Share on Facebook

Main News Page

ਬਰੈਂਪਟਨ ਦੇ ਨਾਨਕਸਰ ਠਾਠ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੇ ਖਿਲਾਫ ਲਗਾਇਆ ਭੇਦਭਾਵ ਤੇ ਵਿਤਕਰੇ ਭਰਿਆ ਨੋਟਿਸ ਬੋਰਡ
-: ਸੰਪਾਦਕ ਖ਼ਾਲਸਾ ਨਿਊਜ਼

ਨੰਦਸਰੀ ਸਾਧਾਂ ਦੇ ਬਣਾਏ ਠਾਠ, ਜੋ ਕਿ ਲੰਗਰ ਪ੍ਰਥਾ ਨੂੰ ਨਹੀਂ ਮੰਨਦੇ, ਉਨ੍ਹਾਂ ਦਾ ਇੱਕ ਠਾਠ ਬਰੈਂਪਟਨ ਕੈਨੇਡਾ ਵਿੱਚ ਵੀ ਹੈ, ਜਿਸਨੇ ਪਿਛਲੇ ਦਿਨੀਂ ਵਿਦਿਆਰਥੀਆਂ ਦੇ ਖਿਲਾਫ ਇਕ ਨੋਟਿਸ ਲਗਾਇਆ ਜਿਸ ਵਿੱਚ ਲਿਖਿਆ ਸੀ ਕਿ "ਵਿਦਿਆਰਥੀ ਲੰਗਰ ਛਕਣ ਤੋਂ ਬਾਅਦ ਤੁਰੰਤ ਚਲੇ ਜਾਣ, ਫਾਲਤੂ ਦਾ ਵਿਹਲਾ ਸਮਾਂ ਇੱਥੇ ਖਰਾਬ ਨਾ ਕਰਨ।"

Address: 511 Ray Lawson Blvd, Brampton, ON L6Y 0N2
Province: Ontario
Phone: (905) 450-7447

ਇਹ ਨੋਟਿਸ ਦੇ ਲਗਦਿਆਂ ਹੀ ਵਿਦਿਆਰਥੀਆਂ ਵਿੱਚ ਰੋਸ ਫੈਲਿਆ, ਅਤੇ ਉਨ੍ਹਾਂ ਨੇ ਠਾਠ ਦੇ ਬਾਹਰ ਇੱਕਠਾ ਹੋਣਾ ਸ਼ੁਰੂ ਕੀਤਾ, ਪ੍ਰਬੰਧਕਾਂ ਨੇ ਪੁਲਿਸ ਬੁਲਾ ਲਈ। ਪ੍ਰਾਪਤ ਖਬਰਾਂ ਅਨੁਸਾਰ ਹੁਣ ਪ੍ਰਬੰਧਕਾਂ ਨੇ ਇਹ ਨੋਟਿਸ ਹਟਾ ਲਿਆ ਹੈ।

ਸਵਾਲ ਇਹ ਹੈ ਕਿ ਕੀ ਇਹ ਜਾਇਜ਼ ਹੈ? ਨੋਟਿਸ ਪੜ੍ਹਕੇ ਇਹ ਸਾਫ ਹੁੰਦਾ ਹੈ ਕਿ ਇਹ ਸਿੱਧਾ ਸਿਰਫ ਵਿਦਿਆਰਥੀਆਂ 'ਤੇ ਨਿਸ਼ਾਨਾ ਹੈ। ਕੀ ਹੋਰ ਜਿਹੜੇ ਲੋਕ ਇਸ ਠਾਠ ਵਿੱਚ ਆਉਂਦੇ ਨੇ, ਉਨ੍ਹਾਂ ਲਈ ਕਿਉਂ ਨਹੀਂ? ਕੀ ਉਹ ਵਿਹਲੇ ਨਹੀਂ ਬੈਠਦੇ?

ਜਦ ਕਿ ਪ੍ਰਬੰਧਕਾਂ ਨੇ ਜੇ ਇਹ ਨੋਟਿਸ ਲਾਉਣਾ ਹੀ ਸੀ, ਤਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਤਾਂ ਸ਼ਾਇਦ ਇਹ ਹੰਗਾਮਾ ਨਾ ਹੁੰਦਾ... ਜਿਵੇਂ...

"ਸੰਗਤ ਨੂੰ ਬੇਨਤੀ ਹੈ ਕਿ ਲੰਗਰ ਛੱਕਣ ਉਪਰੰਤ, ਜੇ ਹੋ ਸਕੇ ਤਾਂ ਸੇਵਾ ਵਿੱਚ ਹੱਥ ਵਟਾਓ, ਜਾਂ ਦਰਬਾਰ ਹਾਲ ਵਿੱਚ ਕਥਾ-ਕੀਰਤਨ ਸਰਵਣ ਕਰੋ। ਵਿਹਲਾ ਸਮਾਂ ਅਜਾਈਂ ਨਾ ਗਵਾਓ।"

ਇਸ ਨਾਲ ਹਰ ਕੋਈ ਜੋ ਵੀ ਆਪਣਾ ਇੱਥੇ ਵਿਹਲਾ ਬੈਠਦਾ, ਉਸ ਨੂੰ ਪੜ੍ਹ ਸਕਦਾ ਸੀ, ਉਹ ਭਾਂਵੇਂ ਕੋਈ ਵੀ ਹੋਵੇ, ਪਰ ਕੇਵਲ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਸਰਾਸਰ ਗਲਤ ਹੈ। ਵਿਦਿਆਰਥੀ ਲਈ ਗੁਰਦੁਆਰਾ ਹੀ ਇੱਕ ਐਸੀ ਥਾਂ ਹੈ ਜਿੱਥੇ ਉਹ ਇੱਕ ਤਾਂ ਆਪਣੇ ਧਰਮ/ਵਿਰਸੇ ਨਾਲ ਜੁੜੇ ਰਹਿ ਸਕਦੇ ਹਨ, ਅਤੇ ਆਪਣੇ ਘਰ ਤੋਂ ਐਨਾ ਦੂਰ ਹੋਣ ਦੇ ਬਾਵਜੂਦ ਰੋਟੀ ਪਾਣੀ ਦਾ ਫਿਕਰ ਕਰੇ ਬਗੈਰ ਆਪਣੀ ਪੜ੍ਹਾਈ 'ਤੇ ਧਿਆਨ ਦੇ ਸਕਦੇ ਹਨ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਗੁਰਬਾਣੀ ਸੁਣਨ-ਪੜ੍ਹਨ ਅਤੇ ਲੰਗਰ ਛਕਣ ਉਪਰੰਤ ਜੇ ਸੇਵਾ ਕਰ ਸਕਣ ਤਾਂ ਜ਼ਰੂਰ ਕਰਣ।

ਪ੍ਰਬੰਧਕਾਂ ਦਾ ਇਹ ਵਤੀਰਾ ਸਹੀ ਨਹੀਂ, ਖਾਸ ਕਰਕੇ ਇਸ ਨੰਦਸਰੀ ਸਾਧਾਂ ਦੇ ਠਾਠ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ, ਜੇ ਇਹ ਐਨੀ ਅਕਲ ਦੇ ਮਾਲਿਕ ਹੁੰਦੇ ਤਾਂ ਸਾਧਾਂ ਦੇ ਹੀ ਲੇਲੇ ਹੁੰਦੇ, ਗੁਰੂ ਦੇ ਸਿੱਖ ਨਾ ਹੁੰਦੇ! ਪ੍ਰਬੰਧਕ ਪਤਾ ਨਹੀਂ ਕਿੰਨਾਂ ਹੀ ਪੈਸਾ ਫਜ਼ੂਲ ਦੇ ਜਲੂਸਾਂ, ਕੀਰਤਨ ਦਰਬਾਰਾਂ 'ਤੇ, ਸਾਧਾਂ ਦੀਆਂ ਬਰਸੀਆਂ 'ਤੇ ਬਰਬਾਦ ਕਰਦੇ ਨੇ... ਕੀ ਇਹ ਪੈਸਾ ਆਪਣੇ ਕੌਮੀ ਭਵਿੱਖ ਲਈ ਨਹੀਂ ਲਾਇਆ ਜਾ ਸਕਦਾ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top