Share on Facebook

Main News Page

ਇੱਕ ਖੱਤ ਕੈਨੇਡਾ ਵਾਲੇ ਸਰਦਾਰ ਜੀ ਦੇ ਨਾਮ (ਸ. ਹਰਜੀਤ ਸਿੰਘ ਜੀ ਸੱਜਣ)
-: ਪ੍ਰਚਾਰਕ ਅੰਮ੍ਰਿਤਪਾਲ ਸਿੰਘ

ਸਰਦਾਰ ਜੀ,

ਆਪ ਜੀ ਬਚਪਨ ਤੋਂ ਹੀ ਮਾਤਾ ਪਿਤਾ ਜੀ ਦੇ ਪਾਸੋਂ ਗੁਰਬਾਣੀ ਗੁੜਤੀ ਹਾਸਲ ਕਰਕੇ ਸਿੱਖੀ ਪਰੇਮ ਨਾਲ ਇਸ ਦੁਨੀਆ ਵਿੱਚ ਹੁਣ ਤੱਕ ਵਿਚਰ ਰਹੇ ਹੋ। ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਜੀ ਆਇਆਂ ਆਖਦਾ ਹਾਂ ।

ਕੁੱਝ ਦਿਨਾਂ ਤੋਂ ਸਰਦਾਰ ਜੀ ਤੁਸੀਂ ਜਿਸ ਦੇਸ਼ ਵਿਚ ਆਏ ਹੋ। ਆਪ ਜੀ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਇਹ ਦੇਸ਼ ਬੇ ਸਮਝ, ਧਾਰਮਿਕ ਤੌਰ 'ਤੇ ਅਨਪੜ, ਵਹਿਮੀ, ਲੋਕਾਂ ਦਾ ਹੈ। ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਗੁਰੂ ਪਿਆਰੇ ਸਿੱਖਾਂ ਉਤੇ ਗੋਲੀਆਂ ਚੱਲੀਆਂ। ਜਿੰਨਾ ਗੁਰੂ ਬੇ ਅਦਬੀ ਕੀਤੀ ਉਹਨਾਂ ਦਾ ਅਜ ਤਕ ਕੱਖ ਨੀ ਪਤਾ ਲੱਗਾ।

ਸਰਦਾਰ ਜੀਉ ਆਪ ਜੀ ਨੂੰ ਬੇਨਤੀ ਹੈ, ਇਥੋਂ ਦੇ ਅੰਨੇ, ਬੇ-ਗੈਰਤ, ਬੇਅਣਖੇ, ਬੇ-ਸਤਿਕਾਰੇ ਕਾਨੂੰਨ ਅਤੇ ਕਾਨੂੰਨ ਦੀਆਂ ਚੀਕਾਂ ਮਾਰਨ ਵਾਲੇ ਅਖੌਤੀ ਇਨਸਾਨਾਂ ਨੂੰ ਅਕਲ ਦੇ ਕੇ ਜਾਇਉ। ਇਹਨਾਂ ਨੂੰ ਇਹ ਮਤ ਦਿਉ:

  1. ਸਤਿਕਾਰ ਚੀਕਾਂ ਮਾਰਨ ਨਾਲ ਨਹੀਂ ਦਿੱਤਾ ਜਾਂਦਾ। ਸਤਿਕਾਰ ਮਨੁੱਖਤਾ ਦੀ ਖਾਤਿਰ ਖੜਨ ਵਾਲੇ ਨੂੰ ਦਿੱਤਾ ਜਾਂਦਾ ਹੈ।
  2. ਕੇਵਲ ਮੀਡੀਆ ਵਿੱਚ ਸਿੱਖਾਂ ਨੂੰ ਪੰਪ ਮਾਰਨ ਨਾਲ ਨਹੀਂ ਸਤਿਕਾਰ ਦਿੱਤਾ ਜਾਂਦਾ।
  3. ਇਹਨਾਂ ਨੂੰ ਦਸ ਕੇ ਜਾਇਉ ਸਤਿਕਾਰ ਦੀ ਪਰਿਭਾਸ਼ਾ ਜੇ ਸਿਖਣੀ ਹੈ, ਤਾਂ ਸਾਡੇ ਪ੍ਰਧਾਨ ਮੰਤਰੀ ਸਤਿਕਾਰ ਯੋਗ ਜਸਟਿਨ ਟਰੂਡੋ ਕੋਲੋ ਸਿੱਖੋ।
  4. ਸਮਝੋ ਸਤਿਕਾਰ ਕੈਨੇਡਾ ਦੇ ਉਹਨਾਂ ਲੋਕਾਂ ਕੋਲੋਂ ਜੋ ਸਰਦਾਰ ਦੀ ਇੱਜ਼ਤ ਕਰਦਿਆਂ ਸਮਝਦਿਆਂ, ਸਰਦਾਰ ਜਿਸ ਅਹੁਦੇ ਦਾ ਮਾਲਕ ਹੈ, ਉਸਨੂੰ ਉਹ ਸਤਿਕਾਰ ਮਿਲ ਰਿਹਾ ਹੈ।
  5. ਕੈਨੇਡਾ ਦਾ ਮੀਡੀਆ ਰੀਅਲ ਸਰਦਾਰ ਜੀ ਦੀ ਰੀਅਲ ਹੀ ਗਲ ਕਰ ਰਿਹਾ ਹੈ, ਨਾ ਕਿ ਸਰਦਾਰ ਦੇ ਪ੍ਰਤੀ ਕੁਫਰ ਤੋਲ ਕੇ ਆਪਣੀ ਜਾਤੀ ਭੜਾਸ ਕੱਢ ਰਿਹਾ ਹੈ।

ਸਰਦਾਰ ਜੀ ਮੇਰੇ ਵਲੋਂ ਭੀ ਆਪਣਾ ਦਿਲੀ ਦਰਦ ਸਾਂਝ ਕਰਦਿਆਂ ਹੋਈ ਲਫਜੀ ਭੁੱਲ ਦੀ ਖਿਮਾਂ ਮੰਗਦਾ ਹਾਂ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨਾਂ ਨੇ ਇਕ ਪੜੇ ਲਿਖੇ ਸਰਦਾਰ ਜੀ ਅਤੇ ਸਿੱਖੀ ਦੀ ਅੱਜ ਤੱਕ ਕਦਰ ਕਰ ਰਹੇ ਸਿੱਖ ਨੂੰ ਬਣਦਾ ਸਤਿਕਾਰ ਦਿੱਤਾ ਅਤੇ ਆਪ ਪਾਸੋਂ ਇਹ ਸੇਵਾ ਲੈ ਰਹੇ ਹਨ।

ਅਖੀਰ ਵਿੱਚ ਰੱਬ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਆਪ ਜੀ ਗੁਰੂ ਸਿਧਾਂਤ ਨੂੰ ਸਮਝ ਕੇ ਗੁਰੂ ਮਤ ਲੈ ਕੇ ਇਵੇਂ ਹੀ ਦੁਨੀਆ ਭਰ ਵਿਚਰਦੇ ਰਹੋ।

ਆਪ ਜੀ ਦਾ ਛੋਟਾ ਵੀਰ
ਪ੍ਰਚਾਰਕ ਅੰਮ੍ਰਿਤਪਾਲ ਸਿੰਘ
ਫੋਨ: 9815100682, 9582030473


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top