Share on Facebook

Main News Page

ਭਾਈ ਪੰਥਪ੍ਰੀਤ ਸਿੰਘ 'ਤੇ ਇਟਲੀ ਵਿਖੇ ਹਮਲੇ ਦੀ ਕੋਸ਼ਿਸ਼

ਮਿਲਾਨ 07 ਮਈ 2017 (ਬਲਵਿੰਦਰ ਸਿੰਘ ਢਿੱਲੋ- ਕੰਗ ) :- ਪ੍ਰਚਾਰ ਲਈ ਇਟਲੀ ਪਹੁੰਚੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਤੇ ਬੀਤੀ ਸ਼ਾਮ ਹਮਲਾ ਹੋਣ ਦੀ ਖਬਰ ਹੈ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਜਦੋਂ ਭਾਈ ਪੰਥਪ੍ਰੀਤ ਸਿੰਘ ਇਟਲੀ ਦੇ ਤਰਵੀਜੋ ਸ਼ਹਿਰ ਵਿਖੇ ਦੀਵਾਨ ਸਜਾਉਣ ਉਪਰੰਤ ਮਿਲਾਨ-ਵੀਨਸ ਨੈਸ਼ਨਲ ਹਾਈ ਵੇ(ਏ-4) ਤੇ ਪਾਦੋਵਾ ਨੇੜੇ ਵਾਪਿਸ ਪਰਤ ਰਹੇ ਸਨ, ਤਾਂ ਕੁੱਝ ਵਿਰੋਧੀ ਵਿਅਕਤੀਆਂ ਨੇ ਉਨਾਂ ਦੀ ਗੱਡੀ ਦਾ ਪਿੱਛਾ ਕਰਦੇ ਹੋਇਆ ਗੱਡੀ ਨਾਲ਼ ਸਾਇਡ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਭਾਈ ਪੰਥਪ੍ਰੀਤ ਸਿੰਘ ਤੇ ਪਥਰਾਓ ਵੀ ਕੀਤਾ, ਪ੍ਰੰਤੂ ਗੱਡੀ ਦੇ ਚਾਲਕ ਭਾਈ ਬਲਵਿੰਦਰ ਸਿੰਘ ਮੰਡੇਰ ਨੇ ਕਾਫੀ ਮੁਸ਼ੱਕਤ ਉਪਰੰਤ ਗੱਡੀ ਨੂੰ ਘੇਰੇ 'ਚੋਂ ਬਾਹਰ ਕੱਢਿਆ।

ਇਸ ਦੌਰਾਨ ਕੁੱਝ ਕਿਣਮਣਕਿਣੀ ਵੀ ਹੋ ਰਹੀ ਸੀ ਅਤੇ ਸੜਕ 'ਤੇ ਚੱਲ ਰਹੀ ਟ੍ਰੈਫਿਕ ਵਿੱਚ ਕਾਫੀ ਵਿਘਨ ਵੀ ਪਿਆ। ਇਸੇ ਦੌਰਾਨ ਇਟਲੀ ਦੇ ਸਿੱਖਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਵੀ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾ ਤਰਵੀਜੋ ਵਿਖੇ ਸਜੇ ਦੀਵਾਨ ਵਾਲੇ ਹਾਲ ਤੋਂ ਬਾਹਰ ਇਟਲੀ ਦੀਆਂ ਕੁੱਝ ਪੰਥਕ ਜਥੇਬੰਦੀਆਂ ਦੁਆਰਾ ਪੰਥਪ੍ਰੀਤ ਸਿੰਘ ਦੇ ਦੀਵਾਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਦੌਰਾਨ ਇਟਾਲੀਅਨ ਪੁਲਿਸ ਦੁਆਰਾ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਮੱਦਨਜਰ ਰੱਖਦੇ ਹੋਇਆ ਗੱਡੀਆਂ ਦੀ ਤਲਾਸ਼ੀ ਲਈ ਗਈ ਅਤੇ ਕੁੱਝ ਪ੍ਰਦਰਸ਼ਨਕਾਰੀ ਸਿੱਖਾਂ ਦੀਆਂ ਕ੍ਰਿਪਾਨਾਂ ਵੀ ਉਤਰਾਅ ਲਈਆਂ ਗਈਆਂ ਅਤੇ ਦੀਵਾਨ ਦੀ ਸਮਾਪਤੀ ਤੇ ਵਾਪਿਸ ਦੇ ਦਿੱਤੀਆਂ ਗਈਆਂ।

ਦੱਸਣਯੋਗ ਹੈ ਕਿ ਭਾਈ ਪੰਥਪ੍ਰੀਤ ਸਿੰਘ ਨਾਰਵੇ ਪ੍ਰਚਾਰ ਕਰਨ ਉਪਰੰਤ ਪ੍ਰਚਾਰ ਲਈ ਪਿਛਲੇ ਹਫਤੇ ਤੋਂ ਇਟਲੀ ਪਹੁੰਚੇ ਹੋਏ ਹਨ ਅਤੇ ਉਨਾਂ ਦੁਆਰਾ ਦੱਖਣੀ ਇਟਲੀ ਦੇ ਰੋਮ ਲਵੀਨੀਓ ਵਿਖੇ ਸਥਿੱਤ ਗੁਰਦੁਆਰਿਆਂ ਵਿੱਚ ਪ੍ਰਚਾਰ ਉਪਰੰਤ ਬੀਤੇ ਦਿਨ ਉੱਤਰੀ ਇਟਲੀ ਦੇ ਤਰਵੀਜੋ ਵਿਖੇ ਦੀਵਾਨ ਸਜਾਇਆ ਗਿਆ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਟਲੀ ਦੀਆਂ ਕੁੱਝ ਪੰਥਕ ਜਥੇਬੰਦੀਆਂ ਦੇ ਆਗੂ ਬੀਤੇ ਸਾਲ ਤੋਂ ਹੀ ਭਾਈ ਪੰਥਪ੍ਰੀਤ ਸਿੰਘ ਦੀ ਤਿੱਖੀ ਵਿਰੋਧਤਾ ਕਰਦੇ ਆ ਰਹੇ ਹਨ ਉਨਾਂ ਦੇ ਪ੍ਰਚਾਰ ਨੂੰ ਪੰਥ ਵਿਰੋਧੀ ਪ੍ਰਚਾਰ ਦੱਸ ਕੇ ਉਨਾਂ ਦੇ ਦੀਵਾਨਾਂ ਦਾ ਬਾਈਕਾਟ ਕਰ ਰਹੇ ਸਨ।

ਬੀਤੇ ਸਾਲ ਇਨਾਂ ਜਥੇਬੰਦੀਆਂ ਦੁਆਰਾ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਸਜਾਏ ਜਾ ਰਹੇ ਦੀਵਾਨਾਂ ਦੌਰਾਨ ਵਿਰੋਧਤਾ ਜਤਾ ਕੇ ਪੰਥਪ੍ਰੀਤ ਸਿੰਘ ਦੇ ਦੀਵਾਨ ਰੱਦ ਕਰਵਾ ਦਿੱਤੇ ਗਏ ਸਨ। ਜਦੋਂ ਕਿ ਰੋਮ ਦੇ ਲਵੀਨੀਓ ਵਿਖੇ ਵੀ ਕਾਫੀ ਹੰਗਾਮਾ ਖੜਾ ਹੋਇਆ ਸੀ।

ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਇਟਾਲੀਅਨ ਪੁਲਿਸ ਦੁਆਰਾ ਇਸ ਸਾਰੇ ਘਟਨਾਕ੍ਰਮ ਵਿੱਚ ਸ਼ਾਮਿਲ ਕੁੱਝ ਸਿੱਖ ਵਿਅਕਤੀਆਂ ਦੇ ਡਾਕੂਮੈੱਟ ਲੈ ਕੇ ਉਨਾਂ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜੋ ਕਿ ਇਟਲੀ ਵਿੱਚ ਸਿੱਖ ਧਰਮ ਦੇ ਰਜਿਸਟਰ ਹੋਣ ਵਿੱਚ ਵੱਡਾ ਰੇੜਕਾ ਖੜਾ ਕਰ ਸਕਦੀ ਹੈ। ਅਤੇ ਅਜਿਹੀਆਂ ਘਟਨਾਵਾਂ ਦੇ ਨਾਲ਼ ਇਟਾਲੀਅਨ ਸਰਕਾਰ ਦੇ ਸਾਹਮਣੇ ਸਿੱਖਾਂ ਦਾ ਨਿਰੰਤਰ ਅਕਸ਼ ਖਰਾਬ ਹੁੰਦਾ ਜਾ ਰਿਹਾ ਹੈ। ਭਾਈ ਨਿਰਮਲ ਸਿੰਘ ਕਲਦੇਰੋ, ਭਾਈ ਸੁਰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਮੰਡੇਰ, ਜਸਵਿੰਦਰ ਸਿੰਘ ਭੰਗੂ, ਭਾਈ ਹਰਿੰਦਰ ਸਿੰਘ ਗਿੱਲ ਵਲੋ ਇਸ ਸਾਰੀ ਘਟਨਾ ਦੀ ਨਿਖੇਦੀ ਕੀਤੀ ਗਈ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top