8-9 ਮਾਰਚ 2017 ਨੂੰ ਜਰਮਨੀ ਵਿਖੇ ਬਚਿੱਤਰ ਨਾਟਕ
ਸੰਵਾਦ ਆਯਜਿਤ ਕੀਤਾ ਗਿਆ ਸੀ, ਅਤੇ ਬਚਿੱਤਰ ਨਾਟਕ ਨੂੰ ਮੰਨਣ ਵਾਲੀ ਤੇ
ਰੱਦ ਕਰਣ ਵਾਲੀਆਂ ਧਿਰਾਂ ਪਹੁੰਚ ਚੁਕੀਆਂ ਸੀ, ਅਤੇ ਸਾਰੇ ਇੰਤਜ਼ਾਮ ਪੂਰੇ
ਕੀਤੇ ਜਾ ਚੁਕੇ ਸਨ, ਪਰ ਐਨ ਮੌਕੇ 'ਤੇ ਬਚਿੱਤਰ
ਨਾਟਕ ਗ੍ਰੰਥ ਨੂੰ ਮੰਨਣ ਵਾਲ ਧਿਰ ਦੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ.
ਅਮਰਜੀਤ ਸਿੰਘ ਤੇ ਪ੍ਰਿੰ. ਵਰਿਆਮ ਸਿੰਘ ਸੰਵਾਦ ਕਰਣ ਤੋਂ ਮੁਕਰ ਗਏ, ਭਗੌੜੇ
ਹੋ ਗਏ।
੧) ਇਹ ਪਹਿਲਾਂ ਇਸ
ਸ਼ਰਤ ਦੇ ਆਧਾਰ 'ਤੇ ਆਏ ਕਿ ਸੰਵਾਦ ਤਾਂ ਹੋਵੇਗਾ ਜੇ ਪ੍ਰੋ ਦਰਸ਼ਨ ਸਿੰਘ
ਖਾਲਸਾ ਦੀ ਸ਼ਮੂਲੀਅਤ ਹੋਵੇਗੀ, ਜਿਸਨੂੰ ਹੁਣ ਆਪਣੇ ਭਗੌੜੇ
ਹੋਣ ਦਾ ਬਹਾਨਾ ਬਣਾ ਕੇ ਆਪਣੀ ਖੱਲ ਬਚਾਉਣਾ ਚਾਹੁੰਦੇ ਹਨ।
੨) ਫਿਰ ਆਖਿਰ ਕੀ ਉਹ ਕਾਰਣ ਸੀ ਜਿਸਤੋਂ ਇਹ
ਦੌੜ ਗਏ? ਕਹਾਵਤ ਹੈ ਕਿ ਵਿਰੋਧੀ ਦੇ ਪਹਿਲੇ ਵਾਰ ਤੋਂ ਪਤਾ
ਲੱਗ ਜਾਂਦਾ ਹੈ ਕਿ ਉਹ ਕਿਥੇ ਕੁ ਖੜਾ ਹੈ, ਬੱਸ ਇੱਦਾਂ ਹੀ ਹੋਇਆ। ਜਦੋਂ
ਰੋਟੀ ਦੇ ਟੇਬਲ 'ਤੇ ਸੰਵਾਦ ਦੇ ਇੱਕ ਦਿਨ ਪਹਿਲਾਂ ਸਾਰਿਆਂ ਦੀ Informal
Discussion ਹੋਈ, ਤਾਂ ਇਹਨਾਂ ਨੂੰ ਆਪਣੀ ਔਕਾਤ ਦਾ ਪਤਾ ਲੱਗ ਗਿਆ, ਕਿ
ਇਹ ਕਿਥੇ ਕੁ ਖੜੇ ਹਨ। ਮੀਡਿਆ ਵਿੱਚ ਲਾਇਵ ਬੱਦਖੋਈ ਕਰਵਾਉਣ ਤੋਂ ਡਰਦੇ
ਹੋਏ, ਬੱਸ ਉਸੇ ਰਾਤ ਹੀ ਬਹਾਨੇਬਾਜੀ ਸ਼ੁਰੂ ਹੋ ਗਈ, ਕਿ ਸਾਡੇ 'ਤੇ ਸੰਵਾਦ
ਦੀ ਖਬਰ ਲੱਗਣ ਨਾਲ ਬੜਾ ਦਬਾਉ (Pressure) ਪੈ ਰਿਹਾ ਹੈ। ਇੰਦਰਜੀਤ
ਸਿੰਘ ਗੋਗੋਆਣੀ ਨੇ ਤਾਂ ਇੱਥੋਂ ਤੱਕ ਭੀ ਕਿਹਾ ਕਿ ਅਸੀਂ ਪੱਗਾਂ ਥੋੜਾ
ਲਵਾਉਣੀਆਂ ਹਨ, ਜਿਵੇਂ ਝੂਠਾ ਬੰਦਾ ਬਾਰ ਬਾਰ ਬਿਆਨ ਬਦਲਦਾ ਹੈ, ਇਸੇ ਤਰਾਂ
ਇਹ ਭੀ ਸੰਵਾਦ ਤੋਂ ਭਗੌੜੇ ਹੋਣ ਦੇ ਬਹਾਨੇ ਘੜਦੇ ਰਹੇ।
੩) ਫਿਰ ਇਹ ਜਰਮਨੀ ਆਏ ਕਿਉਂ ?
ਸਿੱਧਾ ਜੁਆਬ ਹੈ... ਜਰਮਨੀ ਦੀਆਂ ਵਾਦੀਆਂ ਦੀ ਸੈਰ, ਜੋ ਭਾਈ ਨਿਰਮਲ ਸਿੰਘ
ਹੰਸਪਾਲ ਨੇ ਪੰਜ ਬੰਦਿਆਂ ਦੀਆਂ ਟਿਕਟਾਂ ਤਕਰੀਬਨ ੩੫੦੦੦੦ ਰੁਪਏ (ਜਿਸ
ਵਿੱਚੋਂ ਦੋ ਤਾਂ ਜਰਮਨੀ ਪਹੁੰਚਣ ਤੋਂ ਪਹਿਲਾਂ ਹੀ ਭਗੌੜੇ ਹੋ ਗਏ), ਵੀਜ਼ੇ
ਦੀਆਂ ਫੀਸਾਂ, ਵੀਜ਼ਾ ਅਪਲਾਈ ਕਰਨ ਲਈ ਏਜੰਟ ਦੀ ਫੀਸ (੫੦੦੦੦ ਹਜ਼ਾਰ), ਟਿਕਟਾਂ
ਦੀ ਤਾਰੀਖ ਬਦਲਣ ਦਾ ਖਰਚਾ (੮੦੦ ਯੂਰੋ) ਬਾਕੀ ਹੋਰ ਫੁਟਕਲ ਖਰਚੇ, ਜੋ
ਨਿਰਮਲ ਸਿੰਘ ਹੰਸਪਾਲ ਹੀ ਦੱਸ ਸਕਦੇ ਹਨ। ਇੰਨੀ ਬਰਬਾਦੀ ਕਰਕੇ ਫਿਰ ਅੰਡੇ
ਕਿਤੇ ਤੇ ਕੁੜਕੁੜ ਕਿਤੇ ਕਰਕੇ ਚਲੇ ਗਏ।