ॥ ਪੰਨਾਂ 1328 ॥
ਜਿਸ ਗੁਰੂ ਦੇ ਗਿਆਨ ਇੰਦਰੇ, ਜਿਸ ਗੁਰੂ ਦਾ ਹਿਰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆਂ ਰਹਿੰਦਾਂ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ।

ਪਰਕਰਣ ਲਿਖਿਆ 14 ਅਕਤੂਬਰ 2016 ਨੂੰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top