Share on Facebook

Main News Page

"ਗੰਗੂ" ਕੱਲ ਕਛਹਿਰਾ ਪਾਈ ਫਿਰਦਾ ਸੀ !
-: ਵੈਰੋਵਾਲ 88722 81081

ਵੈਰੋਵਾਲ ਤੂੰ ਸੋਚੀਂ ਬੈਠ ਬਰੀਕੀ ਨਾਲ,
ਉਹਨਾ ਸਾਨੂੰ ਮਾਰਨਾ ਡੂੰਘੀ ਨੀਤੀ ਨਾਲ।
ਹਾਲੇ ਕੁਝ ਨਹੀਂ ਵਿਗੜਿਆ ਵੀਰਾ ਸੰਭਲ ਜਾ,
ਸਮਾਂ ਲੰਘਾ ਕੇ ਮੁੜਕੇ ਐਵੇਂ ਚੀਕੀਂ ਨਾ।
ਹੁਣ ਉਹ ਬੜੀ ਵਿਓਂਤ ਬਣਾ ਕੇ ਆਇਆ ਏ
ਸਿੱਖੀ ਜੜੋਂ ਮੁਕਾਉਣੀ ਸੋਚਦਾ ਚਿਰਦਾ ਸੀ,

ਗੰਗੂ ਕੱਲ ਕਛਹਿਰਾ ਪਾਈ ਫਿਰਦਾ ਸੀ।

ਸਿਰ 'ਤੇ ਪੱਗ ਤੇ ਚਿਹਰੇ ਉੱਤੇ ਨੂਰ ਬੜਾ,
ਯੋਧਾ ਹੀ ਲੱਗਦਾ ਸੀ ਥੋੜਾ ਦੂਰ ਖੜਾ।
ਕਿਦਾਂ ਮੈਂ ਸਮਝਾਵਾਂ ਆਪਣੇ ਲੋਕਾਂ ਨੂੰ,
ਸਿੱਖ ਨਹੀਂ ਹੈ ਇਸਦਾ ਕੋਈ ਹੋਰ ਧੜਾ।
ਸਾਡਾ ਸ਼ੱਕ ਯਕੀਨ ਓਦੋਂ ਬਦਲ ਗਿਆ,
ਪੱਖ ਪੂਰਦਾ ਸਦਾ ਵਿਰੋਧੀ ਧਿਰਦਾ ਸੀ...

ਗੰਗੂ ਕੱਲ ਕਛਹਿਰਾ ਪਾਈ ਫਿਰਦਾ ਸੀ।

ਨਿੰਦਿਆ ਚੁਗਲੀ ਦੱਸਦਾ ਸ਼ਬਦ ਵਿਚਾਰਾਂ ਨੂੰ,
ਦਿੰਦਾ ਨਹੀਂ ਵਿਚਾਰਨ ਆਸਾ ਵਾਰਾਂ ਨੂੰ।
ਮੈਨੂੰ ਲਗਦਾ ਇਸਦੇ ਖਚਰੇ ਹਾਸੇ ਤੋਂ,
ਉਸਾਰਨਾ ਚਾਹੁੰਦਾ ਫਿਰ ਖੂਨੀ ਦੀਵਾਰਾਂ ਨੂੰ।
ਰਾਤੀ ਸੁਣਿਆਂ ਘਰੇ ਕੁਵੇਲੇ ਮੁੜਿਆ ਸੀ,
ਮੁੱਲ ਲਵਾ ਕੇ ਆਇਆ ਸਾਡੇ ਸਿਰ ਦਾ ਸੀ...

ਗੰਗੂ ਕੱਲ ਕਛਹਿਰਾ ਪਾਈ ਫਿਰਦਾ ਸੀ।

ਸਾਡੇ ਕੋਲੋਂ ਖੋਹ ਲਊ ਬਾਣੀ ਬਾਬੇ ਦੀ,
ਕਰਾਮਾਤਾਂ ਨਾਲ ਭਰੀ ਕਹਾਣੀ ਬਾਬੇ ਦੀ।
ਏਨਾ ਸਾਨੂੰ ਆਪਸ ਵਿੱਚ ਉਲਝਾ ਦਿੱਤਾ,
ਸਾਥੋਂ ਗਈ ਨਾ ਜੋਤ ਪਛਾਣੀ ਬਾਬੇ ਦੀ।
ਧਰਮੀ ਬੰਦਿਆਂ ਨੂੰ ਗਲਵੇਂ ਤੋਂ ਫੜਦਾ ਏ,
ਗੰਦੇ ਲੀਡਰਾਂ ਦੇ ਪੈਰਾਂ 'ਤੇ ਗਿਰਦਾ ਸੀ...

ਗੰਗੂ ਕੱਲ ਕਛਹਿਰਾ ਪਾਈ ਫਿਰਦਾ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top