Share on Facebook

Main News Page

ਭਾਈ ਪੰਥਪ੍ਰੀਤ ਸਿੰਘ ਨਾਲ ਵੀ ਪ੍ਰੋ. ਦਰਸ਼ਨ ਸਿੰਘ ਵਾਲਾ ਹੀ ਕੰਮ ਹੋਣ ਲੱਗਾ ਹੈ
-: ਗਿਆਨੀ ਸ਼ਿਵਤੇਗ ਸਿੰਘ

ਪਿਛਲੇ ਦਿਨੀ ਭਾਈ ਪੰਥਪ੍ਰੀਤ ਸਿੰਘ ਜੀ ਉਪਰ ਭਾਈ ਸਾਹਿਬ ਦੀ ਦਸਤਾਰ ਉਤਾਰਨ ਲਈ ਹੋਏ ਹਮਲੇ ਦੀ ਸੰਸਾਰ ਭਰ ਵਿਚ ਚਰਚਾ ਹੋ ਰਹੀ ਹੈ । ਜਿਸ ਵਿਚ ਹਮਲਾਵਰਾਂ ਨੂੰ ਸਮੂੰਹ ਸਿਖ ਪੰਥ ਲਾਹਨਤਾਂ ਪਾ ਰਿਹਾ ਹੈ ਪਰ ਇਸ ਹੋਏ ਹਮਲੇ ਦੇ ਅਸਲੀ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਸੀ ਚਲ ਰਿਹਾ ਕਿ ਅਚਾਨਕ ਇਹ ਹਮਲਾ ਕਿਉਂ ਹੋਇਆ ?

ਜਦੋਂ ਅਕਾਲ ਤਖਤ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਆਏ ਬਿਆਨ ਨੂੰ ਸੁਣਿਆ ਤਾਂ ਸਾਰਾ ਮਾਜਰਾ ਸਮਝ ਵਿਚ ਆ ਗਿਆ ਕਿ ਅਸਲੀ ਖੇਡ ਕਿਸਦੀ ਹੈ ।

ਭਾਈ ਪੰਥਪ੍ਰੀਤ ਸਿੰਘ ਨਾਲ ਵੀ ਪ੍ਰੋ. ਦਰਸ਼ਨ ਸਿੰਘ ਵਾਲਾ ਹੀ ਕੰਮ ਹੋਣ ਲੱਗਾ ਹੈ, ਜਿਸ ਦੀਆਂ ਤਿਆਰੀਆਂ ਪੂਰੀਆਂ ਹੋ ਚੁਕੀਆਂ ਹਨ ਕਿਉਂਕਿ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਐਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪੂਰੀ ਸਾਜਿਸ਼ ਦੇ ਤਹਿਤ ਅਕਾਲ ਤਖਤ ਸਾਹਿਬ ਤੋਂ ਇਕ ਤਰਫਾ ਫੁਰਮਾਣ ਜਾਰੀ ਕਰਕੇ ਪੰਥ ਚੋਂ ਛੇਕ ਦਿਤਾ ਗਿਆ ਸੀ, ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਬਧਕ ਕਮੇਟੀ ਦੀ ਇਲੈਕਸ਼ਨ ਵਿਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਪ੍ਰਚਾਰ ਕੋਲੋਂ ਸਿੱਖ ਪੰਥ ਵਿਰੋਧੀ ਇਜੰਸੀ ਆਰ ਐਸ ਐਸ ਨੂੰ ਖਤਰਾ ਮਹਿਸੂਸ ਹੋ ਰਿਹਾ ਸੀ, ਇਸ ਲਈ  ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਆਰ ਐਸ ਐਸ ਦੇ ਖਿਲਾਫ ਕੀਤਾ ਜਾ ਰਿਹਾ ਪ੍ਰਚਾਰ ਬੰਦ ਕਰਵਾਉਣਾ ਜਰੂਰੀ ਸੀ, ਜਿਸ ਵਿਚ ਆਰ ਐਸ ਐਸ ਕਾਮਯਾਬ ਹੋ ਗਈ ।

ਠੀਕ ਓਸੇ ਹੀ ਤਰਾਂ ਹੁਣ ਵੀ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਕੋਲੋਂ ਸਿਖ ਪੰਥ ਵਿਰੋਧੀ ਇਜੰਸੀ ਆਰ ਐਸ ਐਸ ਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਜਿਸ ਲਈ ਛੇਤੀ ਤੋਂ ਛੇਤੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਾਂਗ ਹੀ ਇਹਨਾਂ ਨੂੰ ਪੂਰੀ ਸਾਜਿਸ਼ ਦੇ ਤਹਿਤ ਬਹਾਨੇ ਬਣਾ ਕੇ ਪੰਥ ਚੋਂ ਛੇਕਣ ਦੀ ਪੂਰੀ ਤਿਆਰੀ ਹੋ ਚੁਕੀ ਹੈ, ਤਾਂ ਕਿ ਪ੍ਰੋ. ਸਾਹਿਬ ਜੀ ਵਾਂਗ ਹੀ ਇਹਨਾਂ ਦੀ ਅਵਾਜ ਬੰਦ ਕੀਤੀ ਜਾ ਸਕੇ (ਜੋ ਭਾਂਵੇਂ ਹੋਈ ਨਹੀਂ) ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਿਚ ਆਰ ਐਸ ਐਸ - ਬਾਦਲ ਧੜਾ ਦੀ ਹਾਰ ਨਾ ਹੋ ਜਾਏ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਹੋਣ ਦੇ ਆਸਾਰ ਲਗ ਰਹੇ ਹਨ ।

ਇਸ ਸਮੇ ਭਾਈ ਪੰਥਪ੍ਰੀਤ ਸਿੰਘ ਲਈ ਬਹੁਤ ਸੰਭਲ ਕੇ ਚਲਣ ਅਤੇ ਫੈਸਲਾ ਕਰਨਾ ਜਰੂਰੀ ਹੈ । ਮੈਂ ਮਹਿਸੂਸ ਕਰਦਾ ਹਾਂ ਕਿ ਜੇ ਕਿਤੇ ਉਸ ਸਮੇਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਸਾਥ ਸਭਨਾਂ ਨੇ ਦਿਤਾ ਹੁੰਦਾ, ਤਾਂ ਅੱਜ ਆਹ ਹਾਲਾਤ ਨਾ ਹੁੰਦੇ ।

ਮੇਰੀ ਸਮੂੰਹ ਸਿਖ ਪੰਥ ਨੂੰ ਖਾਸ ਕਰਕੇ ਪ੍ਰਚਾਰਕ, ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਇਸ ਸਮੇਂ ਆਪਸੀ ਮਤਭੇਦ ਭੁਲਾ ਕੇ ਭਾਈ ਪੰਥਪ੍ਰੀਤ ਸਿੰਘ ਦਾ ਸਾਥ ਦੇਈਏ ਅਤੇ ਤੱਤ ਗੁਰਮੱਤ ਦੇ ਪ੍ਰਚਾਰ ਦੀ ਅਵਾਜ ਬੰਦ ਹੋਣ ਤੋ ਬਚਾ ਲਈਏ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top