|
ਰੱਬ ਕਰੇ ਐਸਾ ਖਾਲਿਸਤਾਨ ਕਦੇ ਨਾ ਬਣੇ,
ਜਿਸ ਵਿੱਚ ਛਬੀਲਾਂ ਬਦਨਾਮ ਹੋਣ 'ਤੇ ਭੁਪਿੰਦਰ ਸਿੰਘ
ਵਰਗੇ ਨਿਰਦੋਸ਼ ਗੁਰਸਿੱਖ ਮਾਰੇ ਜਾਣ।ਰੱਬ
ਕਰੇ ਐਸਾ ਖਾਲਿਸਤਾਨ ਕਦੇ ਨਾ ਬਣੇ,
ਜਿਸ ਵਿੱਚ ਨਿਰਦੋਸ਼ ਨਾਈ ਤੇ ਠੇਕੇ ਦੇ ਵਰਕਰ (ਕਾਮੇ)
ਕਤਲ ਹੋਣ।
ਰੱਬ ਕਰੇ ਐਸਾ ਖਾਲਿਸਤਾਨ ਕਦੇ ਨਾ ਬਣੇ,
ਜਿਸ ਵਿੱਚ ਕਿਸੇ ਨੂੰ ਪਰੰਪਰਾਵਾਂ ਦੇ
ਉਲ਼ਟ ਵੱਖਰੇ ਵਿਚਾਰ ਰੱਖਣ ਦੀ ਆਜ਼ਾਦੀ ਨਾ ਹੋਵੇ।
ਰੱਬ ਕਰੇ ਐਸਾ ਖਾਲਿਸਤਾਨ ਕਦੇ ਨਾ ਬਣੇ,
ਜਿਸ ਵਿੱਚ ਅਖੌਤੀ ਨਾਮ (ਵਾਹਿਗੁਰੂ) ਜਪਣ ਵਾਲੇ ਮਾਂਵਾਂ ਭੈਣਾਂ ਦੀਆਂ ਗਾਹਲ਼ਾਂ
ਕੱਢਦੇ ਹੋਣ।
ਰੱਬ ਕਰੇ ਐਸਾ ਖਾਲਿਸਤਾਨ ਕਦੇ ਨਾ ਬਣੇ,
ਜਿਸ ਵਿੱਚ ਸਿੱਖ 'ਭੋਰਿਆਂ', 'ਸਰੋਵਰਾਂ', 'ਬੇਰੀਆਂ',
'ਰੀਠੇਆਂ', 'ਖੂੰਡੀਆਂ', 'ਪਖਾਨਿਆਂ', 'ਅਖੌਤੀ ਤਪ ਅਸਥਾਨਾਂ' 'ਤੇ ਹੀ ਰੱਬ
ਨੂੰ ਮੰਨੀ ਬੈਠੇ ਹੋਣ।
ਰੱਬ ਕਰੇ ਐਸਾ ਖਾਲਿਸਤਾਨ ਕਦੇ ਨਾ ਬਣੇ,
ਜਿਸ ਵਿੱਚ ਅਖੌਤੀ ਦਸਮ ਗ੍ਰੰਥ (ਬਚਿੱਤ੍ਰ ਨਾਟਕ
ਗ੍ਰੰਥ) ਜਿਹੇ ਗੰਦ ਨੂੰ ਗੁਰੂ ਜੀ ਲਿਖਤ ਮੰਨਿਆ ਜਾਵੇ। |