Share on Facebook

Main News Page

ਸ. ਹਰਜੀਤ ਸਿੰਘ ਸੱਜਣ ਵੱਲੋਂ ਮੰਗੀ ਗਈ ਮੁਆਫੀ ਦੀ ਪੜਚੋਲ
-:
ਵਰਪਾਲ ਸਿੰਘ

Read HS Sajjan's apology on https://www.facebook.com/harjit.sajjan.7/posts/675523262650123

ਆਮ ਕਹਾਵਤ ਹੈ ਕਿ ਚੋਰ ਨੂੰ ਸਾਰੇ ਚੋਰ ਹੀ ਨਜਰ ਆਉਂਦੇ ਹਨ। ਇਸ ਕਹਾਵਤ ਦੀ ਸਚਾਈ ਤੁਸੀਂ ਉਹਨਾਂ ਸਾਰੇ ਫੇਸਬੁਕੀ "ਵਿਦਵਾਨਾਂ" ਵਿਚ ਵੇਖ ਸਕਦੇ ਹੋ ਜਿਹਨਾਂ ਭਾਰਤ ਸਰਕਾਰ ਦੇ ਇਕ ਇਸਾਰੇ ਤੇ "ਆਪਣੇ ਮਾਲਕ ਦਾ ਭੌਂਕਾ" ("His Master's Voice") ਹੋਣ ਦੇ ਸਬੂਤ ਵਜੋਂ ਹਰਜੀਤ ਸਿੰਘ ਸੱਜਣ ਤੇ ਝੂਠੀਆਂ ਤੋਹਮਤਾਂ ਲਾਉਣ ਵਿਚ ਸਮਾਂ ਨਹੀਂ ਗਵਾਇਆ। ਚਲੋ ਇਸ ਨਾਲ ਇਕ ਗੱਲ ਤਾਂ ਸਾਹਮਣੇ ਸੌਖੀ ਆ ਗਈ - ਸਿੱਖੀ ਭੇਸ ਵਿਚ ਹੋਣ ਦੇ ਬਾਵਜੂਦ ਵੀ ਬੰਦੇ ਦੇ ਕੰਮ ਉਸ ਦੀ ਅਸਲੀਅਤ ਸਾਬਤ ਕਰ ਹੀ ਦਿੰਦੇ ਨੇ ਕਿ ਭਾਈ ਇਹ ਗੁਰੂ ਦੇ ਸਿੱਖ ਨਹੀਂ ਸਗੋਂ ਸਿੱਖੀ ਸਰੂਪ ਵਿਚ ਕੋਈ "ਕਰਮੇ ਛੀਨੇ" ਅਤੇ "ਹਰਭਗਤ ਨਿਰੰਜਣੀਏ" ਬੈਠੇ ਨੇ।

1. ਇਹ ਸੱਚ ਹੈ ਕਿ ਹਰਜੀਤ ਸਿੰਘ ਸੱਜਣ ਨੇ ਕਨੇਡਾ ਦੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਸਰਕਾਰ ਉਤੇ ਹਮਲਿਆਂ ਦੇ ਜਵਾਬ ਵਿਚ ਇਸ ਗੱਲ ਦੀ ਮਾਫੀ ਮੰਗੀ ਹੈ ਕਿ ਉਸਨੂੰ ਦਿੱਲੀ ਵਿਚ ਲੈਕਚਰ ਦਿੰਦੇ ਹੋਏ ਇਹ ਨਹੀਂ ਸੀ ਕਹਿਣਾ ਚਾਹੀਦਾ ਕਿ "ਮਡੂਸਾ ਨਾਮ ਦੇ ਓਪਰੇਸਨ ਦਾ ਆਰਕੀਟੈਕਟ ਉਹ ਸੀ"।

2. "ਮਡੂਸਾ" ਅਫਗਾਨਿਸਤਾਨ ਵਿਚ ਕੀਤੇ ਉਸ ਓਪਰੇਸਨ ਦਾ ਨਾਮ ਸੀ ਜਿਸ ਵਿਚ ਤਕਰੀਬਨ 1500 ਦੇ ਕਰੀਬ ਤਾਲੀਬਾਨੀ ਫੌਜੀ ਜਾਂ ਮਾਰ ਦਿਤੇ ਗਏ ਤੇ ਜਾਂ ਹਿਰਾਸਤ ਵਿਚ ਲੈ ਲਏ ਗਏ। ਇਸ ਓਪਰੇਸਨ ਵਿਚ ਮੁੱਖ ਕਮਾਨ ਅਮਰੀਕਾ ਕੋਲ ਸੀ ਅਤੇ ਕਨੇਡਾ, ਹਾਲੈਂਡ, ਆਸਟਰੇਲੀਆ ਅਤੇ ਕਈ ਹੋਰਨਾਂ ਮੁਲਕਾਂ ਦੇ ਫੌਜੀ ਇਸ ਵਿਚ ਸਾਮਲ ਸਨ।

3. ਹਰਜੀਤ ਸਿੰਘ ਸੱਜਣ ਦਾ ਅਮਰੀਕਾ ਅਤੇ ਹੋਰਨਾਂ ਪੱਛਮੀ ਮੁਲਕਾਂ ਦੀਆਂ ਫੌਜਾਂ ਵਿਚ ਸਤਿਕਾਰ ਇਸੇ ਓਪਰੇਸਨ ਤੋਂ ਪੱਕਾ ਹੋਇਆ। ਇਸੇ ਕਰਕੇ ਹੀ ਜਦੋਂ ਉਸਨੂੰ ਕਨੇਡਾ ਦਾ ਰੱਖਿਆ ਮੰਤਰੀ ਬਣਾਇਆ ਗਿਆ ਤਾਂ ਹੋਰਨਾਂ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਨੇ ਇਸਦਾ ਭਰਵਾਂ ਸਵਾਗਤ ਕੀਤਾ।

4. ਹੁਣ ਸਵਾਲ ਇਹ ਉਠਦਾ ਹੈ ਕਿ ਫਿਰ ਹਰਜੀਤ ਸਿੰਘ ਸੱਜਣ ਨੇ ਮਾਫੀ ਕਿਉਂ ਮੰਗੀ ਹੈ? 

5. ਇਸ ਨੂੰ ਸਮਝਣ ਲਈ ਇਹ ਜਾਨਣਾ ਜਰੂਰੀ ਹੈ ਕਿ ਕਨੇਡਾ (ਅਤੇ ਬਹੁਤੇ ਪੱਛਮੀ ਮੁਲਕਾਂ) ਵਿਚ ਇਹ ਕਨੂੰਨ ਹੈ ਕਿ ਉਹ ਕਿਸੇ ਵੀ ਮੁਜਰਮ ਨੂੰ ਉਸ ਮੁਲਕ ਦੇ ਹਵਾਲੇ ਨਹੀਂ ਕਰ ਸਕਦੇ ਜਿੱਥੇ ਉਸ ਮੁਜਰਮ ਨੂੰ ਤਸੀਹੇ ਦਿਤੇ ਜਾਣ ਦੀ ਸੰਭਾਵਨਾ ਹੋਵੇ।

6. ਕਨੇਡਾ ਦੀ ਫੌਜ ਉਤੇ ਅਫਗਾਨਿਸਤਾਨ ਵਿਚ ਤੈਨਾਤੀ ਦੌਰਾਨ ਇਹ ਇਲਜਾਮ ਲਾਇਆ ਗਿਆ ਸੀ ਕਿ ਉਹਨਾਂ ਹਿਰਾਸਤ ਵਿਚ ਲਏ ਤਾਲੀਬਾਨਾਂ ਨੂੰ ਅਫਗਾਨਿਸਤਾਨ ਦੀ ਸਰਕਾਰ ਦੇ ਹਵਾਲੇ ਕਰ ਦਿਤਾ ਸੀ, ਜਦੋਂ ਕਿ ਇਹ ਪੂਰੀ ਸੰਭਾਵਨਾ ਸੀ ਕਿ ਅਫਗਾਨੀ ਸਰਕਾਰ ਉਹਨਾਂ ਨੂੰ ਤਸੀਹੇ ਦੇਵੇਗੀ।

7. ਅਜਿਹੇ ਹੀ ਇਲਜਾਮ, ਬਰਤਾਨੀਆ, ਹਾਲੈਂਡ ਅਤੇ ਕਈਆਂ ਹੋਰਨਾਂ ਮੁਲਕਾਂ ਦੀਆਂ ਸਰਕਾਰਾਂ 'ਤੇ ਲਾਏ ਗਏ ਸਨ। ਇਹਨਾਂ ਇਲਜਾਮਾਂ ਤੋਂ ਬੱਚਣ ਲਈ ਕਨੇਡਾ, ਹਾਲੈਂਡ ਆਦਿ ਮੁਲਕਾਂ ਨੇ ਇਹ ਬਿਆਨ ਦਿਤੇ ਕਿ ਉਹ ਅਫਗਾਨਿਸਤਾਨ ਵਿਚ ਸਲਾਹਕਾਰਾਂ ਵਜੋਂ ਜਾਂ ਉਥੇ ਦੀ ਫੌਜ/ਪੁਲਿਸ ਨੂੰ ਸਿੱਖਲਾਈ ਦੇਣ ਲਈ ਮੌਜੂਦ ਹਨ ਤਾਲੀਬਾਨਾਂ ਨਾਲ ਲੜਾਈ ਲਈ ਨਹੀਂ।

8. ਇਸਦਾ ਤੋੜ ਉਹਨਾਂ ਕੋਲ ਇਹ ਸੀ ਕਿ ਜਮੀਨ 'ਤੇ ਉਹਨਾਂ ਦੇ ਫੌਜੀ ਅਮਰੀਕਾ ਦੀ ਫੌਜ ਦੇ ਹਿੱਸੇ ਵਜੋਂ ਇਹਨਾਂ ਓਪਰੇਸਨਾਂ ਵਿਚ ਹਿਸਾ ਪਾ ਰਹੇ ਸਨ ਅਤੇ ਤਕਨੀਕੀ ਤੌਰ 'ਤੇ ਉਹਨਾਂ ਉਤੇ ਹੁਕਮ ਵੀ ਅਮਰੀਕੀ ਅਫਸਰ ਦਾ ਹੀ ਚੱਲਦਾ ਸੀ।

9. ਪਰ ਕਿਉਂਕਿ ਸਿਆਸੀ ਲੜਾਈ ਦੇ ਨਿਜਮ ਵੱਖਰੇ ਹਨ - ਇਸ ਲਈ ਉਹੀ ਵਿਰੋਧੀ ਧਿਰ ਜਿਹੜੀ ਹਰਜੀਤ ਸਿੰਘ ਸੱਜਣ ਦੀ ਅਫਗਾਨਿਸਤਾਨ ਵਿਚ ਤੈਨਾਤੀ ਸਮੇਂ ਕਨੇਡਾ ਦੀ ਸਰਕਾਰ ਚਲਾਉਂਦੀ ਸੀ, ਅੱਜ ਇਸੇ ਮੁੱਦੇ ਨੂੰ ਇਸ ਕਰਕੇ ਉਛਾਲ ਰਹੀ ਹੈ ਤਾਂ ਕਿ ਲੋਕਾਂ ਦੇ ਮਨਾਂ ਵਿਚ ਸੰਕਾ ਪੈਦਾ ਕਰ ਸਕੇ। ਜਦਕਿ ਇਹ ਬੰਦੇ ਭਲੀ ਭਾਂਤ ਜਾਣਦੇ ਨੇ ਕਿ ਅਸਲੀਅਤ ਕੀ ਹੈ।

10. ਭਾਰਤੀ ਸਰਕਾਰ, ਅਤੇ ਹਿੰਦੂ ਬਹੁ-ਗਿਣਤੀ ਬਾਰੇ ਤਾਂ ਜਿਆਦਾ ਕੁੱਝ ਕਹਿਣ ਦੀ ਜਰੂਰਤ ਨਹੀਂ ਕਿਉਂਕਿ ਉਹਨਾਂ ਦਾ ਰਵਈਆ ਹਰਜੀਤ ਸਿੰਘ ਸੱਜਣ ਪ੍ਰਤੀ ਸਾਡੇ ਵਿਚੋਂ ਕਿਸੇ ਤੋਂ ਵੀ ਲੁਕਿਆ ਨਹੀਂ। ਇਸਦੇ ਨਾਲ ਇਹ ਜਰੂਰ ਜੋੜ ਲਓ ਕਿ ਜਿਹੜੇ ਸਿੱਖ ਦਿਖਣ ਵਾਲੇ, ਭਾਰਤ ਸਰਕਾਰ ਅਤੇ ਹਿੰਦੂ ਬਹੁ-ਗਿਣਤੀ ਦੀ ਹਰਜੀਤ ਸਿੰਘ ਸੱਜਣ ਪ੍ਰਤੀ ਨਫਰਤ ਨੂੰ ਫੈਲਾਉਣ ਵਿਚ ਆਪਣਾ ਹਿੱਸਾ ਪਾ ਰਹੇ ਨੇ ਉਹਨਾਂ ਦੀ ਵਫਾਦਾਰੀ ਕਿਸ ਨਾਲ ਹੈ ?

11. ਆਖਰੀ ਸਵਾਲ - ਹਰਜੀਤ ਸਿੰਘ ਸੱਜਣ ਨੇ ਆਪਣੇ ਆਪ ਨੂੰ ਉਸ ਓਪਰੇਸਨ ਦਾ ਆਰਕੀਟੈਕਟ ਕਿਉਂ ਕਿਹਾ? ਅਸਲ ਵਿਚ ਉਸ ਨੂੰ ਇਸ ਓਪਰੇਸਨ ਵਿਚ ਨਿਭਾਏ ਰੋਲ ਲਈ ਅਮਰੀਕਾ ਦੀ ਫੌਜ ਦੇ ਜਰਨੈਲ ਬ੍ਰਿਗੇਡਿਅਰ ਜਨਰਲ ਡੇਵਿਡ ਫਰੇਸਰ ਨੇ ਧੰਨਵਾਦ ਦਾ ਪੱਤਰ ਲਿਖ ਕੇ ਸਨਮਾਨਤ ਕੀਤਾ ਸੀ। ਉਸ ਪੱਤਰ ਦੀ ਲਿਖਤ ਹੇਠਾਂ ਫੋਟੋਆਂ ਵਿਚ ਹੈ। ਇਸ ਤੋਂ ਆਪ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਹਰਜੀਤ ਸਿੰਘ ਸੱਜਣ ਨੇ "ਆਰਕੀਟੈਕਟ" ਲਫਜ ਵਰਤ ਕੇ ਕੋਈ ਅਤਕਥਨੀ ਨਹੀਂ ਕੀਤੀ।

12. ਮਾਫੀ ਉਸ ਨੇ ਇਸ ਗੱਲ ਦੀ ਮੰਗੀ ਹੈ ਕਿ ਫੌਜ ਦਾ ਅਸੂਲ ਹੈ ਹਰੇਕ ਸਫਲਤਾ ਦਾ ਸਿਹਰਾ ਸਾਰਿਆਂ ਨੂੰ ਜਾਂਦਾ ਹੈ ਅਤੇ ਹਰੇਕ ਅਸਫਲਤਾ ਨੂੰ ਫੌਜ ਤੋਂ ਬਾਹਰ ਕੋਸਿਆ ਨਹੀਂ ਜਾਂਦਾ। ਇਸੇ ਕਰਕੇ ਜਦੋਂ ਕਿਸੇ ਫੌਜ ਦਾ ਕੋਈ ਹਮਲਾ ਅਸਫਲ ਹੁੰਦਾ ਹੈ ਤਾਂ ਕਿਸੇ ਫੌਜੀ ਜਾਂ ਜਰਨੈਲ ਦਾ ਨਾਮ ਸੁਰਖੀਆਂ ਵਿਚ ਨਹੀਂ ਆਉਂਦਾ ਕਿ "ਫਲਾਂ ਫੌਜੀ ਦੀ ਗਲਤੀ ਕਰਕੇ ਇਹ ਹਮਲਾ ਅਸਫਲ ਹੋਇਆ"। ਇਸੇ ਤਰਾਂ ਹੀ ਜਦੋਂ ਕੋਈ ਹਮਲਾ ਸਫਲ ਹੁੰਦਾ ਹੈ ਤਾਂ ਸੁਰਖੀਆਂ ਵਿਚ ਬੰਦਿਆਂ ਦੇ ਨਾਮ ਨਹੀਂ ਹੁੰਦੇ ਸਗੋਂ ਬਟਾਲੀਅਨ ਜਾਂ ਰੈਜਿਮੰਟ ਦਾ ਨਾਮ ਹੁੰਦਾ ਹੈ - ਬਲਕਿ ਬਹੁਤੀ ਵਾਰ ਤਾਂ ਕੇਵਲ ਇਹੀ ਹੁੰਦਾ ਹੈ ਕਿ "ਅਮਰੀਕੀ ਫੌਜ ਨੇ ਸਫਲਤਾ ਹਾਸਲ ਕੀਤੀ"। ਬੰਦਿਆਂ ਦੇ ਨਾਮ ਤਮਗੇ ਦੇਣ ਵੇਲੇ ਦੱਸੇ ਜਾਂਦੇ ਹਨ ਜਾਂ ਮਾਰੇ ਜਾਣ ਤੇ। ਇਸ ਲਈ ਹਰਜੀਤ ਸਿੰਘ ਸੱਜਣ ਨੇ ਸਫਲਤਾ ਦਾ ਕ੍ਰੈਡਿਟ ਲੈਣ ਦੀ ਮਾਫੀ ਮੰਗੀ ਹੈ ਨਾ ਕਿ ਗਲਤ-ਬਿਆਨੀ ਦੀ।

ਅਮਰੀਕੀ ਜਰਨੈਲ ਵਲੋਂ ਲਿਖੀ ਚਿੱਠੀ ਪੜ੍ਹਨ ਵਾਲੀ ਹੈ (ਜੋ ਥੱਲੇ ਦਿੱਤੀ ਗਈ ਹੈ) - ਸਿੱਖ ਹੋਣ ਦੇ ਨਾਤੇ ਸਹਿਜੇ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਗੁਰੂ ਦਾ ਸਾਜਿਆ ਸਿੱਖ ਅੱਜ ਵੀ ਸਾਰਿਆਂ ਤੋਂ ਵਧੀਆ ਕੰਮ ਕਰਕੇ ਵਿਖਾ ਰਿਹਾ ਹੈ ਤੇ ਕੌਮ ਦਾ ਨਾਮ ਉਚਾ ਕਰ ਰਿਹਾ ਹੈ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

Controversy today swirls around Harjit Sajjan, Canada's Minister of Defence, for remarks that he was the "architect" of Operation Medusa, a major offensive in Afghanistan. Sajjan has apologized for that statement.

It may help dispel confusion to read the complete and unabridged letter of recommendation written in 2006 by Brigadier General David Fraser, then commander of Canada's Coalition Task Force in Kandahar, Afghanistan.

National Observer obtained a copy of this letter in 2015. We re-publish it today without comment. There is an image of the original letter below.

Source: http://www.nationalobserver.com/2017/04/29/analysis/heres-what-harjit-sajjan-really-did-operation-medusa

16 September 2006

Chief Constable J.H. Graham
Chief Constable of the Vancouver Police

1. I have had the pleasure of having Constable and Major Harjit Sajjan work for me for the past nine months on OPERATION ARCHER/ATHENA, Canada’s contribution to the global war on terror in Afghanistan. I must say that Major Sajjan is one of the most remarkable people I have worked with, and his contribution to the success of the mission and the safety of Canadian soldiers was nothing short of remarkable.

2. Maj Sajjan was specially selected for that demanding and challenging task of acting as the Liaison Officer of the Afghan National Police on behalf of the Combined Task Force (CTF) Aegis HQ because of the civilian skillset he has brought to the table as an undercover narcotics officer. His job further changed into being a special intelligence officer working direct to Commander CTF Aegis because of his ability to understand and exploit criminal networks. 

He consistently provided the most timely and accurate intelligence available, and he personally fused broad sources of information into an extremely coherent picture upon which most of the formations major operations were based. Not only did he display a rare high level of intellect and experience in his analysis, he also demonstrated remarkable personal courage in his collection efforts, often working in the face of the enemy to collect data and confirm his suspicions, and placing himself almost daily in situations of grave personal risk. His products were cogent and demonstrated a profound understanding of the Taliban (TB) and tribal networks which were critical in making formation and unit operations successful. He was the best single Canadian intelligence asset in theatre, and his hard work, personal bravery, and dogged determination undoubtedly saved a multitude of Coalition lives. 

Through his courage and dedication, Major Sajjan has single-handedly changed the face of intelligence gathering and analysis in Afghanistan.

3. He tirelessly and selflessly devoted himself to piecing together the ground truth on tribal and Taliban networks in the Kandahar area, and his analysis was so compelling that it drove a number of large scale theatre-resourced efforts, including OPERATION MEDUSA, a large scale conventional combat operation that resulted in the defeat of the largest TB insurgent cell yet identified in Afghanistan, with over 1500 Taliban killed or captured. I rate him as one of the best intelligence officers I have ever worked with - fearless, smart, and personable, and I would not hesitate to have him on my staff at any time in the future. I have advised my chain of command that the Canadian Forces must capture his skillset, and seek his advice on how to change our entire tactical intelligence training and architecture to best meet the needs of 
future deployed units fighting in extremely complex battle space.

4. I cannot thank you enough for allowing Constable Sajjan to deploy with us on OPERATION ARCHER, and he has been an outstanding representative of the Vancouver City Police. I would ask that you pass my personal thanks to Constable Sajjan, and to those who supported him and his family while he was over here with us. I pray that he stays safe now that he returns to the challenges and dangers of his “everyday job,” and ask that if I can ever be of assistance to either Constable Sajjan or your Department, that you do not hesitate to ask.

Sincerely,

David Fraser
Brigadier General
Commander CTF Aegis


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top