ਸਿੱਖਾਂ
ਵਿੱਚ ਬਹੁਤ ਸਾਰੇ ਐਸੇ ਕਥਨ ਸੁਣਨ ਵਿੱਚ ਮਿਲਦੇ ਹਨ, ਜੋ ਨਾਸਮਝੀ ਕਾਰਣ
ਪ੍ਰਚੱਲਿਤ ਹਨ। ਉਨ੍ਹਾਂ ਵਿੱਚੋਂ ਇੱਕ ਹੈ, ਗੁਰਦੁਆਰੇ ਦੇ ਗ੍ਰੰਥੀ
ਨੂੰ "ਗੁਰੂ ਦਾ ਵਜ਼ੀਰ" ਆਖਣਾ।
ਕੀ ਸ਼ਬਦ ਗੁਰੂ ਦਾ ਵਜ਼ੀਰ
ਕੋਈ ਤਨਖਾਹਦਾਰ ਗ੍ਰੰਥੀ ਹੋ ਸਕਦਾ ਹੈ?
ਕੀ ਮੌਜੂਦਾ ਸਮੇਂ 'ਚ
ਕੋਈ ਵੀ ਐਸਾ ਗ੍ਰੰਥੀ ਹੈ, ਜੋ ਵਜ਼ੀਰ ਅਖਵਾਉਣ ਦਾ ਹੱਕਦਾਰ ਹੋਵੇ ?
ਅੱਜ ਦੇ ਕਥਿਤ ਵਜ਼ੀਰ ਤਾਂ ਪੈਸੇ ਲੈ ਕੇ ਅਰਦਾਸ ਕਰਣ ਵਾਲੇ ਹਨ, ਭਾਵੇਂ
ਉਨ੍ਹਾਂ ਕੋਲੋਂ ਮਟੀਆਂ, ਮੜੀਆਂ 'ਤੇ ਅਰਦਾਸ ਕਰਵਾ ਲਵੋ। ਪੈਸਾ ਦੇ ਕੇ
ਜਿਹੜਾ ਮਰਜ਼ੀ ਫੁਰਮਾਨ ਕੱਢਵਾ ਲਵੋ। ਗੁਰਮਤਿ ਤੋਂ ਉਲਟ ਕਿਹੜਾ ਐਸਾ ਕੰਮ ਨਹੀਂ
ਹੈ, ਜਿਹੜਾ ਅੱਜ ਦੇ ਕਥਿਤ ਵਜ਼ੀਰ ਨਹੀਂ ਕਰਦੇ। ਅਖਵਾਉਂਦੇ ਇਹ ਲੋਕ ਗੁਰੂ
ਦੇ ਵਜ਼ੀਰ ਨੇ, ਖਾਂਦੇ ਸ਼ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਹਨ,
ਅਰਦਾਸ ਇਹ ਭਗੌਤੀ ਸਾਹਮਣੇ ਕਰਦੇ ਹਨ, ਆਗਿਆ ਇਹ ਪ੍ਰਧਾਨਾਂ ਤੇ ਕਮੇਟੀ
ਮੈਂਬਰਾਂ ਦੀ ਮੰਨਦੇ ਹਨ... ਤੇ ਫਿਰ ਇਹ ਗੁਰੂ ਦੇ ਵਜ਼ੀਰ ਕਿਵੇਂ?
ਕਦੀ ਕਿਸੇ ਬੱਚੇ ਨੂੰ, ਨੌਜਵਾਨ ਨੂੰ ਇਨ੍ਹਾਂ ਕੋਲੋਂ ਕੋਈ ਸੇਧ ਮਿਲੀ ਹੈ,
ਗੁਰੂ ਦੀ ਕੋਈ ਸਿੱਖਿਆ ਮਿਲੀ ਹੈ... ਫਿਰ ਇਹ ਗੁਰੂ ਦੇ ਵਜ਼ੀਰ ਕਿਵੇਂ?
ਹੁਣ ਸਵਾਲ ਉੱਠਦਾ ਹੈ,
ਕਿ ਵਾਕਿਆ ਹੀ ਗੁਰੂ ਦਾ ਕੋਈ ਵਜ਼ੀਰ ਹੋ ਸਕਦਾ ਹੈ?
ਆਓ ਦੇਖਦੇ ਹਾਂ,
ਗੁਰਬਾਣੀ ਕੀ ਕਹਿੰਦੀ ਹੈ :
ਆਸਾ ਮਹਲਾ 1 ॥ ਏਕੋ ਸਾਹਿਬੁ ਏਕੁ ਵਜੀਰੁ
॥5॥ ਪੰਨਾਂ 413
ਅਰਥ: ਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ)
ਵਜ਼ੀਰ ਹੈਂ।
ਗਉੜੀ ਗੁਆਰੇਰੀ ਮਹਲਾ 3 ॥
ਆਪੇ ਸਾਹਿਬੁ ਆਪਿ ਵਜੀਰ ॥
ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ॥
ਪੰਨਾਂ 159
ਅਰਥ: ਹੇ ਨਾਨਕ! ਜੇਹੜਾ ਪਰਮਾਤਮਾ ਆਪ ਜਗਤ ਦਾ ਸਾਹਿਬ ਹੈ ਤੇ ਆਪ
ਹੀ (ਜਗਤ ਦੀ ਪਾਲਨਾ ਆਦਿਕ ਕਰਨ ਵਿਚ) ਸਲਾਹ ਦੇਣ ਵਾਲਾ ਹੈ ਜੋ ਸਾਰੇ ਗੁਣਾਂ
ਦਾ ਮਾਲਕ ਹੈ ਜੋ ਵੱਡੇ ਜਿਗਰੇ ਵਾਲਾ ਹੈ, ਤੂੰ ਸਦਾ ਉਸ ਦੀ ਸੇਵਾ-ਭਗਤੀ ਕਰ।4।6।
26।
ਪਉੜੀ (ਮ:5)
ਅਗਮ ਅਥਾਹ ਬੇਅੰਤ ਪਰੈ ਪਰਟਿਆ ॥
ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥
ਪੰਨਾਂ 957
ਅਰਥ: ਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ)
ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ
ਤੋਂ ਪਰੇ ਹੈ।
ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।
ਗੁਰਬਾਣੀ ਤਾਂ ਫੈਸਲਾ ਦਿੰਦੀ ਹੈ ਕਿ ਪ੍ਰਮਾਤਾਮਾ, ਗੁਰੂ ਆਪ ਹੀ
ਪਾਤਸਾਹਿ ਹੈ ਤੇ ਆਪ ਹੀ ਵਜ਼ੀਰ ਹੈ...
ਫਿਰ ਗੁਰਦੁਆਰੇ ਦੇ ਗ੍ਰੰਥੀ ਨੂੰ ਵਜ਼ੀਰ ਕਹਿਣਾ ਕਿੱਥੋਂ ਤੱਕ ਜਾਇਜ਼ ਹੈ?
ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਵੀਚਾਰ ਦਿੱਤੇ
ਜਾਣ...