Share on Facebook

Main News Page

ਜਾਤ ਦੀ ਕੋੜ੍ਹਕਿਰਲੀ ਤੇ ਸ਼ਤੀਰੀਆਂ ਨੂੰ ਜੱਫੇ !
-: ਸੰਪਾਦਕ ਖ਼ਾਲਸਾ ਨਿਊਜ਼
13 May 2017
 

ਆਹ ਵੀਡੀਓ ਦੇਖ ਕੇ ਤਾਂ ਇੰਝ ਲੱਗਦੈ ਜਿਵੇਂ ਆਹ ਮੁਹਾਵਰਾ ਇਸ ਕਾਲ਼ੂ ਕਾਲੇਫੁਰਨੇ ਵਾਲੇ ਲਈ ਹੀ ਬਣਿਆ ਹੋਵੇ "ਜਾਤ ਦੀ ਕੋੜ੍ਹਕਿਰਲੀ ਤੇ ਸ਼ਤੀਰੀਆਂ ਨੂੰ ਜੱਫੇ"।

ਆਪਣੇ ਆਪ ਨੂੰ ਖਾਨਦਾਨੀ ਸਿੱਖ ਕਹਾਉਂਦਾ ਤੇ ਸਾਰੀ ਕੋੜਮਾ ਗਿਣ ਛਡਿਆ... ਕੀ ਵਡਿਆਈ ਹੈ ਇਸ ਵਿੱਚ? ਕੀ ਸਿੱਖ... ਖਾਨਦਾਨੀ ਹੈ? ...ਤੇ ਪੰਥਪ੍ਰੀਤ ਸਿੰਘ ਜੀ ਦਾ ਜਨਮ ਜੇ ਹਿੰਦੂ ਮਾਤ ਪਿਤਾ ਦੇ ਘਰ ਹੋਇਆ ਹੈ, ਤਾਂ ਫਿਰ ਕੀ ? ਕੀ ਸਿੱਖ ਜਨਮ ਕਰਕੇ ਸਿੱਖ ਹੈ?

ਗੁਰੂ ਨਾਨਕ ਦੇ ਪੁੱਤਰ ਸ਼੍ਰੀਚੰਦ ਦੇ ਲਖਮੀਦਾਸ... ਦੋਵੇਂ ਗੁਰੂ ਤੋਂ ਆਕੀ! ਕੀ ਉਹ ਗੁਰੂ ਨਾਨਕ ਦੇ ਖਾਨਦਾਨ ਦੇ ਨਹੀਂ? ਪਰ ਕੀ ਉਹ ਸਿੱਖ ਸਨ?

ਕੀ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਪ੍ਰਿਥੀਚੰਦ ਸਿੱਖ ਸੀ?

ਗੁਰੂ ਤਾਂ ਕਹਿ ਰਹੇ ਨੇ... ਸਿਖੀ ਸਿਖਿਆ ਗੁਰ ਵੀਚਾਰਿ॥ ਪੰਨਾਂ 465

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਪੰਨਾਂ 601

ਤੇ ਇਹ ਧੂਤਾ ਕਹਿ ਰਿਹਾ ਦੇਖੋ ਮੇਰਾ ਖਾਨਦਾਨ!!! ਤੇਰੇ ਖਾਨਦਾਨ ਦੀ ਅਸਲੀਯਤ ਤੇਰੀਆਂ ਕਰਤੂਤਾਂ ਤੋਂ ਝਲਕਦੀ ਹੈ... ਕੀ ਕੈਸਾ ਵਾਹੀਯਾਤ ਕਿਸਮ ਦਾ ਜਨੌਰ ਪੈਦਾ ਕੀਤਾ। ਲੱਖ ਲਾਹਨਤ ਹੈ ਤੇਰੇ ਜੰਮਣ 'ਤੇ !

ਆਪਣੇ ਆਪ ਨੂੰ ਵੱਡਾ ਗਿਆਨੀ ਦਰਸਾ ਰਿਹਾ ਹੈ ਤੇ ਪੰਥਪ੍ਰੀਤ ਸਿੰਘ ਨੂੰ ਡਿੱਗਆ ਹੋਇਆ, ਜਿਸ ਦੇ ਲੈਵਲ 'ਤੇ ਆਉਣ ਲਈ ਤੇਰੇ ਜਿਹੇ ਲਾਹਨਤੀ ਨੂੰ ਨੀਵਾਂ ਹੋਣਾ ਪੈ ਰਿਹਾ ਹੈ.... ਵਾਹ! ਕਿਆ ਧੂਤਾ ਹੈ ਤੂੰ... ਵਾਕਿਆ ਹੀ ਤੈਨੂੰ ਸਿਰਮੌਰ ਧੂਤਾ ਕਹਿਣਾ ਗਲਤ ਨਹੀਂ ਹੋਵੇਗਾ।

ਤੇਰੀ ਹਾਲਤ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਇਸ ਗੁਰਬਾਣੀ ਫੁਰਮਾਨ ਵਿੱਚ ਗੁਰੂ ਸਾਹਿਬ ਫੁਰਮਾਉਂਦੇ ਹਨ

ਆਪਸ ਕੌ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ॥ ਪੰਨਾਂ 1105

ਤੇਰੇ ਵਰਗੇ ਲਈ ਇੱਕ ਹੋਰ ਗੁਰਬਾਣੀ ਫੁਰਮਾਨ ਸਟੀਕ ਬੈਠਦਾ ਹੈ:

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥ ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥

ਤੇਰਾ ਹਾਲ ਵੀ ਉਸ ਖੋਤੇ ਵਰਗਾ ਹੈ, ਜਿਹੜਾ ਬਿਨਾਂ ਗੁਣਾਂ ਤੋਂ ਹੀ ਗਰਬ ਹੰਕਾਰ ਵਿੱਚ ਤੁਰਿਆ ਫਿਰਦਾ ਹੈ, ਕਦੀ ਇਧਰੋਂ ਧੱਕੇ ਖਾਉਂਦਾ, ਕਦੇ ਇਧਰੋਂ... ਤੇ ਢੋਈ ਕਿਤੇ ਵੀ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top