Share on Facebook

Main News Page

ਸ਼੍ਰੀ ਚੰਦ ਤੋਂ ਬਾਅਦ ਹੁਣ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਨੂੰ ਪ੍ਰਮੋਟ ਕਰਣ ਦੀ ਚਾਲ
-: ਖ਼ਾਲਸਾ ਨਿਊਜ਼ ਟੀਮ

ਬੂਬਨੇ ਸਾਧਾਂ ਨੇ ਪਹਿਲਾਂ ਸ਼੍ਰੀ ਚੰਦ ਨੂੰ ਉਭਾਰਿਆ, ਤੇ ਹੁਣ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਨੂੰ ਉਭਾਰਣ ਦੀਆਂ ਗੋਂਦਾਂ ਗੁੰਦ ਚੁਕੇ ਹਨ। ਤੇ ਇਨ੍ਹਾਂ ਬੂਬਨਿਆਂ ਨੂੰ ਦੀ ਸਿੱਖ ਵਿਰੋਧੀ ਚਾਲਾਂ ਦਾ ਸਮਰਥਨ ਹਰ ਵਾਰ ਦੀ ਤਰ੍ਹਾਂ ਟਕਸਾਲੀ ਧੂਤੇ ਹੀ ਦਿੰਦੇ ਹਨ। ਇਨ੍ਹਾਂ ਧੂਤਿਆਂ ਨੂੰ ਗੁਰਮਤਿ ਦੀ ਕੋਈ ਗੱਲ ਚੰਦੀ ਨਹੀਂ ਲਗਦੀ, ਪਰ ਹਰ ਮਨਮਤਿ ਦੀ ਇਹ ਪੁਰਜ਼ੋਰ ਹਿਮਾਇਤ ਕਰਦੇ ਹਨ। ਇਨ੍ਹਾਂ ਬੂਬਨੇ ਤੇ ਧੂਤਿਆਂ ਨੂੰ ਗੁਰੂ ਨਾਨਕ ਤੋਂ ਐਲਰਜੀ ਹੈ, ਜਿਹੜੇ ਹਰ ਵੇਲੇ ਗੁਰੂ ਨਾਨਕ ਦੇ ਸਿੱਖੀ ਸਿਧਾਂਤ ਤੋਂ ਉਲਟ ਕਾਰੇ ਕਰਣ ਵਿੱਚ ਰੁੱਝੇ ਰਹਿੰਦੇ ਹਨ।

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਇਹ ਇਕ ਮਨੋਕਲਪਿਤ ਤਸਵੀਰ ਨੂੰ ਮਹਿਤਾ ਕਾਲੂ ਦਰਸਾਏ ਗਏ ਹਨ ਅਤੇ ਪੰਜ ਧੂਤਿਆਂ ਵੱਲੋਂ ਇਸ ਦਾ ਵਿਮੋਚਨ ਕਰਵਾਇਆ ਜਾ ਰਿਹਾ ਹੈ, ਤੇ ਗੁਰਦੁਆਰੇ ਅੰਦਰ ਬੈਠੀ ਭੀੜ (ਸੰਗਤ ਨਹੀਂ) ਵਾਹਿ ਗੁਰੂ ਵਾਹਿ ਗੁਰੂ ਕਰ ਰਹੀ ਹੈ... ਹੈ ਕੋਈ ਇਸ ਵਿੱਚ ਗੁਰਮਤਿ ਵਾਲੀ ਗੱਲ ?

ਸਿੱਖ ਲਈ ਸਿਰਫ ਗੁਰੂ ਨਾਨਕ ਸਾਹਿਬ ਵੱਲੋਂ ਦਰਸਾਏ ਸ਼ਬਦ ਗੁਰੂ ਦਾ ਸਿਧਾਂਤ ਮਾਅਨੇ ਰੱਖਦਾ ਹੈ, ਉਨ੍ਹਾਂ ਦੇ ਪਿਤਾ ਦਾ ਸਨਮਾਨ ਕਰਨਾ ਜ਼ਰੂਰੀ ਹੈ, ਪਰ ਮਹਿਤਾ ਕਾਲੂ ਸਿੱਖਾਂ ਦੇ ਗੁਰੂ ਨਹੀਂ, ਤੇ ਨਾ ਹੀ ਸ਼੍ਰੀ ਚੰਦ ਜਾਂ ਲੱਖਮੀਦਾਸ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top