Share on Facebook

Main News Page

ਧੂਤਿਆਂ ਦੀ ਖਾਸ ਸੇਵਾ ਦਾ ਪ੍ਰਬੰਧ ਪਹਿਲਾਂ ਕਰਣ ਤੱਤ ਗੁਰਮਤਿ ਸਮਾਗਮ ਕਰਵਾਉਣ ਵਾਲੇ ਜਾਗਰੂਕ ਸਿੱਖ
-: ਸੰਪਾਦਕ ਖ਼ਾਲਸਾ ਨਿਊਜ਼
02 May 2017

ਹਰ ਥਾਂ 'ਤੇ ਗੰਦ ਪਾਉਣ ਵਾਲੇ ਧੂਤਿਆਂ ਦਾ ਹੋਰ ਪ੍ਰਬੰਧਾਂ ਦੇ ਨਾਲ ਨਾਲ, ਉਨ੍ਹਾਂ ਦੀ ਖਾਸ ਸੇਵਾ ਦਾ ਪ੍ਰਬੰਧ ਕਰਣ ਤੱਤ ਗੁਰਮਤਿ ਸਮਾਗਮ ਕਰਵਾਉਣ ਵਾਲੇ ਜਾਗਰੂਕ ਸਿੱਖ।

ਜਿੱਥੇ ਕਿਤੇ ਵੀ ਜਾਗਰੂਕ ਸਿੱਖ ਪ੍ਰਚਾਰਕ ਜਾਂਦੇ ਹਨ, ਇਹ ਤੌੜੀ ਸਿਰ ਵਾਲੇ ਧੂਤੇ ਆਪਣੇ ਗੁੰਡੇ ਲੈਕੇ ਪਹੁੰਚ ਜਾਂਦੇ ਹਨ, ਕਿ ਸਾਡੇ ਨਾਲ ਗੱਲ ਕਰੋ... ਕਿਉਂ ਗੱਲ ਕਰੀਏ ਇਨ੍ਹਾਂ ਨਾਲ ? ਕੌਣ ਹਨ ਇਹ ? ਠੇਕੇਦਾਰ ਹਨ ਸਿੱਖੀ ਦੇ ? ਸਿਰਸੁੰਨ ਦੁਮਾਲੇ ਬੰਨ ਕੇ, ਨੰਗੀਆਂ ਲੱਤਾਂ ਕਰਕੇ, ਵੱਡੀਆਂ ਵੱਡੀਆਂ ਕਿਰਪਾਨਾਂ ਪਾਕੇ, ਕੀ ਦਿਖਾਉਣਾ ਚਾਹੁਦੇ ਹਨ ਇਹ ਬਦਮਾਸ਼? ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ, ਖੁਰਕ ਖਾਦੇ ਟੌਮੀ ਦਾ ਇੱਕੋ ਇਲਾਜ ਹੈ ... ਜਿਸ ਬਾਰੇ ਸਭ ਨੂੰ ਪਤਾ ਹੈ।

ਗੱਲਬਾਤ ਉਨ੍ਹਾਂ ਨਾਲ ਕਰਣੀ ਜਾਇਜ਼ ਹੁੰਦੀ ਹੈ, ਜਿਨ੍ਹਾਂ ਨੇ ਕੋਈ ਗੱਲ ਕਰਣੀ ਤੇ ਦੂਸਰੇ ਦੀ ਸੁਣਨੀ ਹੋਵੇ... ਪਰ ਇਹ ਜਿਨਸਾਂ ਇਸ ਤਰ੍ਹਾਂ ਦੀਆਂ ਹਨ, ਇਹ ਸਿਰਫ ਆਪਣੀ ਮਨਾਵਾਉਣੀ ਚਾਹੁੰਦੇ ਹਨ, ਆਪਣੀ ਕਰਮਕਾਂਡੀ ਅਖੌਤ ਟਕਸਾਲੀ ਸੋਚ ਦੂਜੇ 'ਤੇ ਥੋਪਦੇ ਹਨ। ਇਨ੍ਹਾਂ ਨਾਲ ਗੱਲ ਕਰੀ ਛੱਡੋ... ਕੋਈ ਭਾਈ ਭੂਈ ਨਹੀਂ ਸਾਡੇ ਇਹ... ਜਿਹੜੇ ਆਪਣੇ ਗੁਰੂ ਦੇ ਨਹੀਂ, ਸਾਡੇ ਵੀ ਕੁੱਝ ਨਹੀਂ। ਇਨ੍ਹਾਂ ਨੇ ਕੋਈ ਠੇਕਾ ਨਹੀਂ ਲੈ ਰੱਖਿਆ ਸਿੱਖੀ ਦਾ।

ਤੱਤ ਗੁਰਮਤਿ ਦੇ ਪ੍ਰਚਾਰਕਾਂ ਦਾ ਹਿਕ ਠੋਕ ਕੇ ਗੁਰਮਤਿ ਸਮਾਗਮ ਕਰਵਾਓ, ਜਿਸ ਤਰ੍ਹਾਂ ਫਰੈਸਨੋ ਕੈਲੀਫਰਨੀਆ ਵਾਲਿਆਂ ਨੇ ਹੁਣੇ ਪਿੱਛੇ ਜਿਹੇ ਕਰਵਾਇਆ, ਜਿੱਥੇ  ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਮਤਿ ਵੀਚਾਰਾਂ ਕੀਤੀਆਂ। ਫਰੈਸਨੋ ਉਹ ਜਗ੍ਹਾ ਹੈ ਜਿੱਥੇ ਕਾਲੂ ਭਈਆ (ਗੁਰਪ੍ਰੀਤ ਕੈਲੀਫੋਰਨੀਆ) ਰਹਿੰਦਾ ਹੈ, ਫੇਸਬੁੱਕ 'ਤੇ ਗੋਲੀਆਂ ਬੰਦੂਕਾਂ ਦੀਆਂ ਡੀਂਗਾਂ ਮਾਰਣ ਵਾਲਾ, ਖਚਰੀ ਹਾਸਾ ਹੱਸਣ ਵਾਲਾ... ਕੁਸਕਿਆ ਨਹੀਂ ਅਗਲਾ... ਨਾ ਹੀ ਕੋਈ ਧੂਤਾ ਨੇੜੇ ਫੜਕਿਆ... ਗੁਰਦੁਆਰਾ ਪ੍ਰਬੰਧਕਾਂ ਨੇ ਇਨ੍ਹਾਂ ਦੀ ਸੇਵਾ ਲਈ ਸਪੈਸ਼ਲ ਇੰਤਜ਼ਾਮ ਜੋ ਕੀਤਾ ਸੀ। ਹੁਣ ਬਾਅਦ ਵਿੱਚ ਦੱਸ ਕੁ ਧੂਤੇ ਵੀਡੀਓ ਬਣਾ ਬਣਾ ਪਾਈ ਜਾਂਦੇ ਨੇ... ਪੰਜਾਬ ਵਿੱਚ ਗਲੀ ਦੇ ਕੂਕਰ ਪਹਿਲਾਂ ਤਾਂ ਚੁੱਪ ਰਹਿੰਦੇ ਨੇ, ਪਰ ਜਦੋਂ ਕਾਰ ਚੱਲਣ ਲਗਦੀ ਹੈ ਤਾਂ ਭੱਜਣਗੇ ਨਾਲ ਤੇ ਭੌਂਕੀ ਜਾਣਗੇ... ਇਹ ਹਾਲ ਹੈ ਇਨ੍ਹਾਂ ਧੂਤਿਆਂ ਦਾ...

ਇਟਲੀ ਵਿਖੇ ਭਾਈ ਪੰਥਪ੍ਰੀਤ ਸਿੰਘ ਨੇ ਆਉਣਾ ਹੈ 16 ਮਈ ਨੂੰ, ਤੇ ਇਨ੍ਹਾਂ ਨੂੰ ਪਹਿਲਾਂ ਹੀ ਖੁਰਕ ਪੈ ਗਈ... ਤੇ ਪਤਾ ਚੱਲਿਆ ਹੈ ਕਿ ਇਨ੍ਹਾਂ ਦੀ ਸੇਵਾ ਵੀ ਹੋ ਚੁਕੀ ਹੈ। ਹੱਥੋਪਾਈ ਹੋਣਾ ਚੰਗੀ ਗੱਲ ਨਹੀਂ, ਨਾ ਹੀ ਸਾਨੂੰ ਉਤਸਾਹਿਤ ਕਰਨਾ ਚਾਹੀਦਾ ਹੈ, ਪਰ ਇਹ ਹਰ ਵਾਰ ਹਰ ਥਾਂ 'ਤੇ ਗੰਦ ਖਿਲਾਰਦੇ ਨੇ, ਕਿੰਨਾਂ ਚਿਰ ਚੁੱਪ ਰਿਹਾ ਜਾ ਸਕਦਾ ਹੈ। ਜਦੋਂ ਇਨ੍ਹਾਂ ਦੇ ਪਖੰਡੀ ਬਾਬੇ, ਧੂਤੇ ਕੁਪ੍ਰਚਾਰਕ ਆਉਂਦੇ ਨੇ, ਕੋਈ ਜਾਂਦਾ ਇਨ੍ਹਾਂ ਨੂੰ ਸੁਣਨ, ਜਾਂ ਕੋਈ ਜਾਗਰੂਕ ਸਿੱਖ ਕਹਿੰਦੇ ਬਈ ਅਸੀਂ ਸਮਾਗਮ ਨਹੀਂ ਹੋਣ ਦੇਣਾ, ਸਾਡੇ ਨਾਲ ਪਹਿਲਾਂ ਗੱਲ ਕਰੋ। ਕੋਈ ਨਹੀਂ ਕਹਿੰਦਾ, ਤੁਸੀਂ ਆਪਣਾ ਕੰਮ ਕਰੀ ਚੱਲੋ, ਗੁਰਮਤਿ ਪ੍ਰਚਾਰਕਾਂ ਨੂੰ ਆਪਣਾ, ਭੀੜ ਤੇ ਸੰਗਤ ਆਪੇ ਫੈਸਲਾ ਕਰੇ ਕੀ ਕਿਹਨੂੰ ਸੁਣਨਾ, ਕਿਹਨੂੰ ਨਹੀਂ, ਤੁਸੀਂ ਤਾਏ ਲੱਗੇ ਹੋ!!!

ਲਕੀਰ ਖਿੱਚ ਕੇ ਕੰਮ ਹੋਵੇਗਾ ਹੁਣ ਤਾਂ, ਇਨ੍ਹਾਂ ਦੇ ਬਾਬੇ, ਮਰ ਚੁਕੇ ਅਖੌਤੀ ਟਕਸਾਲੀ ਆਗੂਆਂ ਦੀ ਇਹ ਅੱਪ ਮਿੱਟੀ ਪੁਟਾ ਰਹੇ ਨੇ, ਤੇ ਪੁੱਟ ਹੋਣੀ ਹੈ, ਜਿਸ ਤਰ੍ਹਾਂ ਦੀਆਂ ਇਨ੍ਹਾਂ ਦੀ ਹਰਕਤਾਂ ਨੇ, ਇਨ੍ਹਾਂ ਦਾ ਜਿਹੜਾ ਇੱਕ ਅੱਧ ਕੋਈ ਚੱਜ ਦਾ ਆਗੂ ਹੋਵੇ, ਉਸ ਦੀ ਵੀ ਨਾਲ ਪੁੱਟ ਹੋਣੀ ਹੈ, ਇਹ ਯਾਦ ਰੱਖਣ, ਜਿਸਦੇ ਜ਼ਿੰਮੇਵਾਰ ਇਹ ਧੂਤੇ ਆਪ ਹੋਣਗੇ। ਸਮੇਂ ਸਿਰ ਬੰਦੇ ਬਣ ਜੋ, ਨਹੀਂ ਤਾਂ ਤੁਹਾਡੀਆਂ ਪਾਈਆਂ ਪਿਰਤਾਂ, ਤੁਹਾਡੇ ਸਾਹਮਣੇ ਆਉਣਗੀਆਂ ਤੇ ਤੁਹਾਡੀਆਂ ਕੁਨਸਲਾਂ ਚੀਕਣਗੀਆਂ।

ਗੁਰੂ ਸਮੁੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top