Share on Facebook

Main News Page

ਧੂਤੇ ਕਾਲੂ ਭਈਆ (ਗੁਰਪ੍ਰੀਤ ਕੈਲੀਫੋਰਨੀਆ) ਦੀ ਬੇਵਕੂਫੀ ਦੀ ਇੱਕ ਹੋਰ ਮਿਸਾਲ
-: ਖ਼ਾਲਸਾ ਨਿਊਜ਼ ਟੀਮ

ਜਿਸ ਦਿਨ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਸ. ਮਹਿੰਦਰ ਸਿੰਘ ਜੋਸ਼ ਦੀ ਕਿਤਾਬ "ਜੀਵਨ ਗਾਥਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਿੱਖ ਇੰਕਲਾਬ" ਦਾ ਜ਼ਿਕਰ ਕੀਤਿਆਂ ਕਿਹਾ ਹੈ ਕਿ ਗੁਰੂ ਸਾਹਿਬ 26 ਸਾਲ ਭੋਰੇ ਵਿੱਚ ਨਹੀਂ ਬੈਠੇ, ਪ੍ਰਚਾਰਕ ਦੌਰਿਆਂ 'ਤੇ ਸਨ... ਤੁਸੇ ਦਿਨ ਤੋਂ ਟਕਸਾਲੀ ਧੂਤੇ ਫਿਰ ਭੁੜਕ ਉੱਠੇ ਹਨ।

ਸਿਰਾ-ਏ-ਫੁਕਰਾ, ਸਿਰਮੌਰ ਧੂਤਾ ਗੁਰਪ੍ਰੀਤ ਕਾਲੇ ਫੁਰਨੇ ਵਾਲਾ ਉਰਫ ਕਾਲੂ ਭਈਆ ਤਾਂ ਬੌਂਦਲ ਗਿਆ ਹੈ, ਤੇ ਮਹਿੰਦਰ ਸਿੰਘ ਜੋਸ਼ ਬਾਰੇ ਇੱਕ ਪੋਸਟ ਪਾ ਦਿੱਤੀ ਕਿ ਸ. ਮਹਿੰਦਰ ਸਿੰਘ ਜੋਸ਼ ਨੂੰ ਅਕਾਲ ਤਖ਼ਤ ਤੋਂ ਛਕਿਆ ਗਿਆ ਹੈ... ਤੇ ਅਖੌਤੀ ਹੁਕਮਨਾਮਾ ਵੀ ਪੋਸਟ ਕਰ ਦਿੱਤਾ, ਜਿਸ ਵਿੱਚ ਕਿਸੇ ਹੋਰ ਮਹਿੰਦਰ ਸਿੰਘ ਐਸ.ਡੀ.ਓ. ਦਾ ਨਾਮ ਲਿਖਿਆ ਹੋਇਆ ਹੈ।

ਕਾਲੂ ਭਈਆ ਆਰ.ਐਸ.ਐਸ. ਦਾ ਫਿੱਟ ਕੀਤਾ ਇੱਕ ਭੌਂਕੜ ਤੋਂ ਵੱਧ ਕੁੱਝ ਨਹੀਂ, ਜਿਹੜਾ ਸਿਰਫ ਲਾ ਲਾ ਲਾ ਕਰਨਾ, ਵੀਡੀਓ ਬਣਾਉਣ ਲੱਗਿਆਂ ਮੁੱਛਾਂ ਨੂੰ ਤਾਅ ਦੇਈ ਜਾਣਾ, ਮਸਖਰੀ ਹਾਸਾ ਹੱਸਣਾ, ਹਵਾਈ ਫਾਇਰ ਕਰੀ ਜਾਣ ਨੂੰ ਹੀ ਆਪਣੀ ਪ੍ਰਾਪਤੀ ਸਮਝਦਾ ਹੈ, ਜਿੜਾ ਅਸਲ ਵਿੱਚ ਫੁਕਰੇਪਨ ਦੀਆਂ ਹੀ ਨਿਸ਼ਾਨੀਆਂ ਹਨ।

ਆਓ ਹੁਣ ਜਾਣੀਏ ਮਹਿੰਦਰ ਸਿੰਘ ਜੋਸ਼ ਅਤੇ ਮਹਿੰਦਰ ਸਿੰਘ ਐਸ.ਡੀ.ਓ. ਬਾਰੇ।

ਸ. ਮਹਿੰਦਰ ਸਿੰਘ ਜੋਸ਼ ਮੌਜੂਦਾ ‘ਸਿੱਖ ਮਿਸ਼ਨਰੀ ਲਹਿਰ ੧੯੫੬’ ਦੇ ਮੋਢੀ ਅਤੇ ਅਰੰਭ ਕਰਤਾ ਸਨ। ੧੧ ਮਈ ੨੦੦੭ ਨੂੰ ਅਕਾਲਪੁਰਖੁ ਦੇ ਅਟੱਲ ਨਯਿਮਾਂ ਅਧੀਨ ਪੰਥ ਨੂੰ ਵਿਦਾਇਗੀ ਦੇ ਗਏ। ਉਨ੍ਹਾਂ ਬਾਰੇ ਹੋਰ ਪੜ੍ਹਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ

http://www.sikhmarg.com/2007/0520-late-josh-sahib.html

ਸ. ਮਹਿੰਦਰ ਸਿੰਘ ਐਸ.ਡੀ.ਓ. ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਹਨ ਅਤੇ ਕਿਸੇ ਵੇਲੇ ਉੱਚ ਕੋਟੀ ਜੱਥੇ ਦੇ ਸਿਰਮੌਰ ਕੀਰਤਨੀਏ ਸਨ, ਇਸ ਵੇਲੇ ਵੀ ਅਮਰੀਕਾ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਛੇਕਿਆ ਗਿਆ ਸੀ, ਜਿਸ ਦਾ ਕਾਰਣ ਸੀ ਕਿ ਉਨ੍ਹਾਂ ਨੇ ਆਪਣੀ ਸੋਚ ਅਨੁਸਾਰ ਆਪਣੇ ਸਾਥੀਆਂ ਕੜਾ, ਕਿਰਪਾਨ ਆਦਿ ਪਾਉਣ ਤੋਂ ਮਨਾਹੀ ਕੀਤੀ, ਗੁਰਬਾਣੀ ਉਚਾਰਣ ਨੂੰ ਬੋਲਣ ਦੀ ਕੋਸ਼ਿਸ਼ ਕੀਤੀ।

ਇਹ ਹੈ ਅੰਤਰ ਦੋਵਾਂ ਦਾ... ਤੇ ਇਹ ਕਾਲੂ ਭਈਆ ਆਪਣੀ ਘਟੀਆ ਸੋਚ ਮੁਤਾਬਿਕ ਮਹਿੰਦਰ ਸਿੰਘ ਜੋਸ਼ ਵਿੱਰੁਧ ਗਲਤ ਪ੍ਰਚਾਰ ਕਰ ਰਿਹਾ ਹੈ। ਇਹ ਪਤਾ ਲੱਗਣ 'ਤੇ ਇਸਨੇ ਪੋਸਟ ਤਾਂ ਹਟਾ ਲਈ, ਪਰ ਆਪਣੀ ਗਲਤ ਪੋਸਟ ਬਾਰੇ ਕੋਈ ਮੁਆਫੀ ਜਾਂ ਸਪਸ਼ਟੀਕਰਣ ਨਹੀਂ ਦਿੱਤਾ, ਸਗੋਂ ਹੋਰ ਫੁਕਰੀਆਂ ਮਾਰ ਰਿਹਾ ਹੈ।

ਸਿੱਖਾਂ ਨੂੰ ਆਗਾਹ ਕੀਤਾ ਜਾਂਦਾ ਹੈ ਕਿ ਇਸ ਲੱਕੜਸਿਰੇ ਧੂਤੇ ਤੋਂ ਸਾਵਧਾਨ ਰਹੋ, ਜਿਸ ਨੂੰ ਮਹਿੰਦਰ ਸਿੰਘ ਜੋਸ਼ ਅਤੇ ਮਹਿੰਦਰ ਸਿੰਘ ਐਸ.ਡੀ.ਓ. ਬਾਰੇ ਇਹ ਨਹੀਂ ਪਤਾ ਕਿ ਇਹ ਦੋ ਵੱਖ ਵੱਖ ਸ਼ਖਸ ਹਨ, ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੂੜ ਗ੍ਰੰਥ ਅਖੌਤੀ ਦਸਮ ਗ੍ਰੰਥ ਦੇ ਅੰਤਰ ਬਾਰੇ ਖ਼ਾਕ ਪਤਾ ਹੋਣਾ, ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਕੁ ਔਕਾਤ ਦਾ ਮਾਲਿਕ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top