Share on Facebook

Main News Page

ਅਜਨਾਲਾ ਟਕਸਾਲ ਵੱਲੋਂ ਭਾਈ ਢੱਡਰੀਆਂ, ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ, ਭਾਈ ਧੂੰਦਾ ਨੂੰ
10 ਜੂਨ ਤੱਕ ਗੁਰਮਤਿ ਵਿਚਾਰ ਕਰਨ ਦਾ ਸੱਦਾ

ਟਿੱਪਣੀ: ਪਹਿਲਾਂ ਆਪਣੀ ਦੁਬਿਧਾ ਦੂਰ ਕਰ ਲਵੋ... ਕਿ ਕਿਹੜੀ ਟਕਸਾਲ ਸਹੀ ਹੈ! ਧੁੰਮਾ ਟਕਸਾਲ... ਅਜਨਾਲੇ ਵਾਲੀ ਟਕਸਾਲ ਨੂੰ ਨਹੀਂ ਮੰਨਦੀ... ਅਜਨਾਲੇ ਵਾਲੀ ਟਕਸਾਲ ਧੁੰਮੇ ਨੂੰ ਨਹੀਂ ਮੰਨਦੀ... ਤੇ ਇਹ ਦੋਵੇਂ ਰਾਮ ਸਿੰਘ ਵਾਲੀ ਟਕਸਾਲ ਨੂੰ ਨਹੀਂ ਮੰਨਦੇ... ਤੇ ਰਾਮ ਸਿੰਘ ਇਨ੍ਹਾਂ ਦੋਵੇਂ ਟਕਸਾਲਾਂ ਨੂੰ ਨਹੀਂ ਮੰਨਦਾ... ਕੱਲ ਨੂੰ ਧੁੰਮਾ ਕਹੂ ਕਿ ਜਿਹੜੀ ਵਿਚਾਰ ਅਜਨਾਲੇ ਨਾਲ ਹੋਈ ਉਹ ਸਹੀ ਨਹੀਂ, ਮੇਰੇ ਨਾਲ ਕਰੋ ਵੀਚਾਰ... ਫਿਰ ਰਾਮ ਸਿੰਘ ਖੜਜੂ... ਪਹਿਲਾਂ ਆਪਣਾ ਫੈਸਲਾ ਕਰ ਲਵੋ...

ਧੂਤਿਓ!! ਪਹਿਲਾਂ ੳਾਪਣੀ ਦੁਬਿਧਾ ਮਿਟਾ ਲਵੋ, ਕੌਮ ਦੀ ਦੁਬਿਧਾ ਦੀ ਫਿਕਰ ਨਾ ਕਰੋ। ਨਾਲੇ ਆਪਣੀ ਦੁਬਿਧਾ ਤਾਂ ਦੂਰ ਕਰ ਲੈ, ਹਾਲੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋਏ ਹਨ ਕਿ ਨਹੀਂ... ਇਸ ਦੁਬਿਧਾ ਵਿੱਚੋਂ ਤਾਂ ਨਿਕਲ... ਗੁਰਮਤਿ ਬਾਰੇ ਵੀਚਾਰ ਤੇਰੇ ਵੱਸ ਦੀ ਗੱਲ ਨਹੀਂ। ......... ਸੰਪਾਦਕ ਖ਼ਾਲਸਾ ਨਿਊਜ਼


ਹਠੂਰ/ਰਾਏਕੋਟ, 23 ਮਈ (ਜਸਵਿੰਦਰ ਸਿੰਘ ਛਿੰਦਾ, ਬਲਵਿੰਦਰ ਸਿੰਘ ਲਿੱਤਰ): ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਭਾਈ ਮਾਝੀ ਅਤੇ ਸਿੱਖ ਮਿਸ਼ਨਰੀ ਨਾਲ ਸਬੰਧਤ ਪ੍ਰਚਾਰ, ਕਥਾ ਵਾਚਕ ਅਤੇ ਕੀਰਤਨੀਏ ਸਿੰਘਾਂ ਨੂੰ 10 ਜੂਨ ਤੱਕ ਸਮਾਂ ਦਿੱਤਾ ਜਾਂਦਾ ਹੈ, ਕਿ ਉਹ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਵਿਚਾਰ ਚਰਚਾ ਕਰਨ ਲਈ ਕਦੋਂ, ਕਿੱਥੇ, ਕਿਹੜਾ ਸਮਾਂ ਦਿੰਦੇ ਹਨ, ਤਾਂ ਜੋ ਪੰਥ ਵਿਚ ਪੈ ਰਹੀ ਦੁਬਿਧਾ ਨੂੰ ਖਤਮ ਕਰਨ ਲਈ ਉਪਰਾਲਾ ਹੋ ਸਕੇ|

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਗਿਆਨੀ ਅਮਰੀਕ ਸਿੰਘ ਅਜਨਾਲਾ ਨੇ ਦਮਦਮੀ ਟਕਸਾਲ ਨਾਲ ਸਬੰਧਤ ਪੂਰੇ ਪੰਜਾਬ ਤੋਂ ਆਏ ਜੱਥੇਬੰਦੀ ਦੇ ਸਿੰਘਾਂ ਦੀ ਮੀਟਿੰਗ ਉਪਰੰਤ ਇਤਿਹਾਸਕ ਗੁਰਦੁਆਰਾ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਦਮਦਮੀ ਟਕਸਾਲ ਤਰਫ਼ੋਂ ਵਿਸ਼ੇਸ਼ ਤੌਰ ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ |

ਮੀਟਿੰਗ 'ਚ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ ਤੋਂ ਇਲਾਵਾ ਗਿਆਨੀ ਪਿੱਪਲ ਸਿੰਘ, ਗਿਆਨੀ ਸੁਖਵਿੰਦਰ ਸਿੰਘ ਸਤਿਕਾਰ ਸਭਾ ਹਿਸਾਰ, ਭਾਈ ਜੱਸਾ ਸਿੰਘ, ਭਾਈ ਨਛੱਤਰ ਸਿੰਘ, ਭਾਈ ਗੁਰਲਾਲ ਸਿੰਘ, ਗਿਆਨੀ ਅਮਰਜੀਤ ਸਿੰਘ ਕਣਕਵਾਲ, ਭਾਈ ਜੋਗਾ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਚਮਕੌਰ ਸਿੰਘ ਭਾਈ ਰੂਪਾ, ਬਾਬਾ ਮਨਪ੍ਰੀਤ ਸਿੰਘ ਅਲੀਪੁਰ, ਗਿਆਨੀ ਇੰਦਰਜੀਤ ਸਿੰਘ, ਭਾਈ ਸੂਬਾ ਸਿੰਘ ਆਦਿ ਬੁਲਾਰੇ ਹਾਜ਼ਰ ਸਨ |

ਸ਼ੰਕੇ ਨੂੰ ਖਤਮ ਕਰਨ ਲਈ ਭਾਈ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਚੰਗੀਗੜ੍ਹ ਵਾਲੇ, ਸਰਬਜੀਤ ਸਿੰਘ ਧੁੰਦਾ ਅਤੇ ਮਿਸ਼ਨਰੀ ਸਿੰਘਾਂ ਨੂੰ ਭਰਾਤਰੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸੰਗਤਾਂ ਦੀ ਹਾਜ਼ਰੀ ਵਿਚ ਆਪਸੀ ਸਵਾਲ-ਜਵਾਬ ਦਾ ਅਦਾਨ ਪ੍ਰਦਾਨ ਹੋ ਸਕੇ | ਇਸ ਲਈ ਉਹ ਸਾਨੂੰ 10 ਜੂਨ ਤੱਕ ਸਮਾਂ, ਸਥਾਨ ਤੇ ਤਾਰੀਕ ਦੱਸਣ ਤਾਂ ਜੋ ਵਿਚਾਰ ਚਰਚਾ ਦੁਆਰਾ ਵਾਦ ਵਿਵਾਦ ਖਤਮ ਹੋ ਸਕੇ | ਜੇਕਰ ਉਨ੍ਹਾਂ ਨੇ ਕੋਈ ਸਮਾਂ ਨਾ ਦਿੱਤਾ ਦੇ ਸਬੰਧ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ 10 ਜੂਨ ਤੱਕ ਉਹ ਸਮਾਂ ਨਹੀਂ ਦਿੰਦੇ ਤਾਂ ਇਸੇ ਤਰ੍ਹਾਂ ਟਕਸਾਲ ਅਗਲਾ ਪ੍ਰੋਗਰਾਮ ਉਲੀਕੇਗੀ |


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top