Share on Facebook

Main News Page

ਕੀ ਇਹ ਹੈ ਪਰਮਜੀਤ ਰਾਣਾ ਦਾ ਧਰਮ ਪ੍ਰਚਾਰ ?
-: ਖ਼ਾਲਸਾ ਨਿਊਜ਼ ਟੀਮ

ਇਸ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਪਰਮਜੀਤ ਰਾਣਾ... ਪਖੰਡੀ ਸਾਧ ਤ੍ਰਿਲੋਚਨ ਦਰਸ਼ਨ ਦਾਸ ਨਾਲ ਬੈਠਾ ਹੈ। ਇਹ ਸਾਧ ਦਾ ਆਪਣਾ ਚਲਾਇਆ ਹੋਇਆ "ਦਾਸ ਧਰਮ" ਹੈ, ਜਿਸ ਵਿੱਚ ਇਹ ਅਨੇਕਾਂ ਹੀ ਕਰਮਕਾਂਡ ਕਰਦਾ ਹੈ।

...ਤੇ ਪਰਮਜੀਤ ਰਾਣਾ ਅਖਵਾਉਂਦਾ ਤਾਂ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ, ਪਰ ਜਿਸ ਦਿਨ ਤੋਂ ਇਹ ਬਣਿਆ ਹੈ, ਇਸਨੇ ਕੋਈ ਵੀ ਗੁਰਮਤਿ ਵਾਲਾ ਕਾਰਜ ਨਹੀਂ ਕੀਤਾ। ਬੰਗਲਾ ਸਾਹਿਬ ਗੁਰਦੁਆਰੇ ਵਿੱਚ ਚਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਰੋਕ ਕੇ ਇਸ ਧੂਤੇ ਨੇ, ਕੂੜ ਗ੍ਰੰਥ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਸ਼ੁਰੂ ਕਰਵਾਈ ਤੇ ਇੱਕ ਤੋਂ ਇੱਕ ਵੱਧ ਕੇ ਦੁਨੀਆ ਦਾ ਧੂਤਾ ਜਿਵੇਂ ਬੰਟੀ ਭਈਆ, ਗੁਰਪ੍ਰੀਤ ਕਾਲੂ ਭਈਆ, ਕੁਲਵੰਤ ਸਿੰਘ, ਪਰਮਜੀਤ ਸਿੰਘ ਆਦਿ ਧੂਤੇ ਪ੍ਰਚਾਰਕ ਲਿਆ ਕਿ ਇਸ ਸਟੇਜ ਦੀ ਬਰਬਦੀ ਕੀਤੀ।

ਦਿੱਲੀ ਦੀ ਸੰਗਤ ਜਾਗਰੂਕ ਹੋਵੇ ਤੇ ਇਸ ਵਰਗੇ ਧੂਤਿਆਂ ਨੂੰ ਗੁਰਦੁਆਰਾ ਚੋਣਾਂ 'ਚ ਫਿਟਕਾਰ ਪਾ ਕੇ ਘਰ ਨੂੰ ਤੋਰਨ ਜਿਸ ਨਾਲ ਗੁਰਮਤਿ ਪ੍ਰਚਾਰ ਮੁੱੜ ਕੇ ਆਰੰਭ ਹੋਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top