Share on Facebook

Main News Page

ਆਹ ਲਵੋ ਜੀ ਹੁਣ ਪਤਾ ਲੱਗਾ ਕਿ...
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਲਈ ਜੋ ਪੰਜ ਕਕਾਰ ਨਿਸ਼ਚਿਤ ਕੀਤੇ ਸੀ, ਉਹੀ ਪਹਿਰਾਵਾ ਭੀਮ ਦੀ ਫੌਜ ਦਾ ਵੀ ਸੀ
-: ਸੰਪਾਦਕ ਖ਼ਾਲਸਾ ਨਿਊਜ਼

18 ਅਪ੍ਰੈਲ 2017
ਅੱਜ ਗੁਰਦੁਆਰੇ ਦੀ ਲਾਇਬਰੇਰੀ 'ਚ ਬੈਠਦਿਆਂ ਹੀ ਇੱਕ ਛੋਟੇ ਜਿਹੇ ਕਿਤਾਬਚੇ 'ਤੇ ਨਜ਼ਰ ਪਈ ਜਿਸ ਦਾ ਨਾਮ ਸੀ - "ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖ਼ਸ਼ਿਸ਼ - ਪੰਜ ਕਕਾਰ ਤੇ ਉਨ੍ਹਾਂ ਦਾ ਜਾਦੂ ਭਰਿਆ ਸੰਸਾਰ"। ਲੇਖਕ ਨਰਿੰਦ੍ਰ ਸਿੰਘ, ਬੀ-6 ਸੈਕਟਰ-20 ਨੌਇਡਾ।

ਜਿਵੇਂ ਘਰ ਦੇ ਭਾਗ ਵਿਹੜਿਉਂ ਹੀ ਪਤਾ ਲੱਗ ਜਾਂਦੇ ਹਨ... ਨਾਮ ਪੜਦਿਆਂ ਹੀ ਮੱਥਾ ਕੁੱਝ ਕੁ ਠਣਕਿਆ, ਤੇ ਪੜ੍ਹਨੀ ਸ਼ੁਰੂ ਕੀਤੀ। ਹਾਲੇ ਦੂਜੇ ਹੀ ਪੰਨੇ 'ਤੇ ਪਹੁੰਚਿਆ ਤਾਂ ਸ਼ੱਕ ਪੁੱਖ਼ਤਾ ਹੋ ਗਿਆ, ਲਿਖਿਆ ਹੋਇਆ ਸੀ:

"ਇਸੀ ਪੁਸਤਕ ਵਿਚ ਸਰ ਗੋਕਿਲ ਚੰਦ ਨਾਰੰਗ ਅਗੇ ਚਲ ਕੇ ਲਿਖਦੇ ਹਨ ਕਿ ਪੰਜ ਕਕਾਰਾਂ ਦਾ ਪਹਿਰਾਵਾ ਕੇ, ਕੰਘਾ, ਕ੍ਰਿਪਾਨ, ਕੜਾ ਤੇ ਕੱਛ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾ ਲਈ ਜੋ ਨਿਸ਼ਚਿਤ ਕੀਤਾ ਸੀ ਉਹੀ ਪਹਿਰਾਵਾ ਭੀਮ ਦੀ ਫੌਜ ਦਾ ਵੀ ਸੀ ਜਿਸਦਾ ਜ਼ਿਕਰ ਇਕ ਪੁਰਾਤਨ ਸੰਸਕ੍ਰਿਤ ਨਾਵਲ 'ਨਲ ਚਮਪਾ' ਜੋ ਤਰੀਵਿਕਰਮ ਭੱਟ ਨੇ ਲਿਖਿਆ ਹੈ ਤੋਂ ਮਿਲਦਾ ਹੈ। ਸਰ ਗੋਕਿਲ ਚੰਦ ਨਾਰੰਗ ਲਿਖਦਾ ਹੈ:

"If it was not a copy of uniform of Bhim's army, mentioned in the ancient Sanskrit work "NALA CHAMPA" by Trivikram Bhat, it was strange coincidence that a Guru prescribed a similar uniform for his followers."

ਲੇਖਕ ਨਰਿੰਦ੍ਰ ਸਿੰਘ ਅੱਗੇ ਜਾ ਕੇ ਲਿਖਦਾ ਹੈ ਕਿ

"ਅਸੀਂ ਨਾਰੰਗ ਦੇ ਵਿਚਾਰਾਂ ਨਾਲ ਸਹਿਮਤ ਹਾਂ। ਗੁਰੂ ਸਾਹਿਬ ਹਿੰਦੂਆਂ ਨੂੰ ਸ਼ਕਤੀਸ਼ਾਲੀ ਬਨਾਣ ਦੇ ਚਾਹਵੰਦ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਤੇ ਉਨ੍ਹਾਂ ਨੂੰ ਜੱਥੇਬੰਦ ਕਰਕੇ ਮੁਰਦਾ ਰੂਹਾਂ ਵਿਚ ਮੁੜ ਜਾਗ੍ਰਤੀ ਲਿਆਂਦੀ। ਉਨ੍ਹਾਂ ਹਿੰਦੂਆਂ ਵਿਚ ਇਨਕਲਾਬ ਲਿਆਕੇ ਉਨ੍ਹਾਂ ਨੂੰ ਜੱਥੇਬੰਦ ਕਰਕੇ ਲੜੀ ਵਿੱਚ ਪ੍ਰੋ ਕੇ ਇਕ ਜ਼ਬਰਦਸਤ ਤਾਕਤ ਬਣਾ ਦਿਤੀ ਤਾਂ ਜੋ ਉਹ ਸਵੈਮਾਨ ਨਾਲ ਜੀ ਸਕਨ ਤੇ ਭਾਰਤ ਨੂੰ ਆਜ਼ਾਦ ਕਰਵਾ ਸਕਨ।...

ਇਹ ਹੈ ਸਾਡੇ ਗੁਰਦੁਆਰਿਆਂ ਦਾ ਹਾਲ ਤੇ ਉਥੇ ਸਥਾਪਿਤ ਲਾਈਬ੍ਰੇਰੀਆਂ ਦਾ ਹਾਲ। ਪ੍ਰਬੰਧਕਾਂ ਨੂੰ ਪਤਾ ਹੀ ਨਹੀਂ ਕਿਹੜਾ ਸਾਹਿਤ ਜਾਂ ਪੁਸਤਕਾਂ ਲਾਈਬ੍ਰੇਰੀ ਵਿੱਚ ਪਈਆਂ ਹਨ, ਉਨ੍ਹਾਂ ਨੂੰ ਤਾਂ ਗੋਲਕ ਦਾ ਹੀ ਖਿਆਲ ਹੈ ਬਸ।

ਗੋਕਿਲ ਚੰਗ ਨਾਰੰਗ ਵਰਗੇ ਸਿੱਖ ਵਿਰੋਧੀ ਲੇਖਕਾਂ ਨੇ ਐਸੀਆਂ ਲਿਖਤਾਂ ਲਿਖ ਦਿੱਤੀਆਂ, ਜਿਸ ਬਾਰੇ ਸਿੱਖਾਂ ਦੀ ਅਨਪੜਤਾ ਕਾਰਣ ਹੌਂਸਲਾ ਵੱਧਦਾ ਗਿਆ। ਇਸੇ ਤਰ੍ਹਾਂ ਦੀ ਕਿਤਾਬ "ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ" ਦੌਲਤ ਰਾਏ ਵੱਲੋਂ ਲਿਖੀ ਹੋਈ ਵੀ ਹੈ, ਜਿਸਨੂੰ ਕਈ ਸਿੱਖ ਬੜੇ ਮਾਣ ਨਾਲ ਪੜ੍ਹਦੇ ਹਨ, ਪਰ ਹੈ ਅਸਲ ਵਿੱਚ ਉਹ ਵੀ ਮਿੱਠਾ ਜ਼ਹਿਰ।

ਸਿੱਖ ਸੁਤੇ ਪਏ ਹਨ ਤੇ ਸਿੱਖ ਵਿਰੋਧੀ ਸਾਹਿਤ ਧੜਾ ਧੜ ਆਪਣਾ ਜਾਲ ਫੈਲਾ ਚੁਕਾ ਹੈ, ਜਿਸਦਾ ਦਾ ਸਭ ਤੋਂ ਵੱਡਾ ਸਬੂਤ ਹੈ ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ), ਸਰਬਲੋਹ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਸੂਰਜ ਪ੍ਰਕਾਸ਼ ਗ੍ਰੰਥ, ਬਾਲੇ ਵਾਲੀ ਜਨਮ ਸਾਖੀ... ਤੇ ਬਹੁਤ ਕੂੜ ਕਬਾੜ ਧੁਰ ਅੰਦਰ ਤੱਕ ਧੱਸ ਚੁਕਾ ਹੈ।

ਸਮੇਂ ਸਿਰ ਜਾਗ ਜਾਓ, ਨਹੀਂ ਤਾਂ ਬਹੁਤਾ ਚਿਰ ਨਹੀਂ ਜਦੋਂ ਸਿੱਖੀ ਦਾ ਭੋਗ ਪੈ ਜਾਵੇਗਾ।

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥ ਪੰਨਾਂ 34


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top