100 ਸਾਲ ਦੇ ਵੱਧ ਸਮੇਂ ਤੋਂ ਦਸਤਾਰ ਨੂੰ ਸਿੱਖਾਂ
ਦੀ ਪਹਿਚਾਣ ਦਾ ਹਿੱਸਾ ਪ੍ਰਚਾਰਣ ਦੀ ਥਾਂ ਦਸਤਾਰ ਨੂੰ ਸਿਰਫ ਸਿੱਖੀ
ਪਹਿਚਾਣ ਵੱਜੋਂ ਪ੍ਰਚਾਰਿਆ ਜਾਂਦਾ ਰਿਹਾ, ਭਾਵ
ਸਰਦਾਰ ਦੀ ਦਸਤਾਰ ਨੂੰ ਸਰਦਾਰ ਦੇ ਕਿਰਦਾਰ ਨਾਲੋਂ
ਜਿਆਦਾ ਉੱਚਾ ਕਰਕੇ ਪ੍ਰਚਾਰਿਆ ਗਿਆ ਹੈ, ਹੁਣ ਦਸਤਾਰਾਂ ਵਾਲੇ (ਬਹੁਤੇ
ਅਖੌਤੀ-ਖੋਤੇ ਉੱਤੇ ਸ਼ੇਰ ਦੀ ਖੱਲ੍ਹ ਵਾਂਙ) ਸਿੱਖੀ ਦੀ ਜੜ੍ਹਾਂ ਵਿੱਚ ਤੇਲ
ਦੇਣ ਦਾ ਕੰਮ ਕਰ ਰਹੇ ਹਨ।
ਸੋ, ਭਵਿੱਖ ਦਾ ਕਈ ਨਾ ਕੋਈ ਹੱਲ ਤਾਂ ਸੋਚਣਾ ਪਊ।
ਦਸਤਾਰ ਨਾਲੋਂ ਕਿਰਦਾਰ ਵੱਡਾ ਕਰਨਾ ਪਊ,
ਭਾਈ ਜੋ ਸੱਭ ਤੋਂ ਔਖਾ ਕੰਮ ਆ, ਪਰ ਹੈ ਸੱਭ ਤੋਂ ਜ਼ਰੂਰੀ
ਕਿਉਂਕਿ-
ਸਚਹੁ ਓਰੈ ਸਭੁ ਕੋ ਉਪਰਿ ਸਚੁ
ਆਚਾਰੁ॥
ਖੈਰ! ਕਿਰਦਾਰ ਸੰਵਾਰੀਏ! ਦਸਤਾਰ ਸ਼ਿੰਗਾਰੀਏ !!