Share on Facebook

Main News Page

ਗ੍ਰੰਥੀ ਸੁਖਵਿੰਦਰ ਸਿੰਘ ਤੋਂ ਗੁਰਪ੍ਰੀਤ ਕੈਲੀਫੋਰਨੀਆ ਬਣਿਆ ਪਵਾੜੇ ਦੀ ਜੜ੍ਹ "ਕਾਲ਼ੂ ਕਾਲੇਫੁਰਨੇ" ਦਾ
ਪਰਿਵਾਰਕ ਪਿਛੋਕੜ ਤੇ ਕਰਤੂਤਾਂ ਦਾ ਪਰਦਾਫਾਸ਼

-:
ਖ਼ਾਲਸਾ ਨਿਊਜ਼ ਟੀਮ

ਅੱਜ ਰੇਡਿਉ 1550 KRPI ਵੈਨਕੂਵਰ 'ਤੇ ਬੜਾ ਕਾਮਯਾਬ ਪ੍ਰੋਗਰਾਮ ਹੋ ਨਿਬੜਿਆ, ਜਿਸ ਵਿੱਚ ਮੁੱਖ ਬੁਲਾਰਿਆਂ ਦੇ ਤੌਰ ਤੇ ਭਾਈ ਕੁਲਦੀਪ ਸ਼ੇਰੇ-ਏ-ਪੰਜਾਬ ਰੇਡਿਉ ਵਾਲਿਆਂ ਨੇ ਸਿਰਦਾਰ ਪ੍ਰਭਦੀਪ ਸਿੰਘ ਅਤੇ ਭਾਈ ਸ਼ਿਵਤੇਗ ਸਿੰਘ ਨੂੰ ਸ਼ਾਮਿਲ ਕੀਤਾ। ਬਾਅਦ ਵਿੱਚ ਚੱਲਦੇ ਪ੍ਰੋਗਰਾਮ ਦੌਰਾਨ ਭਾਈ ਇੰਦਰ ਸਿੰਘ ਘੱਗਾ, ਭਾਈ ਪੰਥਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਸਰਨਾ ਨੇ ਭੀ ਸ਼ਮੂਲੀਅਤ ਕੀਤੀ।

ਭਾਈ ਪੰਥਪ੍ਰੀਤ ਸਿੰਘ ਹੁਰਾਂ ਨੇ ਜਿਵੇਂ ਕਿ ਉਹਨਾਂ ਤੋਂ ਆਸ ਸੀ ਬੜੇ ਕਰੜੇ ਸ਼ਬਦਾਂ ਵਿੱਚ ਅਖੌਤੀ ਜਥੇਦਾਰਾਂ ਨੂੰ ਤਾੜਨਾ ਕੀਤੀ ਅਤੇ ਕਿਹਾ ਕਿ ਜੋ ਸਾਰੀ ਕੌਮ ਵੱਲੋਂ ਰੱਦ ਹੋ ਚੁੱਕੇ ਹਨ, ਉਹਨਾਂ ਨੂੰ ਕੀ ਹੱਕ ਹੈ ਮੈਨੂੰ ਸਲਾਹ ਦੇਣ?

ਸ. ਪ੍ਰਭਦੀਪ ਸਿੰਘ ਨੇ ਲਾਇਵ ਹੋਣ ਤੋਂ ਪਹਿਲਾਂ ਕੁਲਦੀਪ ਸਿੰਘ ਹੁਰਾਂ ਨੇ ਦੱਸਿਆ ਕਿ ਕੈਲੀਫੋਰਨੀਆ ਵਾਲਾ ਜਾਹਿਲ ਭੀ ਹਾਜ਼ਿਰ ਹੋਵੇਗਾ ਅਤੇ ਸਿਰਦਾਰ ਪ੍ਰਭਦੀਪ ਸਿੰਘ ਨੇ ਕੁਲਦੀਪ ਸਿੰਘ ਹੁਰਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਵਿਦਵਾਨਾਂ ਨੂੰ ਸੱਦਾ ਦਿੱਤਾ ਸੀ, ਇਸ ਪ੍ਰਦਰਸ਼ਨਕਾਰੀ ਦੀ ਲੋੜ ਸੀ? ਪਰ ਸ. ਕੁਲਦੀਪ ਸਿੰਘ ਦੀ ਭੀ ਗੱਲ ਠੀਕ ਸੀ ਕਿ ਅੱਜ ਕੱਲ ਇਹ ਭੀ ਵਿਦਵਾਨ ਹੋਣ ਦੇ ਭੁਲੇਖੇ ਪਾਲੀ ਬੈਠਾ ਹੈ, ਇਸ ਲਈ ਇੱਕ ਮੌਕਾ ਦਿੱਤਾ ਜਾ ਰਿਹਾ ਹੈ।

ਵੈਸੇ ਇਸ ਅਖੌਤੀ ਵਿਦਵਾਨ 'ਤੇ ਤਰਸ ਜਿਹਾ ਆ ਗਿਆ ਕਿ ਵਿਚਾਰਾ ਆਸੇ ਪਾਸੇ ਭੱਜਾ ਫਿਰਦਾ ਹੈ ਕਿ ਕੋਈ ਤਾਂ ਮੇਰੇ ਨਾਲ ਗੱਲ ਕਰੇ ਤੇ ਇੱਕ ਆਖਰੀ ਮੌਕਾ ਦੇ ਦਿੱਤਾ ਜਾਣਾ ਚਾਹੀਦਾ ਹੈ। ਪਰ ਇਹਨਾਂ ਦੀ ਪੁਰਾਣੀ ਆਦਤ ਵਾਂਗ ਜਿਵੇਂ ਇਹਨਾਂ ਦੇ ਵੱਡੇ ਵਿਦਵਾਨ ਜਰਮਨੀ ਦੀ ਅਖੌਤੀ ਦਸਮ ਗਰੰਥ ਦੀ ਡਿਬੇਟ ਵਿੱਚੋਂ ਭਗੋੜੇ ਹੋ ਗਏ ਸਨ, ਇਸੇ ਤਰਾਂ ਇਹ ਉਹਨਾਂ ਦਾ ਬਲੂੰਗੜਾ ਭੀ ਪ੍ਰੋਗਰਾਮ ਤੋਂ ਪਹਿਲਾਂ ਹੀ ਹਥਿਆਰ ਸੁੱਟ ਗਿਆ।

ਬਾਕੀ ਜੋ ਅੱਜ ਭਾਈ ਸ਼ਿਵਤੇਗ ਸਿੰਘ ਨੇ ਇਸ ਜਾਹਿਲ ਦੇ ਸੰਬੰਧ ਵਿੱਚ ਪਾਜ ਖੋਲ੍ਹੇ ਹਨ ਕਿ ਇਸਦੀ ਪਿੱਠ ਸੰਤਾ ਸਿੰਘ ਸਰਕਾਰੀ ਨਿਹੰਗ ਦੇ ਡੇਰੇ ਨਾਲ ਲੱਗਦੀ ਹੈ। ਕਿਵੇਂ ਝੂਠ ਬੋਲ ਕੇ ਇਹ ਮਾਂ ਪੁੱਤ ਉਸਦੇ ਡੇਰੇ ਵਿੱਚ ਘੁਸੇ ਅਤੇ ਚਰਿਤਰੋ ਪਾਖਿਆਨ ਵਰਗਾ ਕਿੱਸਾ ਭੀ ਇਹਨਾਂ ਦਾ ਨਾਲ ਵਾਪਰਿਆ ਜਿਸਦੀ ਰਿਕਾਰਡਿੰਗ ਖਾਲਸਾ ਨਿਊਸ ਯੂ ਟਿਊਬ 'ਤੇ ਅਪਲੋਡ ਹੋ ਚੁਕੀ ਹੈ, ਸੰਗਤਾਂ ਇਸ ਦਾ ਲਾਹਾ ਖੱਟਣ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top