Share on Facebook

Main News Page

ਦਿੱਲੀ ਵਿੱਚ " ਗੁਰਬਾਣੀ ਅੰਮ੍ਰਿਤ " ਰਾਹੀਂ ਸਿੱਖ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਏ

ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥1॥

ਗੁਰੂ ਕਿਰਪਾ ਸਦਕਾ ਪਿਛਲੇ ਦਿਨੀਂ ਦਿੱਲੀ ਵਿੱਖੇ ਬਹੁਤ ਸਾਰੇ ਪਰਿਵਾਰਾਂ ਨੇ ਗੁਰੂ ਸਮਰਪਿਤ ਸਮਾਗਮ ਰੱਚ ਕੇ ਗੁਰਬਾਣੀ ਅੰਮ੍ਰਿਤ ਰਾਹੀਂ ਇੱਕੋ ਇੱਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣ ਦਾ ਪ੍ਰਣ ਕੀਤਾ। ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 5 ਬਾਣੀਆਂ ਦਾ ਉਚਾਰਣ ਕੀਤਾ ਗਿਆ :

ਜਪੁ, ਸੋਦਰ, ਸੋ ਪੁਰਖੁ, ਸੋਹਿਲਾ, ਅਨੰਦੁ

ਤੁਸੀਂ ਭੀ ਗੁਰੂ ਦੇ ਸਨਮੁੱਖ ਸਮਰਪਣ ਸਮਾਗਮ ਕਰਕੇ ਪ੍ਰਣ ਕਰੋ ।

ਪ੍ਰਣ ਪੱਤਰ

ਮੇਰਾ ਗੁਰੂ ਦੀ ਹਜ਼ੂਰੀ ਵਿੱਚ ਸਿਦਕ ਅਤੇ ਸਾਬਤ ਦਿਲੀ ਨਾਲ ਪ੍ਰਣ ਹੈ ਕਿ:

1. ਮੇਰਾ ਇੱਕੋ ਇੱਕ ਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ।

2. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ (ਰਾਗ ਮਾਲਾ ਤੋਂ ਬਿਨਾ) ਨੂੰ ਹੀ ਗੁਰਬਾਣੀ ਮੰਨਦਾ / ਮੰਨਦੀ ਹਾਂ।

3. ਮੇਰਾ ਨਿਤਨੇਮ, ਅੰਮ੍ਰਿਤ, ਰਹਿਤ ਮਰਿਆਦਾ ਦਾ ਆਧਾਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੀ ਹੈ।

4. ਮੈਂ ਕਿਸੇ ਤਰ੍ਹਾਂ ਦੀ ਭੀ ਮੂਰਤੀ ਜਾਂ ਦੇਹਧਾਰੀ ਦੀ ਪੂਜਾ ਨਹੀਂ ਕਰਾਂਗਾ / ਕਰਾਂਗੀ।

5. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹਨਾ, ਸੁਣਨਾ, ਵੀਚਾਰਨਾ ਅਤੇ ਜੀਵਨ ਵਿੱਚ ਧਾਰਣ ਕਰਨਾ ਹੀ ਮੇਰਾ ਕਰਤੱਵ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top