Share on Facebook

Main News Page

ਜੋ ਲੋਕ ਖੁਦ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਉਹਨਾਂ ਅੰਦਰ ਪੰਥਕ ਰਹਿਤ ਮਰਿਆਦਾ ਵਾਲੀ ਅਰਦਾਸ ਦਾ ਹੇਜ ਕੇਵਲ ਮਰ ਰਹੇ ਡੇਰਾਵਾਦ ਦੀ ਚਿੰਤਾ
-: ਵਰਲਡ ਸਿੱਖ ਫੈਡਰੇਸ਼ਨ

ਪਿਛਲੇ ਦਿਨੀ ਗੁਰਦਵਾਰਾ ਸਿੰਘ ਸਭਾ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦੇ ਸਮਾਗਮਾਂ ਸਮੇਂ ਪ੍ਰੋ ਦਰਸ਼ਨ ਸਿੰਘ ਜੀ ਦੇ ਜਥੇ ਦੇ ਮੈਂਬਰ ਵਲੋਂ ਗੁਰੂ ਗੰਥ ਸਾਹਿਬ ਅਕੈਡਮੀ ਵਾਲੀ ਅਰਦਾਸ ਕਰਨ 'ਤੇ ਧੂਤਿਆਂ ਵਲੋਂ ਹੋ-ਹਲਾ ਕਰਨ ਨੂੰ ਮੰਦਭਾਗਾ ਦਸਦੇ ਹੋਏ ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਕਿਹਾ ਹੈ ਕਿ ਪ੍ਰੋ ਸਾਹਿਬ ਦੇ ਜੱਥੇ ਦੇ ਸਭ ਮੈਂਬਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣ ਕਾਰਣ, ਬਚਿੱਤਰ ਨਾਟਕ ਤੋਂ ਰਹਿਤ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਹੀ ਅਰਦਾਸ ਕਰਦੇ ਹਨ, ਜਿਸ ਕਾਰਣ ਉਹਨਾਂ ਉਹੀ ਅਰਦਾਸ ਕੀਤੀ। ਉਹਨਾਂ ਤਫਸੀਲ ਵਿੱਚ ਜਾਂਦਿਆਂ ਦੱਸਿਆ ਕਿ ਸਮਾਂਗਮ ਤੋਂ ਕੁਝ ਦਿਨਾਂ ਬਾਅਦ ਕੁਝ ਡੇਰਾਬਾਦੀ ਕਮੇਟੀ ਤੋਂ ਸਪੱਸ਼ਟੀਕਰਣ ਲੈਣ ਪਹੁੰਚੇ, ਜਦ ਕਿ ਕਮੇਟੀ ਗੁਰਦਵਾਰੇ ਦੀਆਂ ਸੰਗਤਾਂ ਨੂੰ ਪਹਿਲਾਂ ਹੀ ਸਪੱਸ਼ਟੀਕਰਣ ਦੇਕੇ ਪਥੰਕ ਰਹਿਤ ਮਰਿਆਦਾ ਪ੍ਰਤੀ ਆਪਣੀ ਦ੍ਰਿੜਤਾ ਪ੍ਰਗਟਾ ਚੁੱਕੀ ਸੀ। ਲੇਕਨ ਡੇਰੇਦਾਰਾਂ ਦੇ ਕਹਿਣ 'ਤੇ ਉਹਨਾਂ ਆਪਣਾ ਸਪੱਸ਼ਟੀਕਰਣ ਮੁੜ ਦੁਹਰਾ ਦਿੱਤਾ ।

ਗੁਰਦਵਾਰਾ ਸਿੰਘ ਸਭਾ ਦੇ ਬੁਲਾਰੇ ਨਾਲ ਹੋਈ ਗਲ ਬਾਤ ਵਿੱਚ ਉਨ੍ਹਾਂ ਦਸਿਆ ਕਿ ਇਸ ਗੁਰਦਵਾਰੇ ਵਿੱਚ ਹਮੇਸ਼ਾਂ ਪੰਥ ਪ੍ਰਮਾਣਿਤ ਅਰਦਾਸ ਹੀ ਹੁੰਦੀ ਹੈ। ਸਿਰਫ ਇੱਕ ਐਤਵਾਰ ਦੇ ਦਿਨ ਪ੍ਰੋ ਦਰਸ਼ਨ ਸਿੰਘ ਜੀ ਦੇ ਜਥੇ ਦੇ ਸਿੰਘ ਵਲੋਂ ਵਖਰੀ ਅਰਦਾਸ ਕੀਤੀ ਗਈ ਸੀ। ਇਸ ਤੋਂ ਪਹਲਾਂ ਵੀ ਨਾਨਕਸਰ ਵਾਲੇ ਅਲੱਗ ਅਰਦਾਸ ਕਰ ਚੁੱਕੇ ਹਨ, ਪਰ ਕਿਸੇ ਨੇ ਉਸ ਦਾ ਬੁਰਾ ਨਹੀਂ ਸੀ ਮਨਾਇਆ ਤੇ ਫਿਰ ਹੁਣ ਕਿਉਂ ? ਉਨ੍ਹਾਂ ਕਿਹਾ ਕੇ ਫਰਿਜਨੋ ਦੇ ਨਾਨਕਸਰ ਗੁਰਦਵਾਰੇ ਵਿੱਚ ਸ਼ਰੇਆਮ ਰਹਤ ਮਰਿਆਦਾ ਦੀਆਂ ਧੱਜੀਆਂ ਹਰ ਰੋਜ਼ ਉਡਾਈਆਂ ਜਾਂਦੀਆਂ ਹਨ, ਇਹ ਲੋਕ ਓਥੇ ਕਿਉਂ ਨਹੀਂ ਜਾਂਦੇ ? ਇਸ ਗੁਰਦਵਾਰੇ ਦੀ ਸਟੇਜ ਹਮੇਸ਼ਾਂ ਜਾਗਰੂਕ ਪ੍ਰਚਾਰਕਾਂ ਵਾਸਤੇ ਖੁੱਲੀ ਰਹੀ ਹੈ ਤੇ ਖੁੱਲੀ ਰਹੇਗੀ ਕਿੱਸੇ ਦੀ ਵੀ ਗੁੰਡਾਗਰਦੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਡੇਰਾਵਾਦੀ ਬਿਰਤੀ ਦੀ ਅਲੋਚਨਾ ਕਰਦੇ ਕਿਹਾ ਕਿ ਜਦੋਂ ਸੰਗਤ ਅੱਗੇ ਸਪੱਸ਼ਟੀਕਰਣ ਹੋ ਚੁੱਕਾ ਸੀ ਤਾਂ ਸੰਗਤ ਤੋਂ ਵੱਧਕੇ ਕਿਸੇ ਧੂਤੇ ਨੂੰ ਨਿੱਜੀ ਤੋਰ ਤੇ ਸਪੱਸ਼ਟੀਕਰਣ ਦਾ ਕੋਈ ਅਧਿਕਾਰ ਨਹੀਂ। ਸਿੱਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਕਿਸੇ ਗਿਆਨ ਦਲੀਲ ਤੋਂ ਹੀਣੇ ਕਰਮਕਾਂਡੀ ਧੂਤਿਆਂ ਦੀ ਨਹੀਂ। ਨਾਂ ਹੀ ਕੋਈ ਡੇਰਾ, ਸੰਪਰਦਾ ਜਾਂ ਸਾਧ ਸਿੱਖੀ ਦਾ ਠੇਕੇਦਾਰ ਹੈ। ਉਹਨਾਂ ਕਿਹਾ ਕਿ ਵੱਖ ਵੱਖ ਗੁਰਦਵਾਰਿਆਂ ਵਿੱਚ ਜਦੋਂ ਵੱਖ ਵੱਖ ਡੇਰਿਆਂ ਵਾਲੇ ਆਪੋ ਆਪਣੀ ਮਰਿਆਦਾ ਦੀ ਅਰਦਾਸ ਕਰਦੇ ਹਨ ਜਾਂ ਜਦੋਂ ਉਹਨਾਂ ਦੇ ਅਖੌਤੀ ਮਹਾਂਪੁਰਖ ਆਉਂਦੇ ਹਨ, ਤਾਂ ਧੂਤੇ ਉਹਨਾਂ ਤੋਂ ਸਪੱਸ਼ਟੀਕਰਣ ਲੈਣ ਕਿਓਂ ਨਹੀਂ ਜਾਂਦੇ? ਕੀ ਧੂਤੇ ਦਸ ਸਕਦੇ ਹਨ ਕਿ ਉਹ ਪੰਥਕ ਰਹਿਤ ਮਰਿਆਦਾ ਨੂੰ ਖੁਦ ਕਿਉਂ ਨਹੀਂ ਮੰਨਦੇ। ਇਸਦਾ ਸਿੱਧਾ ਤੇ ਸਪੱਸ਼ਟ ਕਾਰਣ ਇਹ ਹੈ ਕਿ ਇਹਨਾਂ ਧੂਤਿਆਂ ਨੂੰ ਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਾਲਾ ਕਾਰਨਾਮਾ ਪ੍ਰਵਾਣ ਹੈ।

ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਕਿਹਾ ਕਿ ਜਿਓਂ ਜਿਓਂ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ, ਡੇਰੇਦਾਰਾਂ ਦੀਆਂ ਦੁਕਾਨਾ ਬੰਦ ਹੋ ਰਹੀਆਂ ਹਨ। ਨਵੀਂ ਜਨਰੇਸ਼ਨ ਇਹਨਾਂ ਬਿੱਜੁਆਂ ਦੀਆਂ ਅੰਧਵਿਸ਼ਵਾਸੀ ਗੱਲਾਂ ਤੋਂ ਪੂਰੀ ਤਰਾਂ ਬਾਗੀ ਹੈ। ਸੇਵਾਦਾਰਾਂ ਆਪਣਾ ਪ੍ਰਣ ਦੁਹਰਾਉਂਦਿਆ ਕਿਹਾ ਕਿ ਸਾਡੀ ਜੱਥੇਬੰਦੀ ਹਰ ਜਾਗਰੂਕ ਪਰਚਾਰਕ ਦਾ ਅੱਗੇ ਵਾਂਗ ਸਾਥ ਦਿੰਦੀ ਰਹੇਗੀ ।

ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ
ਸਮੂਹ ਸੇਵਾਦਾਰ ਵਰਲਡ ਸਿੱਖ ਫੈਡਰੇਸ਼ਨ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top