Share on Facebook

Main News Page

ਸਿੱਖ ਕੌਮ ਗੁਰਬਚਨ ਸਿੰਘ ਨੂੰ ਰੱਦ ਕਰ ਚੁਕੀ ਹੈ, ਇਸ ਲਈ ਸਾਨੂੰ ਕਿਸੇ ਤਰ੍ਹਾਂ ਦੀ ਸਲਾਹ ਦੇਣ ਦਾ ਹੱਕਦਾਰ ਨਹੀਂ
-: ਭਾਈ ਪੰਥਪ੍ਰੀਤ ਸਿੰਘ

20 ਮਈ 2017 ਨੂੰ 1550 KRPI ਰੇਡਿਓ 'ਤੇ ਸ. ਕੁਲਦੀਪ ਸਿੰਘ ਵੱਲੋਂ ਪੁਛੇ ਸਾਵਲ ਦੇ ਜਾਵਬ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਗੁਰਬਚਨ ਸਿੰਘ ਨੂੰ ਰੱਦ ਕਰ ਚੁਕੀ ਹੈ, ਇਸ ਲਈ ਸਾਨੂੰ ਸਲਾਹ ਦੇਣ ਦਾ ਹੱਕਦਾਰ ਨਹੀਂ।

ਭਾਈ ਪੰਥਪ੍ਰੀਤ ਸਿੰਘ ਵੱਲੋਂ ਗੁਰਬਚਨ ਸਿੰਘ ਨੂੰ ਸਵਾਲ

  1. ਕੀ ਤੁਸੀਂ ਬਾਕੀ ਜਥੇਦਾਰਾਂ ਨੂੰ ਨਾਲ ਲੈਕੇ ਬਾਦਲ ਦੀ ਕੋਠੀ ਗਏ ਸੀ ਕਿ ਨਹੀਂ? ਕਿਉਂਕਿ ਤੁਹਾਡਾ ਜਥੇਦਾਰ ਗੁਰਮੁੱਖ ਸਿੰਘ ਇਹ ਕਹਿ ਰਿਹਾ ਹੈ ਕਿ ਗੁਰਬਚਨ ਸਿੰਘ ਬਾਕ ਜਥੇਦਾਰਾਂ ਨੂੰ ਬਾਦਲ ਦੀ ਕੋਠੀ ਲੈਕੇ ਗਿਆ।

  2. ਉਹ ਹਿੰਦੀ ਵਿੱਚ ਲਿਖੀ ਚਿੱਠੀ ਕਿਥੋਂ ਆਈ ਜਿਹੜੀ ਤੁਹਾਨੂੰ ਬਾਦਲ ਦੀ ਕੋਠੀ ਵਿੱਚ ਦਿੱਤੀ ਗਈ?

  3. ਬਾਦਲ ਦੀ ਕੋਠੀ ਤੋਂ ਅਕਾਲ ਤਖ਼ਤ ਪਹੁੰਦਿਆਂ ਉਹ ਚਿੱਠੀ ਹਿੰਦੀ ਤੋਂ ਪੰਜਾਬੀ ਵਿੱਚ ਕਿਸ ਤਰ੍ਹਾਂ ਤਬਦੀਲ ਹੋ ਗਈ? ਉਹ ਟਰਾਂਸਲੇਸ਼ਨ ਕਿਸਨੇ ਕੀਤੀ?

  4. ਉਸ ਪੰਜਾਬੀ ਵਾਲੀ ਚਿੱਠੀ 'ਤੇ ਸੌਦੇ ਵਾਲੇ ਦੇ ਦਸਖਤ ਕਰਵਾਏ ਕਿ ਨਹੀਂ ਕਰਵਾਏ? ਤੇ ਉਹ ਚਿੱਠੀ ਚੰਡੀਗੜ੍ਹ ਤੋਂ ਅਕਾਲ ਤਖ਼ਤ ਕਿਸਨੇ ਪਹੁੰਚਾਈ?

  5. ਇਸ ਮੁਆਫੀਨਾਮੇ ਨੂੰ ਸਹੀ ਸਿੱਧ ਕਰਣ ਲਈ ਗੁਰੂ ਕੀ ਗੋਲਕ ਵਿੱਚੋਂ 91 ਲੱਖ ਲਗਾਏ ਗਏ, ਉਹ ਕੌਣ ਭਰੂ? ਮੱਖੜ ਭਰੂਗਾ ਕਿ ਗੁਰਬਚਨ ਸਿੰਘ ਭਰੂ?

  6. ਇਕਬਾਲ ਸਿੰਘ ਕਥਾ ਵਿੱਚ ਕਹਿੰਦਾ ਹੈ ਕਿ ਸਾਹਿਬਜ਼ਾਦੇ ਬ੍ਰਹਮਾ, ਵਿਸ਼ਣੂ, ਸ਼ਿਵਜੀ ਅਤੇ ਇੰਦਰ ਦਾ ਅਵਤਾਰ ਹਨ, ਕੀ ਕੋਈ ਕਾਰਵਾਈ ਕੀਤੀ?

  7. ਤੁਹਾਡਾ ਜਥੇਦਾਰ ਕਦੇ ਕਹਿੰਦਾ 2016 ਵਿੱਚ ਦਸ਼ਮੇਸ਼ ਪਿਤਾ ਜੀ ਅਵਤਾਰ ਧਾਰਣਗੇ, ਕੀ ਗੁਰਮਤਿ ਅਵਤਾਰਵਾਦ ਨੂੰ ਮੰਨਦੀ ਹੈ, ਤੁਹਾਡੇ ਗਲਤ ਜਥੇਦਾਰ ਪ੍ਰਚਾਰ ਕਰਦੇ ਹਨ, ਉਸਨੂੰ ਨੱਥ ਕੌਣ ਪਾਊ?

  8. ਹਿੰਦੀ ਵਿੱਚ ਲਿਖੀ "ਸਿੱਖ ਇਤਿਹਾਸ" ਜਿਸਦੇ ਵਿੱਚ ਉਹ ਕੁੱਝ ਲਿਖਿਆ ਸੜਜੇ ਮੇਰੀ ਜ਼ੁਬਾਨ, ਮੈਂ ਦੱਸ ਵੀ ਨਹੀਂ ਸਕਦਾ ਕਿ ਕੀ ਕੁੱਝ ਲਿਖਿਆ ਹੈ, ਉਹ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਦੁਸ਼ਟ ਨੇ ਲਿਖਵਾਈ ਸੀ? ਪੜਤਾਲ ਕਰਾਵਾਉਂਗੇ ਕਿ ਨਾ?

  9. ਕਿਤੇ ਤੁਸੀਂ ਸ਼੍ਰੀਚੰਦੀਆਂ ਦੇ ਡੇਰੇ ਜਾਂਦੇ ਹੋ, ਸ਼੍ਰੀਚੰਦ ਬਾਰੇ ਗੁਰਬਾਣੀ 'ਚ ਲਿਖਿਆ ਹੈ ਕਿ ਨਹੀਂ। ਤੁਹਾਡਾ ਬਿਆਨ ਆਇਆ ਸੀ ਕਿ ਸਿੱਖ ਸ਼੍ਰੀ ਚੰਦ ਦੇ ਜੀਵਨ ਤੋਂ ਸਿਖਿਆ ਲੈਣ ਸੰਗਤ, ਸ਼੍ਰੀ ਚੰਦ ਤੋਂ ਸਿੱਖਿਆ ਲੈਣ ਕਿ ਗੁਰੂ ਗ੍ਰੰਥ ਸਾਹਿਬ ਤੋਂ? ਸ਼੍ਰੀਚੰਦ ਤੋਂ ਕੀ ਸਿੱਖਿਆ ਮਿਲਦੀ ਹੈ? ਕੇਸ਼ ਪਿੱਛੇ ਵੱਲ ਨੂੰ ਖੁੱਲੇ ਛੱਡ ਲਵੋ, ਕੱਪੜੇ ਲਾ ਦਿਓ, ਲੰਗੋਟ ਬੰਨ੍ਹ ਲਵੋ, ਚਿਮਟਾ ਗੱਢ ਕੇ ਬਹਿ ਜਾਵੋ, ਧੂਣਾ ਲਾ ਲੋ, ਘਰ ਬਾਰ ਛੱਡ ਦਿਓ... ਇਹੀ ਕਹਿੰਦਾ ਹੈ ਨਾ ਸ਼੍ਰੀਚੰਦ ਦਾ ਜੀਵਨ? ਤੁਸੀਂ ਉਨ੍ਹਾਂ ਡੇਰੇਦਾਰਾਂ ਦੇ ਜਾਕੇ ਉਨ੍ਹਾਂ ਨੂੰ ਮਹਾਂਪੁਰਖ ਕਹਿੰਦੇ ਹੋ, ਜਿਹੜੇ ਅਕਾਲ ਤਖ਼ਤ ਦੀ ਮਰਿਆਦਾ ਤੋਂ ਭਗੌੜੇ ਹੈ, ਜਿਨ੍ਹਾਂ ਨੇ ਮੂਰਤੀ ਪੂਜਾ ਫੈਲਾਈ, ਜਿਨ੍ਹਾਂ ਨੇ ਨਿਸ਼ਾਨ ਸਾਹਿਬ ਖਤਮ ਕੀਤੇ, ਲੰਗਰ ਦੀ ਮਰਿਆਦਾ ਖਤਮ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਖਸੀ ਗੱਦੀਆਂ ਲਾਈਆਂ, ਦੇਹਵਾਦ ਦੀ ਪੂਜਾ ਸ਼ੁਰੂ ਕੀਤੀ, ਉਨ੍ਹਾਂ ਨੂੰ ਜਾ ਜਾ ਕੇ ਮਹਾਂਪੁਰਖ ਕਹਿੰਦੇ ਹੋ... ਇਸਦਾ ਜਵਾਬ ਕੌਣ ਦੇਊਗਾ?

  10. ਦਮਦਮਾ ਸਾਹਿਬ ਇੱਕ ਲੀਡਰ ਦੇ ਪੀ.ਏ. ਵਲੋਂ ਕੀ ਕਰਤੂਤ ਕੀਤੀ ਗਈ ਸੀ, ਪੜਤਾਲ ਕਰਾਉਂਗੇ?

  11. ਜੇ ਮਰਣ ਤੋਂ ਪੰਥ ਰਤਨ ਦੇ ਖਿਤਾਬ ਦਿੱਤੇ ਜਾ ਸਕਦੇ ਆ ਤਾਂ ਤਨਖਈਏ ਦੇ ਖਿਤਾਬ ਕਿਉਂ ਨਹੀਂ?

ਇਹ ਹਾਲੇ ਜਿਹੜਾ ਮੈਨੂੰ ਯਾਦ ਹੈ ਮੈਂ ਦੱਸਿਆ, ਜੇ ਤੁਹਾਡੇ 20 ਸਾਲ ਦਾ ਚਿੱਠਾ ਖੋਲਿਆ ਤਾਂ ਭਜਦਿਆਂ ਨੂੰ ਰਾਹ ਨਹੀਂ ਲੱਭਣਾ...

ਸੋ ਅਸੀਂ ਸਿਧਾਂਤ ਦੀ ਲੜਾਈ ਲੜਨੀ ਹੈ, ਆਪਣੇ ਆਖਰੀ ਸਾਹ ਤੱਕ ਤੇ ਆਹ ਜਿਹੜਾ ਸ਼ਰੀਰ ਗੁਰੂ ਮਹਾਰਾਜ ਨੇ ਬਖਸ਼ਿਆ ਹੈ ਨਾ, ਇਹਦੇ ਖੂਨ ਦੇ ਆਖਰੀ ਕਤਰੇ ਤੱਕ ਲੜਾਈ ਲੜਾਂਗੇ ਸਿਧਾਂਤ ਦੀ... ਗੁਰਬਾਣੀ ਤੋਂ ਬਾਹਰ ਸਾਡੀ ਗੱਲ ਹੋਵੇ ਵੀਡੀਓ ਸਬੂਤ ਪੇਸ਼ ਕਰੋ, ਜੇ ਸੱਚਮੁੱਚ ਵਿਦਵਾਨ ਸੱਜਣਾਂ ਨੂੰ ਵਾਕਈ ਲੱਗੇ ਕਿ ਪੰਥਪ੍ਰੀਤ ਸਿੰਘ ਨੇ ਕੋਈ ਗਲਤੀ ਕੀਤੀ ਹੈ ਤਾਂ ਤੁਰੰਤ ਗਲਤੀ ਦਾ ਅਹਿਸਾਸ ਕਰਾਂਗਾ ਤੇ ਜਿਹੜੀ ਗਲਤੀ ਹੈ ਉਸਦੀ ਸੋਧ ਕੀਤੀ ਜਾਊਗੀ।

ਤੇ ਕਈ ਲੋਕ ਮੇਰੇ ਪਿਛੋਕੜ ਬਾਰੇ ਗੱਲ ਕਰਦੇ ਆ... ਓ ਸ਼ਰਮ ਆਉਂਦੀ ਹੈ ਇਨ੍ਹਾਂ ਦੀ ਅਕਲ ਨੂੰ ਦੇਖਕੇ... ਪੰਥਪ੍ਰੀਤ ਦਾ ਹਿੰਦੂ ਘਰ ਦਾ ਜਨਮ ਹੈ!!! ਮੈਂ ਇਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਿੱਖ ਕਿਸੇ ਜਾਤ ਵਿੱਚ ਪੈਦਾ ਹੋਇਆ ਹੁੰਦਾ ਹੈ? ਕੀ ਸਿੱਖ ਜਨਮ ਤੋਂ ਹੁੰਦਾ ਹੈ? ਜੇ ਸਿੱਖ ਦੇ ਘਰੇ ਪੈਦਾ ਹੋਇਆ ਸਿੱਖ ਹੁੰਦਾ ਹੈ ਤਾਂ... ਜਿਹਨੇ ਗੁਰੂ ਦਾ ਬਸਨ ਨਹੀ ਮੰਨਿਆ ਉਹ ਗੁਰੂ ਦੇ ਘਰ ਜੰਮਕੇ ਵੀ ਸਿੱਖ ਨਹੀਂ... ਸ਼੍ਰੀਚੰਦ ਵਰਗੇ, ਪ੍ਰਿਥੀਚੰਦ ਵਰਗੇ, ਰਾਮਰਾਇ ਵਰਗੇ, ਧੀਰਮਲ ਵਰਗੇ... ਸਿੱਖ ਕੌਣ ਹੁੰਦਾ ਮੈਂ ਪੁੱਛਣਾ ਚਾਹੁੰਦਾ ਹਾਂ!!! ਕਿਹਦੇ ਘਰੇ ਪੈਦਾ ਹੋਇਆ ਸਿੱਖ ਹੁੰਦਾ? ਸਿੱਖ ਉਹ ਹੈ ਜਿਹਨੇ ਗੁਰੂ ਦੀ ਬਾਣੀ ਨੂੰ ਸਮਝਿਆ, ਜਿਹਨੇ ਗੁਰੂ ਦਾ ਰਾਹ ਫੜਿਆ, ਗੁਰੂ ਦੀ ਸਿੱਖੀ ਧਾਰਣ ਕੀਤੀ, ਉਹ ਸਿੱਖ ਹੁੰਦਾ।

...ਜੇ ਤੁਸੀਂ ਪਿਛੋਕੜ ਦੀ ਗੱਲ ਲਾਓ ਤਾਂ ਗੁਰੂ ਨਾਨਕ ਸਾਹਿਬ ਦਾ ਜਨਮ ਵੀ ਜਨੇਊ ਪਾਉਣ ਵਾਲਿਆਂ ਦੇ ਘਰ ਹੋਇਆ...

...ਗੁਰੂ ਅੰਗਦ ਸਾਹਿਬ ਕੌਣ ਸੀ... ਭਾਈ ਲਹਿਣਾ ਦੇ ਰੂਪ ਵਿੱਚ ਦੇਵੀ ਦੇ ਪੁਜਾਰੀ ਸੀ, ਜਗਰਾਤਾ ਪਾਰਟੀ ਦੇ ਮੁੱਖੀ, ਜਦੋਂ ਬਾਬ ਨਾਨਕ ਦਾ ਸਾਥ ਮਿਲਿਆ, ਗੱਲ ਸਮਝ 'ਚ ਆ ਗਈ ਦੇਵੀ ਛੱਡ ਦਿੱਤੀ

...ਬਾਬਾ ਅਮਰਦਾਸ ਗੰਗਾ 'ਤੇ ਇਸ਼ਨਾਨ ਕਰਣ ਜਾਂਦੇ ਸੀ... ਉਹ ਗੁਰੂ ਅਮਰਦਾਸ ਸਾਹਿਬ ਬਣੇ

... 11 ਭੱਟ ਸਾਹਿਬ ਕੌਣ ਸੀ, ਭਗਤ ਜੈਦੇਵ, ਪਰਨਮਾਨੰਦ, ਭਗਤ ਬੇਣੀ ਸੀ

ਜਾਤ ਦੇ ਹੰਕਾਰੀ ਨੂੰ ਗੁਰਬਾਣੀ ਨੂੰ ਕਹਿੰਦੀ " ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥"

ਜਾਤ ਦੇ ਹੰਕਾਰੀ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਖੰਡੇ ਦੀ ਪਾਹੁਲ ਛੱਕ ਕੇ ਕੀ ਕੁੱਲ ਖਤਮ ਨਹੀਂ ਹੋ ਜਾਂਦੀ? ਪੰਜ ਪਿਆਰਿਆਂ ਨੇ ਮੈਂਨੂੰ ਪਹਿਲੀ ਗੱਲ ਇਹ ਕਹੀ ਸੀ ਜਦੋਂ ਮੈਂ ਤਖ਼ਤ ਸ੍ਰੀ ਕੇਸਗੱੜ੍ਹ ਸਾਹਿਬ ਪਹੁੰਚਿਆ... ਅੱਜ ਤੋਂ ਤੇਰਾ ਪਿਛਲਾ ਜਾਤ ਗੋਤ ਖਤਮ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤੋਂ ਮੇਰਾ ਨਾ ਰੱਖਿਆ ਗਿਆ।

ਅਸੀਂ ਜੋ ਕਹਿ ਰਹੇ ਹਾਂ ਗੁਰਬਾਣੀ ਦੇ ਆਧਾਰ ਦੇ ਉੱਤੇ, ਕੋਈ ਗੱਲ ਸਿੱਧ ਕਰੇ ਪੰਥ ਦੀ ਕਚਿਹਿਰੀ ਵਿੱਚ... ਜਿਨ੍ਹਾਂ ਲੋਕਾਂ ਨੂੰ ਨਾ ਸਮਝਣ ਦੀ ਫੀਸ ਮਿਲਦੀ ਹੈ, ਉਨ੍ਹਾਂ ਨੂੰ ਮੈਂ ਸਮਝਾ ਨਹੀਂ ਸਕਦਾ। ਜਿਹੜੇ ਹੈਗੇ ਆ ਨਾ ਦਸ ਵੀਹ ਰੌਲ਼ਾ ਪਉਣ ਵਾਲੇ ਤੁਸੀਂ ਕਥਾ ਕਰਕੇ ਪਾਓ, ਸੰਗਤ ਫੈਸਲਾ ਕਰ ਦਊਗੀ, ਕਿਹੜੀ ਕਤਾਂ ਸਹੀ ਹੈ, ਕਿਹੜੀ ਗਲਤ ਹੈ।

ਕੁੱਝ ਕਹਿ ਰਹੇ ਨੇ ਕਿ ਦੁਬਿਧਾ ਪੈ ਰਹੀ ਹੈ ਜੀ... ਓ ਗੁਰਬਾਣੀ ਦਾ ਗਿਆਨ ਦੁਬਿਧਾ ਪਾਉਂਦਾ ਹੈ ਜਾਂ ਦੂਰ ਕਰਦਾ ਹੈ। ਦੁਬਿਧਾਵਾਂ ਤਾਂ ਪੈਦਾ ਕੀਤੀਆਂ ਡੇਰੇਦਾਰਾਂ ਨੇ, ਕੋਈ ਕਹਿੰਦਾ ਸ਼ਰਧਾ ਤੋੜਦੇ ਆ... ਸ਼ਰਧਾ ਤਾਂ ਉਦੋਂ ਟੁੱਟੀ ਸੀ, ਜਦੋਂ ਬਾਬਾ ਨਾਨਕ ਨੇ ਸੂਰਜ ਤੋਂ ਉਲਟ ਪਾਸੇ ਪਾਣੀ ਪਾਇਆ ਸੀ, ਜਗੰਨਾਥਪੁਰੀ ਵੀ ਸ਼ਰਧਾ ਤੋੜੀ...

ਸੋ ਨਕਲੀ ਸ਼ਰਧਾ ਅਸੀਂ ਤੋੜਦੇ ਹਾਂ ਤੇ ਸੱਚੀ ਸ਼ਰਧਾ ਪੈਦਾ ਕਰਦੇ ਹਾਂ... ਨਕਲੀ ਸ਼ਰਧਾ ਪਾਣੀ ਰਿੜਕਣ ਦੇ ਸਮਾਨ ਹੈ... ਸ਼ਰਧਾ ਟੁੱਟ ਰਹੀ ਹੈ ਲੋਕਾਂ ਦੀ ਸੰਪਟ ਪਾਠਾਂ ਤੋਂ, ਇਕੋਤਰੀਆਂ ਤੋਂ, ਬਾਬਿਆਂ ਤੋਂ, ਪੂਰਣਮਾਸ਼ੀਆਂ ਤੋਂ, ਮੱਸਿਆ ਨਹਾਉਣ ਤੋਂ, ਸ਼ਖਸੀ ਗੱਦੀਆਂ ਤੋਂ, ਫੋਕੀਆਂ ਕਰਾਮਾਤਾਂ ਤੋਂ... ਅਸੀਂ ਨਕਲੀ ਸ਼ਰਧਾ ਤੋੜਕੇ ਛੱਡਾਂਗੇ, ਅਸਲੀ ਸ਼ਰਧਾ ਪੈਦਾ ਕਰਦੇ ਹਾਂ।

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ

ਗੁਰਪ੍ਰੀਤ ਕੈਲੀਫੋਰਨੀਆ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੰਦਿਆਂ ਦਾ ਮੈਂ ਜ਼ੁਬਾਨ ਰਾਹੀਂ ਨਾਮ ਤੱਕ ਨਹੀਂ ਲੈਂਦਾ।

ਮੇਰੇ 'ਤੇ ਹਮਲੇ 'ਚ ਮੇਰੀ ਦਸਤਾਰ ਸਿਰਫ ਢਿੱਲੀ ਹੋਈ ਹੈ, ਡਿੱਗੀ ਨਹੀਂ ਹੈ, ਪਰ ਇਹ ਦਸਤਾਰ ਲਾਹੁਣ ਆਏ ਸੀ। ਧੱਕਾ ਮੁੱਕੀ 'ਚ ਦਸਤਾਰਾਂ ਲੱਥੀਆਂ, ਜੇ ਦੂਜਿਆਂ ਦੀਆਂ ਦਸਤਾਰਾਂ ਲੱਥੀਆਂ ਉਨ੍ਹਾਂ ਦਾ ਵੀ ਅਫਸੋਸ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top