Share on Facebook

Main News Page

ਕਿਸੇ ਵੀ ਮਸਲੇ ਨੂੰ ਨਜਿੱਠਣ ਦੇ ਪੰਜ ਪੜਾਅ
-: ਵਰਪਾਲ ਸਿੰਘ

ਕੌਮੀ ਪੱਧਰ 'ਤੇ ਇਕ ਗੱਲ ਸਾਡੇ ਸਾਰਿਆਂ ਦਾ ਧਿਆਨ ਮੰਗਦੀ ਹੈ:

- ਗੁਰਮਤਿ-ਗਿਆਨ ਨੂੰ ਅਗਲੀਆਂ ਪੀੜੀਆਂ ਲਈ ਸੰਭਾਲੀਏ
- ਗੁਰਮਤਿ-ਗਿਆਨ ਨੂੰ ਸਮੇਂ ਦੀ ਲੋੜ ਮੁਤਾਬਕ ਅੱਖਰ-ਬੱਧ ਕਰੀਏ
- ਗੁਰਮਤਿ-ਗਿਆਨ ਦੇ ਲੋਕਾਈ ਵਿਚ ਪਸਾਰ ਲਈ ਕਿਤਾਬਾਂ ਅਤੇ ਹੋਰਨਾਂ ਮਾਧਿਅਮਾਂ ਦੀ ਵਰਤੋਂ ਕਰੀਏ

ਇਸਦੀ ਲੋਅ ਵਿਚ ਇਹ ਗੱਲ ਵਿਚਾਰੋ - "ਕਿਸੇ ਵੀ ਮਸਲੇ ਨੂੰ ਨਜਿੱਠਣ ਦੇ ਪੰਜ ਪੜਾਅ ਹਨ":

  1. ਪਹਿਲਾ - ਮਸਲੇ ਦੀ ਨਿਸ਼ਾਨਦੇਹੀ ਕਰਨੀ, ਉਸਦੀ ਰੂਪ-ਰੇਖਾ ਅਤੇ ਹੱਦ-ਬੰਨੇ ਪਛਾਨਣੇ
  2. ਦੂਜਾ - ਮਸਲੇ ਦੇ ਹਰ ਪੱਖ ਬਾਰੇ ਜਾਣਕਾਰੀ ਇੱਕਠੀ ਕਰਨੀ ਅਤੇ ਇਸਦੇ ਕਾਰਣਾਂ ਅਤੇ ਅਸਰਾਂ ਦਾ ਖਾਕਾ ਤਿਆਰ ਕਰਨਾ
  3. ਤੀਜਾ - ਇੱਕਠੀ ਕੀਤੀ ਜਾਣਕਾਰੀ ਦੇ ਆਧਾਰ 'ਤੇ ਕਾਰਣਾਂ ਨੂੰ ਖਤਮ ਕਰਨਾ ਅਤੇ ਅਸਰਾਂ ਨਾਲ ਨਜਿਠਣਾ
  4. ਚੌਥਾ - ਇਸ ਗੱਲ ਨੂੰ ਸਮਝਣਾ ਕਿ ਕਿਸੇ ਵੀ ਮਸਲੇ ਦਾ ਹੱਲ ਇਕ ਬੰਦੇ ਤੇ ਨਿਰਭਰ ਨਹੀਂ ਹੁੰਦਾ ਬਲਕਿ ਸਾਂਝਾ ਉਪਰਾਲਾ ਹੀ ਸਫਲਤਾ ਵੱਲ ਲੈ ਕੇ ਜਾਂਦਾ ਹੈ ਅਤੇ ਸਫਲਤਾ ਨੂੰ ਚਿਰਸਥਾਈ ਬਣਾਉਂਦਾ ਹੈ
  5. ਪੰਜਵਾਂ - ਮਸਲੇ ਦੇ ਹੱਲ ਦਾ ਅਨੰਦ ਮਾਨਣਾ ਤੇ ਕਿਸੇ ਵੀ ਮਸਲੇ ਦੀ ਵਾਪਸੀ ਦੀ ਸੰਭਾਵਨਾ ਲਈ ਤਿਆਰ ਰਹਿਣਾ।

ਅਸਲ ਵਿਚ ਇਹ ਪੰਜ ਪੜਾਅ, ਜਪੁ ਦੀਆਂ "ਪੰਜ ਖੰਡ" ਵਾਲੀਆਂ ਪਉੜੀਆਂ 'ਤੇ ਅਧਾਰਤ ਹਨ। ਜਦੋਂ ਮਨ ਦੇ ਫੁਰਨੇ ਨੇ ਇਹਨਾਂ ਪੰਜ ਪਉੜੀਆਂ ਦੀ ਸਿਖਿਆ ਨੂੰ ਇਵੇਂ ਵੇਖਣ ਲਈ ਪ੍ਰੇਰਿਆ ਤਾਂ ਇਹ ਗੱਲ ਸਮਝ ਪਈ ਕਿ ਗੁਰਮਤਿ ਨੂੰ ਕਿਵੇਂ ਸਿੱਖੀ ਜੀਵਣ ਤੇ ਲਾਗੂ ਕਰਨਾ ਹੈ - ਤੇ ਮੀਰੀ-ਪੀਰੀ ਦੇ ਸਿਧਾਂਤ ਦੀ ਸਿੱਖ ਦੇ ਜੀਵਣ ਵਿਚ ਕੀ ਮਹੱਤਤਾ ਹੈ।

ਵਾਹਿ ਗੁਰੂ ਜੀ ਕਾ ਖਾਲਸਾ॥
ਵਾਹਿ ਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top