Share on Facebook

Main News Page

ਫ਼ਰੈਂਕਫ਼ਰਟ (ਜਰਮਨ) ਦੇ ਗੁਰਦੁਆਰੇ ਵਿਚ ਭਾਈ ਪੰਥਪ੍ਰੀਤ ਸਿੰਘ ਦੀ ਕਥਾ 'ਤੇ ਕੀ ਹੋਇਆ ?
-: ਡਾ. ਹਰਜਿੰਦਰ ਸਿੰਘ ਦਿਲਗੀਰ

ਅੱਜ ਐਤਵਾਰ 14 ਮਈ 2017 ਦੇ ਦਿਨ, ਫ਼ਰੈਂਕਫ਼ਰਟ (ਜਰਮਨ) ਦੇ ਗੁਰਦੁਆਰੇ ਵਿਚ ਭਾਈ ਪੰਥਪ੍ਰੀਤ ਸਿੰਘ ਦੀ ਕਥਾ ਸੀ। ਗੁੰਡਾ ਟਕਸਾਲ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਂ 'ਤੇ ਬਣੀ 'ਬਦਕਾਰ ਕਮੇਟੀ' ਦੇ ਗੁੰਡਿਆਂ ਨੇ ਧਮਕੀ ਦਿੱਤੀ ਹੋਈ ਸੀ ਕਿ ਅਸੀਂ ਕਥਾ ਨਹੀਂ ਕਰਨ ਦਿਆਂਗੇ।

ਅਸੂਲ ਦੀ ਗੱਲ ਤਾਂ ਇਹ ਹੈ ਕਿ, ਓ! ਭਾਈ, ਜੇ ਤੁਹਾਨੂੰ ਉਸ ਦੀ ਕਥਾ ਨਹੀਂ ਪਸੰਦ ਤਾਂ ਨਾ ਜਾਓ ਗੁਰਦੁਆਰੇ। ਪਰ ਨਹੀਂ ਗੁੰਡਿਆਂ ਨੇ ਐਲਾਨ ਕਰ ਦਿੱਤਾ ਕਿ "ਅਸੀਂ ਕਥਾ ਨਹੀਂ ਕਰਨ ਦੇਵਾਂਗੇ"। ਹਾਲਾਂ ਕਿ ਕਿਸੇ ਤਖ਼ਤ ਦੇ ਪੁਜਾਰੀ ਦਾ ਉਸ ਦੇ ਖ਼ਿਲਾਫ਼ ਕੋਈ ਅਖੌਤੀ ਹੁਕਮ ਵੀ ਨਹੀਂ ਜਾਰੀ ਕੀਤਾ ਹੋਇਆ। ਪਰ ਗੁੰਡਾ ਟਕਸਾਲ ਨੂੰ ਦਲੀਲ ਤੇ ਅਸੂਲ ਨਾਲ ਕੋਈ ਵਾਸਤਾ ਨਹੀਂ। ਉਹ ਤਾਂ ਬਾਦਲ ਦੇ ਪੰਜਾਬ ਵੇਲੇ ਦੀਆਂ 'ਛਬੀਲਾਂ' ਲਾਉਣ ਦੇ ਆਦੀ ਸਨ।

ਖ਼ੈਰ, ਜਦ ਉਹ ਨਾ ਟਲੇ ਤਾਂ ਗੁਰਦੁਆਰੇ ਵਾਲਿਆਂ ਨੇ ਪੁਲੀਸ ਬੁਲਾ ਲਈ। ਦੀਵਾਨ ਵਿਚ ਪੰਥਪ੍ਰੀਤ ਸਿੰਘ ਨੇ 1 ਘੰਟਾ 8 ਮਿੰਟ ਕਥਾ ਕੀਤੀ। (ਵੀਡੀਓ ਮੌਜੂਦ ਹੈ)

ਪੁਲਸ ਨੇ ਇਕ ਵੀ ਗੁੰਡਾ ਅੰਦਰ ਨਹੀਂ ਵੜਨ ਦਿੱਤਾ। ਜਦ ਦੋ ਕੂ ਨੇ ਚਲਾਕੀ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਖ਼ੂਬ ਝੰਬੇ। (ਫ਼ੋਟੋ ਮੌਜੂਦ ਹਨ)

ਬੇਸ਼ਰਮ ਗੁੰਡੇ ਅਜੇ ਵੀ ਕਹਿ ਰਹੇ ਹਨ ਕਿ ਅਸੀਂ ਕਥਾ ਨਹੀਂ ਕਰਨ ਦਿੱਤੀ ਤੇ ਪੰਥਪ੍ਰੀਤ ਸਿੰਘ ਦੀ ਪੱਗ ਲਾਹ ਦਿੱਤੀ। ਫ਼ਿੱਟੇ ਮੂੰਹ ਝਠੇ ਬੇਸ਼ਰਮਾਂ ਦਾ!

ਮੈਂ ਸੋਚਦਾਂ ਜੇ ਇਹ ਗੁੰਡਾ ਟਕਸਾਲ ਵਾਲੇ, 1507 ਤੋਂ 1522 ਵਿਚਕਾਰ ਹੁੰਦੇ ਤਾਂ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਨੂੰ ਕੁਰੁਕਸ਼ੇਤਰ, ਹਰਦੁਆਰ, ਬਨਾਰਸ, ਗਯਾ ਵਿਚੋਂ ਕਿਸੇ ਵੀ ਜਗਹ 'ਤੇ ਸ਼ਹੀਦ ਕਰ ਦੇਣਾ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top