Share on Facebook

Main News Page

ਪ੍ਰੋ. ਦਰਸ਼ਨ ਸਿੰਘ ਜੀ ਦਾ ਗੁਰਦਵਾਰਾ ਨਾਨਕ ਸਦਨ ਅਤੇ ਵਾਲਨਟ ਲੌਸ ਏਂਜਲਸ ਦਾ ਚਾਰ ਦਿਨਾਂ ਦਾ ਦੀਵਾਨ ਨੇਪਰੇ ਚੜਿਆ
-: ਵਰਲਡ ਸਿੱਖ ਫੈਡਰੇਸ਼ਨ

ਪ੍ਰੋ. ਦਰਸ਼ਨ ਸਿੰਘ ਜੀ ਜੋ ਕੈਲੀਫ਼ੋਰਨਿਆ ਦੀ ਪ੍ਰਚਾਰ ਫੇਰੀ ਤੇ ਆਏ ਹੋਏ ਹਨ ਨੇ ਆਪਣੇ ਦੀਵਾਨਾਂ ਦੀ ਸ਼ੁਰੁਆਤ ਲੌਸ ਏਂਜਲਸ ਤੋਂ ਕੀਤੀ।

ਇਸ ਦੌਰਾਨ ਉਨ੍ਹਾਂ ਦਾ ਸਭ ਤੋਂ ਪਹਲਾ ਪ੍ਰੋਗ੍ਰਾਮ ਗੁਰਦਵਾਰਾ ਨਾਨਕ ਸਦਨ, ਨੌਰਥ ਹਿਲ ਵਿਖੇ ਸੀ। ਤਿੰਨ ਦਿਨਾ ਸਮਾਗਮ ਵਿੱਚ ਬਹੁਤ ਸਾਰੀ ਸੰਗਤ ਨੇ ਹਾਜਰੀ ਭਰੀ। ਪ੍ਰੋ ਦਰਸ਼ਨ ਸਿੰਘ ਜੀ ਨੇ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਆਪਣੇ ਕੀਰਤਨ ਅਤੇ ਕਥਾ ਵਿੱਚ ਅਮ੍ਰਿੰਤ ਦੇ ਸੰਕਲਪ ਨੂੰ ਗੁਰਬਾਣੀ ਦੇ ਅਧਾਰ 'ਤੇ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੀ ਕਥਾ ਦੌਰਾਨ ਕਿਹਾ ਕੇ ਕਿਵੇਂ ਸਾਜਿਸ਼ ਕਰਕੇ ਅਮ੍ਰਿੰਤ ਦੇ ਕਨਸੈਪਟ ਨੂੰ ਵਿਗਾੜਿਆ ਗਿਆ ਅਤੇ ਵਿਗਾੜਿਆ ਜਾ ਰਿਹਾ ਹੈ। ਉਨ੍ਹਾਂ ਸੰਗਤ ਨੂੰ ਸੁਚੇਤ ਕੀਤਾ ਕਿ ਸਿੱਖ ਦਾ ਨਿਤਨੇਮ, ਅਰਦਾਸ ਅਤੇ ਅਮ੍ਰਿੰਤ ਸਿਰਫ ਅਤੇ ਸਿਰਫ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਧਾਰ 'ਤੇ ਹੀ ਹੋਣਾ ਚਾਹਿਦਾ ਹੈ ਅਤੇ ਬਾਣੀਆਂ ਵੀ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਹੀ ਹੋਣੀਆਂ ਚਾਹੀਦੀਆਂ ਹਨ। ਕਿਵੇਂ ਸਾਨੂੰ ਅਮ੍ਰਿੰਤ ਦੇ ਨਾਮ 'ਤੇ ਜ਼ਹਿਰ ਪਿਆਇਆ ਜਾ ਰਿਹਾ ਹੈ। ਉਨ੍ਹਾਂ ਨੇ ਅਲੱਗ ਅਲੱਗ ਗ੍ਰੰਥਾਂ ਦੇ ਹਵਾਲੇ ਦੇ ਕੇ ਦਸਿਆ ਕਿ ਕਿਵੇਂ ਗੁਰ ਬਿਲਾਸ, ਸੂਰਜ ਪ੍ਰਕਾਸ਼ ਅਤੇ ਅਖੌਤੀ ਦਸਮ ਗਰੰਥ ਵਰਗੇ ਗ੍ਰੰਥਾਂ ਵਿੱਚ ਗੁਰੂ ਸਾਹਿਬ ਨੂੰ ਭੰਗ ਅਤੇ ਅਫੀਮ ਦੇ ਨਸ਼ੇ ਕਰਨ ਵਾਲੇ ਦਿਖਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕੇ ਜੇ ਅਸੀਂ ਇਹਨਾ ਗ੍ਰੰਥਾਂ ਨੂੰ ਹੁਣ ਨਾ ਨਕਾਰਿਆ ਤਾਂ ਆਉਣ ਵਾਲਿਆਂ ਪੀੜੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਕਥਾ ਤੋਂ ਬਾਅਦ ਪ੍ਰੋ ਦਰਸ਼ਨ ਸਿੰਘ ਜੀ ਨੇ ਸੰਗਤਾਂ ਨਾਲ ਕਾਫੀ ਦੇਰ ਵਿਚਾਰਾਂ ਦੀ ਸਾਂਝ ਪਾਈ ਅਤੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਚੌਪਈ ਬਾਰੇ ਵੀ ਸੰਗਤਾਂ ਨੂੰ ਸੁਚੇਤ ਕੀਤਾ ਤੇ ਕਿਹਾ ਕੇ ਸ਼੍ਰੋਮਣੀ ਕਮੇਟੀ ਆਪੇ ਹੀ ਇੱਕ ਚਿੱਠੀ ੧੯੭੦ ਵਿੱਚ ਕੱਡ ਚੁੱਕੀ ਹੈ ਜਿਸ ਵਿੱਚ ਲਿਖਿਆ ਹੈ ਕਿ ਚਰਿਤਰੋਪਾਖਿਆਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ਤੇ ਜੇ ਇਹ ਗੁਰੂ ਸਾਹਿਬ ਜੀ ਦੀ ਰਚਨਾ ਨਹੀਂ ਹੈ ਤਾਂ ਫਿਰ ਚੌਪਈ ਵੀ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ, ਕਿਉਂਕਿ ਇਹ ਉਸੇ ਦਾ ਹਿੱਸਾ ਹੈ, ਤਾਂ ਫਿਰ ਇਸ ਨੂੰ ਨਿਤਨੇਮ ਵਿਚੋਂ ਬਾਹਰ ਕਿਉਂ ਨਹੀਂ ਕੀਤਾ ਜਾਂਦਾ ?

ਬਹੁਤ ਸਾਰੀ ਸੰਗਤ ਨੇ ਮੰਨਿਆ ਕੇ ਉਨਹਾਂ ਨੂੰ ਕਈ ਗਲਾਂ ਦਾ ਪਤਾ ਹੀ ਨਹੀਂ ਸੀ ਤੇ ਬੱਸ ਸੁਣੀ ਸੁਣਾਈ ਗਲ 'ਤੇ ਇਤਬਾਰ ਕਰਦੇ ਰਹੇ ਹਨ।

ਪ੍ਰੋ ਦਰਸ਼ਨ ਸਿੰਘ ਸ਼ਨੀਵਾਰ ਤੋਂ ਫਰਿਜਨੋ ਸਿੰਘ ਸਭਾ ਗੁਰਦਵਾਰਾ ਅਤੇ ਸਲਮਾ ਗੁਰਦਵਾਰੇ ਵਿੱਚ ਕੀਰਤਨ ਅਤੇ ਕਥਾ ਦੀ ਹਾਜਰੀ ਭਰਨਗੇ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਗੁਰਦਵਾਰਾ ਸਿੰਘ ਸਭਾ ਵਿਖੇ ਇੱਕ ਸੈਮੀਨਾਰ ਵੀ ਕੀਤਾ ਜਾਵੇਗਾ ਜਿਸ ਦਾ ਟਾਈਟਲ ਹੈ ਧਰਮ ਦੇ ਨਾਮ 'ਤੇ...

ਵਰਲਡ ਸਿੱਖ ਫੈਡਰੇਸ਼ਨ ਦੇ ਸਾਰੇ ਸਿੰਘ ਇਸ ਸੈਮੀਨਾਰ 'ਚ ਹਾਜ਼ਰੀ ਭਰਨਗੇ ਤੇ ਇਸ ਨੂੰ ਫੇਸਬੁੱਕ 'ਤੇ ਲਾਇਵ ਦਿਖਾਇਆ ਜਾਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top