Share on Facebook

Main News Page

ਕੈਪਟਨ ਅਮਰਿੰਦਰ ਸਿੰਘ ਨੂੰ ਇਕੱਲੀ ਵਧਾਈ ਨਹੀਂ, ਨਾਲ ਕੁੱਛ ਜ਼ਰੂਰੀ ਜ਼ੁੰਮੇਵਾਰੀ ਭੀ ਯਾਦ ਕਰਾਉਣਾ ਚਾਹੁਂਦਾ ਹਾਂ
-: ਪ੍ਰੋ. ਦਰਸ਼ਨ ਸਿੰਘ ਖਾਲਸਾ

22 Mar 2017: ਪੰਜਾਬ ਦੀ ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੂੰ ਇਕੱਲੀ ਵਧਾਈ ਨਹੀਂ ਨਾਲ ਕੁੱਛ ਜ਼ਰੂਰੀ ਜ਼ੁੰਮੇਵਾਰੀ ਭੀ ਯਾਦ ਕਰਾਉਣਾ ਚਾਹੁਂਦਾ ਹਾਂ, ਜਿਸ ਜ਼ੁੰਮੇਵਾਰੀ ਨੂੰ ਪਹਿਲ ਦੇ ਅਧਾਰ 'ਤੇ ਹੱਥ ਪਾਉਣਾ ਅਤੇ ਇਨਸਾਫ ਦੇ ਫੈਸਲੇ ਤੱਕ ਲੈ ਜਾਣਾ ਹੀ ਉਨ੍ਹਾਂ ਦੀ ਸਰਕਾਰ ਨੂੰ ਵਧਾਈ ਦਾ ਪਾਤਰ ਸਾਬਤ ਕਰੇਗਾ।

ਪੰਜਾਬ ਗੁਰੂ ਦੇ ਨਾਮ 'ਤੇ ਵੱਸਿਆ, ਸਿੱਖੀ ਦੇ ਘਰ ਵਜੋਂ ਜਾਣਿਆਂ ਜਾਂਦਾ ਹੈ। ਜਿਥੇ ਗੁਰੂ ਦਾ ਅਦਬ, ਅਤੇ ਸਿੱਖੀ ਦੀ ਹੋਂਦ 'ਤੇ ਆਏ ਦਿਨ ਮਾਰੂ ਹਮਲੇ ਹੋਣ, ਕਿਤੋਂ ਕੋਈ ਇਨਸਾਫ ਨਾ ਮਿਲੇ, ਜ਼ਰਾ ਸੋਚੋ ਧਰਤੀ ਦੇ ਉਸ ਹਿੱਸੇ ਨੂੰ ਗੁਰੂ ਦੇ ਨਾਮ 'ਤੇ ਵੱਸਿਆ ਸਿੱਖੀ ਦਾ ਘਰ ਕਿਵੇਂ ਆਖਿਆ ਜਾਵੇਗਾ। ਸ: ਅਮਰਿੰਦਰ ਸਿੰਘ ਜੀ ਤੁਹਾਨੂੰ ਗੁਰੂ ਦੇ ਅਦਬ ਅਤੇ ਸਿੱਖੀ ਦੀ ਉਜਲ ਹੋਂਦ ਦੀ ਸੰਭਾਲ ਯਾਦ ਕਰਾਉਣਾ ਚਾਹੁਂਦਾ ਹਾਂ।

ਇਕ ਖਿਆਲ ਰੱਖਿਓ ਅਖੌਤੀ ਅਕਾਲੀ ਸਰਕਾਰ ਦੀ ਆਪਣੇ ਫਰਜ਼ਾਂ ਤੋਂ ਅਣਗਹਿਲੀ ਅਤੇ ਸਿੱਖ ਦੁਸ਼ਮਣ ਸੋਚ ਦੀ ਗੁਲਾਮੀ ਵਿੱਚ ਘਾਤਕ ਵਰਤਾਰੇ ਕਾਰਣ ਲੋਕਾਂ ਦੇ ਹਉਕਿਆਂ ਵਿਚੋਂ ਤੁਹਾਡੀ ਕੁਰਸੀ ਦਾ ਜਨਮ ਹੋਇਆ ਹੈ।

1- ਇਸੇ ਧਰਤੀ 'ਤੇ ਆਏ ਦਿਨ ਗੁਰੂ ਦੀ ਬੇਅਦਬੀ ਹੋਂਦੀ ਰਹੀ, ਜਿਸ ਨੂੰ ਕਿਸੇ ਤਰਾਂ ਭੀ ਕਿਸੇ ਕਾਨੂੰਨ ਨੇ ਨੱਥ ਨਾ ਪਾਈ, ਬਲਕਿ ਅਦਬ ਲਈ ਆਵਾਜ਼ ਉਠਾਉਣ ਵਾਲਿਆਂ ਤੇ ਬਰਗਾੜੀ ਵਰਗੇ ਕਾਂਡ ਰਾਹੀਂ ਗੋਲੀਆਂ ਵਰਾਈਆਂ ਗਈਆਂ, ਸਿੰਘ ਸ਼ਹੀਦ ਹੋਏ, ਅੱਜ ਤੱਕ ਇਨਸਾਫ ਨਾ ਮਿਲਿਆ।

2- ਅੱਜ ਹੁਣ ਗੁਰੂ ਅਤੇ ਗੁਰਬਾਣੀ ਦੀ ਗੱਲ ਕਰ ਰਹੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਜ਼ੁਬਾਨ ਬੰਦ ਕਰਣ ਲਈ, ਉਨ੍ਹਾਂ 'ਤੇ ਮਾਰੂ ਹਮਲੇ ਹੋਏ, ਉਨ੍ਹਾਂ ਛੋਟੇ ਛੋਟੇ ਬੱਚਿਆਂ ਵਾਲੇ ਨਜ਼ਦੀਕੀ ਸਾਥੀ ਭਾਈ ਭੁਪਿੰਦਰ ਸਿੰਘ ਨੂੰ ਮਾਰ ਦਿਤਾ ਗਿਆ, ਕਾਤਲਾਂ ਦੇ ਸਬੂਤ ਸਾਹਮਣੇ ਆ ਗਏ, ਕਾਤਲ ਦਨਦਨਾਦੇ ਫਿਰਦੇ ਹਨ, ਪਰ ਭਾਈ ਰਣਜੀਤ ਸਿੰਘ ਜਾਂ ਭੁਪਿੰਦਰ ਸਿੰਘ ਦੇ ਪ੍ਰਵਾਰ ਨੂੰ ਅੱਜ ਤਕ ਇਨਸਾਫ ਨਾ ਮਿਲਿਆ। ਕੀ ਇਹ ਸਭ ਕੁਛ ਗੁਰੂ ਅਦਬ ਅਤੇ ਗੁਰੂ ਦੇ ਸਿੱਖ ਦੀ ਹੋਂਦ ਲਈ ਖਤਰਾ ਨਹੀਂ?

ਸ. ਅਮਰਿੰਦਰ ਸਿੰਘ ਜੀ, ਹੁਣ ਗੁਰੂ ਰਹਿਮਤ ਸਦਕਾ ਤੁਹਾਨੂੰ ਇਨਸਾਫ ਦੀ ਕੁਰਸੀ ਮਿਲੀ ਹੈ, ਗੁਰਬਾਣੀ ਦੇ ਹੁਕਮ ਅਨਸਾਰ “ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ॥” ਦੀ ਅਗਵਾਈ ਵਿੱਚ ਇਨ੍ਹਾਂ ਅਤੇ ਅਜਿਹੇ ਹੋਰ ਮੁਦਿਆਂ ਨੂੰ ਹੱਥ ਪਾਓ, ਤਾਂ ਕਿ ਇਨਸਾਫ ਲਈ ਤਰਸਦੇ ਹਿਰਦਿਆਂ ਨੂੰ ਧੀਰਜ ਮਿਲੇ ਅਤੇ ਗੁਰੂ ਅੰਗ ਸੰਗ ਹੋਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top