11-12 ਫਰਵਰੀ ਨੂੰ ਪੂਨੇ ਦੇ ਜਾਗਰੂਕ ਸਿੱਖਾਂ ਨੇ
ਗੁਰਮਤਿ ਸਮਾਗਮ ਰਚਿਆ ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਹਾਜ਼ਰੀ ਭਰੀ।
ਉਨ੍ਹਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੂਣਤਿਆ ਸਮਰਪਿਤ ਹੋਣ ਲਈ
ਪ੍ਰੇਰਿਆ ਅਤੇ ਹੋਰ ਕੂੜ ਗ੍ਰੰਥਾਂ ਤੋਂ ਤੌਬਾ ਕਰਣ ਲਈ ਆਪਣੇ ਵੀਚਾਰ ਪੇਸ਼
ਕੀਤੇ। ਸਮਾਗਮ ਵਿੱਚ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਵੀ ਗੁਰਬਾਣੀ ਕਥਾ ਨਾਲ
ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਦੌਰਾਨ ਇੱਕ ਪ੍ਰਣ ਪੱਤਰ ਵੀ ਫਲੈਕਸ ਬੋਰਡ 'ਤੇ ਲਾਇਆ ਗਿਆ ਸੀ, ਜਿਸ
'ਤੇ ਸੰਗਤਾਂ ਨੇ ਆਪਣੇ ਹਸਤਾਖਰ ਕਰਕੇ ਪ੍ਰਣ ਕੀਤਾ।
ਪ੍ਰਣ
ਪੱਤਰ
ਮੇਰਾ ਗੁਰੂ ਦੀ ਹਜ਼ੂਰੀ ਵਿੱਚ
ਸਿਦਕ ਅਤੇ ਸਾਬਤ ਦਿਲੀ ਨਾਲ ਪ੍ਰਣ ਹੈ ਕਿ:
1. ਮੇਰਾ ਇੱਕੋ ਇੱਕ ਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ।
2. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ
(ਰਾਗ ਮਾਲਾ ਤੋਂ ਬਿਨਾ) ਨੂੰ
ਹੀ ਗੁਰਬਾਣੀ ਮੰਨਦਾ / ਮੰਨਦੀ ਹਾਂ।
3. ਮੇਰਾ
ਨਿਤਨੇਮ, ਅੰਮ੍ਰਿਤ, ਰਹਿਤ ਮਰਿਆਦਾ ਦਾ ਆਧਾਰ ਕੇਵਲ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਗੁਰਬਾਣੀ ਹੀ ਹੈ।
4. ਮੈਂ
ਕਿਸੇ ਤਰ੍ਹਾਂ ਦੀ ਭੀ ਮੂਰਤੀ ਜਾਂ ਦੇਹਧਾਰੀ ਦੀ ਪੂਜਾ ਨਹੀਂ ਕਰਾਂਗਾ /
ਕਰਾਂਗੀ।
5. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਾਣੀ ਪੜ੍ਹਨਾ, ਸੁਣਨਾ, ਵੀਚਾਰਨਾ ਅਤੇ ਜੀਵਨ ਵਿੱਚ ਧਾਰਣ ਕਰਨਾ ਹੀ ਮੇਰਾ
ਕਰਤੱਵ ਹੋਵੇਗਾ।