Share on Facebook

Main News Page

'ਖ਼ਾਲਸਾ ਮਹਿਮਾ' ਸਮੇਤ 'ਸਰਬਲੋਹ' ਗ੍ਰੰਥ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ !
-: ਗਿਆਨੀ ਜਗਤਾਰ ਸਿੰਘ ਜਾਚਕ

11 ਫਰਵਰੀ, ਕੋਟਕਪੂਰਾ (ਗੁਰਿੰਦਰ ਸਿੰਘ)

ਖਾਲਸਾ ਜੀ ! ਜਾਗੋ ਤੇ ਰੋਕੋ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਹੋ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਘੋਰ ਬਿਅਦਬੀ ਦੇ ਅਪਰਾਧ ਨੂੰ...

...ਕਿਉਂਕਿ, ਮੌਜੂਦਾ ਕਮੇਟੀ ਨੇ ਕੇਂਦਰ ਦੀ ਹਿੰਦੂਤਵੀ ਹਕੂਮਤ ਦੀ ਖ਼ੁਸ਼ੀ ਲੈਣ ਲਈ ਅਤੇ ਬਿਪਰਵਾਦੀ ਸਿੱਖ ਡੇਰੇਦਾਰਾਂ ਦੀਆਂ ਵੋਟਾਂ ਬਟੋਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਬੰਦ ਕਰਵਾ ਕੇ ਦੇਵੀ ਦੇਵਤਿਆਂ ਦੀ ਉਸਤਤਿ ਵਾਲੇ ਅਨਮਤੀ ਗ੍ਰੰਥਾਂ ਦੀ ਕਥਾ ਸ਼ੁਰੂ ਕਰਵਾ ਦਿੱਤੀ ਹੈ ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਈ-ਮੀਲ ਰਾਹੀਂ ਸਪੋਕਸਮੈਨ ਨੂੰ ਭੇਜੇ ਪ੍ਰੈਸ ਬਿਆਨ ਦੌਰਾਨ ’ਚ ਕੀਤਾ ।

ਗਿ. ਜਾਚਕ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਬਚਿਤ੍ਰ ਨਾਟਕ ਵਿੱਚੋਂ ਦੁਰਗਾ ਦੇਵੀ ਦੀ ਉਸਤਤ ਕਰਵਾਈ ਅਤੇ ਹੁਣ ‘ਖ਼ਾਲਸਾ ਮਹਿਮਾ’ ਦੇ ਭੁਲੇਖਾ ਪਾਊ ‘ਸਰਬਲੋਹ’ ਗ੍ਰੰਥ ਨੂੰ ਉਭਾਰਿਆ ਜਾ ਰਿਹਾ ਹੈ, ਜਿਹੜਾ ਮਹਾਂਕਾਲ ਦੇ ਅਵਤਾਰ ‘ਸਰਬਲੋਹ’ ਨਾਂ ਦੇ ਦੇਵਤੇ ਅਤੇ ਸ਼੍ਰੀ ਭਵਾਨੀ (ਕਾਲਕਾ) ਲਛਮੀ ਦੀ ਉਸਤਤਿ ਵਿੱਚ ਮਹਾਂਭਗਵਤ ਅਤੇ ਮਾਰਕੰਡੇ ਪੁਰਾਣ ’ਤੇ ਅਧਾਰਿਤ ਲਿਖਿਆ ਗਿਆ ਹੈ।

ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਸਿਖ ਸੰਗਤ ਨਾਲ ਹਰ ਰੋਜ਼ ਵੱਡਾ ਧੋਖਾ ਇਹ ਹੋ ਰਿਹਾ ਹੈ ਕਿ ਮੁਖਵਾਕ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹਿਆ ਜਾਂਦਾ ਹੈ ਅਤੇ ਕਥਾ ਕਿਸੇ ਹੋਰ ਗ੍ਰੰਥ ਦੀ ਕੀਤੀ ਜਾਂਦੀ ਹੈ ।

ਗਿ. ਜਾਚਕ ਨੇ ਸਪਸ਼ਟ ਕੀਤਾ ‘ਖ਼ਾਲਸਾ ਮਹਿਮਾ’ ਨਾਂ ਦੀ ਕਥਿਤ ਕਵਿਤਾ ਸਰਬਲੋਹ ਗ੍ਰੰਥ ਦਾ ਹੀ ਇੱਕ ਭਾਗ ਹੈ, ਜਿਸ ਨੂੰ ‘ਖ਼ਾਲਸਾ ਪ੍ਰਕਾਸ਼’ ਦੇ ਸਿਰਲੇਖ ਹੇਠ ਬਿਨਾ ਕਿਸੇ ਪ੍ਰਕਰਣ ਦੇ ਗ੍ਰੰਥ ਵਿੱਚ ਘਸੋੜਿਆ ਗਿਆ ਹੈ । ਇਹ ਤਾਂ ਮਾਨੋ ਇੱਕ ਖ਼ੁਸ਼ਾਮਦਮਈ ਮਿੱਠਾ ਕੈਪਸੂਲ ਬਣਾਇਆ ਹੈ ‘ਸਰਬਲੋਹ’ ਦਾ ਜ਼ਹਿਰ ਪੰਥ ਨੂੰ ਖਵਾਉਣ ਲਈ ।

ਉਨ੍ਹਾਂ ਦਾ ਕਹਿਣਾ ਹੈ ਕਿ ਲਿਖਤ ਮੁਤਾਬਿਕ ਜੇ ਇਹ ਗ੍ਰੰਥ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਵੈਸਾਖ ਸੰਮਤ 1755(ਸੰਨ 1698) ਵਿੱਚ ਸੰਪੂਰਨ ਹੋਇਆ ਸੀ, ਤਾਂ ਖ਼ਾਲਸਾ ਪ੍ਰਸੰਗ ਅਤੇ ਪੰਥ ਤੇ ਗ੍ਰੰਥ ਦੀ ਗੁਰਿਆਈ ਦਾ ਜ਼ਿਕਰ ਕਿਵੇਂ ਹੋ ਗਿਆ ? ਅਤੇ ਜੇ ਇਹ ਅੰਮ੍ਰਿਤ ਸੰਸਕਾਰ ਤੋਂ ਪਿੱਛੋਂ ਦਾ ਹੈ ਤਾਂ ‘ਦਾਸ ਗੋਬਿੰਦ’ ਤੇ ‘ਸ਼ਾਹ ਗੋਬਿੰਦ’ ਨਾਂ ਦੀ ਕਵੀ ਛਾਪ ਕਿਉਂ ? ਗੁਰਮਤਿ ਦੀ ਸਿਧਾਂਤਕ ਦ੍ਰਿਸ਼ਟੀ ਤੋਂ ਵੀ ਇਸ ਨੂੰ ਦਸਵੇਂ ਪਾਤਸ਼ਾਹ ਦੀ ਰਚਨਾ ਮੰਨਣਾ ਅਸੰਭਵ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top