Share on Facebook

Main News Page

ਫੈਡਰੇਸ਼ਨ ਔਫ ਸਿੱਖ ਸੁਸਾਇਟੀਜ਼ ਔਫ ਕੈਨੇਡਾ ਅਤੇ ਲੋਅਰ ਮੇਨਲੈਂਡ ਬੀ.ਸੀ. ਦੀਆਂ ਸਿੱਖ ਸੰਸਥਾਵਾਂ ਵੱਲੋਂ ਭਾਈ ਪੰਥਪ੍ਰੀਤ ਸਿੰਘ ਖਾਲਸਾ 'ਤੇ ਹਮਲੇ ਦੀ ਨਿਖੇਧੀ

ਫੈਡਰੇਸ਼ਨ ਔਫ ਸਿੱਖ ਸੁਸਾਇਟੀਜ਼ ਔਫ ਕੈਨੇਡਾ ਵਲੋਂ ਇਕ ਖਾਸ ਮੀਟਿੰਗ ਬੁਲਾ ਕੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ:

ਮਿਤੀ: 17 ਮਈ 2017: ਜੋ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿਚ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ ਜਦੋਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਗੁਰਦਵਾਰਾ ਸਾਹਿਬ ਵਿਚ ਪ੍ਰਚਾਰ ਕਰ ਰਹੇ ਸਨ। ਫੈਡਰੇਸ਼ਨ ਔਫ ਸਿੱਖ ਸੁਸਾਇਟੀਜ਼ ਔਫ ਕੈਨੇਡਾ ਵਲੋਂ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਖੇਧੀ ਕੀਤੀ ਜਾਂਦੀ ਹੈ। ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਸਿੱਖੀ ਦੀ ਸ਼ਾਨ “ਪਗੜੀ” ਨੂੰ ਰੋਲਿਆ ਹੈ ਜਿਸ ਨੂੰ ਕਿ ਸਿੱਖ ਜਗਤ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ॥ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਪੁਲੀਸ ਨੂੰ ਜੁਤੀਆਂ ਸਮੇਤ ਦਰਬਾਰ ਹਾਲ ਵਿਚ ਆਉਣ ਲਈ ਮਜ਼ਬੂਰ ਕੀਤਾ।

ਅਸੀਂ ਸਿੱਖ ਜਗਤ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਵਿਚ ਪੂਰਾ ਪੂਰਾ ਸਹਿਯੋਗ ਦੇਣ ਤਾਂ ਕਿ ਲੋਕਤੰਤਰ ਮੁਲਕਾਂ ਵਿਚ ਅਸੀਂ ਸਭਿਅਕ ਤਰੀਕੇ ਨਾਲ ਰਹਿ ਕੇ ਜੀਵਨ ਬਤਾ ਸਕੀਏ ਅਤੇ ਇਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇ ਸਕੀਏ। ਸਿੱਖ ਜਗਤ ਦਾ ਗੁਰੂ ਸਿਰਫ “ਗੁਰੂ ਗ੍ਰੰਥ ਸਾਹਿਬ” ਹੀ ਹੈ। ਇਸ ਲਈ ਸਮੂੰਹ ਸਿੱਖ ਜਗਤ ਪਾਸ ਬੇਨਤੀ ਹੈ ਕਿ ਜੋ ਭੀ ਪ੍ਰਚਾਰਕ ਗੁਰਦਆਰਿਆਂ ਵਿਚ ਬਲਾਏ ਜਾਣ ਨਿਰੋਲ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਚਾਰ ਕਰਦੇ ਹੋਣ ਤਾ ਕਿ ਕੌਮ ਵਿਚ ਏਕਤਾ ਬਣ ਸਕੇ।


ਲੋਅਰ ਮੇਨਲੈਂਡ ਬੀ.ਸੀ. ਦੀਆਂ ਸਿੱਖ ਸੰਸਥਾਵਾਂ ਵਲੋਂ

ਪ੍ਰੈਸ ਰੀਲੀਜ਼

ਅੱਜ ਮਿਤੀ 22 ਮਈ 2017 ਦਿਨ ਸੋਮਵਾਰ ਨੂੰ ਲਵਲੀ ਬੈਂਕੁਇਟ ਹਾਲ ਸਰੀ ਬੀ. ਸੀ. ਵਿਖੇ ਲੋਅਰ ਮੇਨਲੈਂਡ ਦੇ ਸਮੁੱਚੇ ਗਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦੀ ਫਰੈਂਕਫਰਟ ਜਰਮਨੀ ਵਿਖੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਮੰਦਭਾਗੀ ਘਟਨਾ ਦੇ ਸਬੰਧ ’ਚ ਵਿਸ਼ੇਸ ਇਕੱਤਰਤਾ ਹੋਈ।ਮੀਟੰਗ ਦੀ ਸ਼ੁਰੂਆਤ ਗੁਰਮੱਤ ਅਨੁਸਾਰ ਅਰਦਾਸ ਕਰਕੇ ਕੀਤੀ ਗਈ।ਖੁੱਲੀ ਵਿਚਾਰ ਉਪਰੰਤ ਹੇਠ ਲਿਖੇ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ:

1. ਜੋ ਭਾਈ ਪੰਥਪ੍ਰੀਤ ਸਿੰਘ ਦੇ ਪ੍ਰਚਾਰ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਹੁੱਲੜਬਾਜ਼ੀ ਕੀਤੀ ਗਈ, ਗੁਰਦੁਆਰਾ ਸਾਹਿਬ ਜੀ ਦੀ ਮਰਯਾਦਾ ਨੂੰ ਭੰਗ ਕੀਤਾ ਗਿਆ, ਪੁਲਿਸ ਬੂਟਾਂ ਸਮੇਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ, ਉਸ ਦੀ ਸਮੂਹ ਹਾਜ਼ਰ ਸੰਸਥਾਵਾਂ ਵਲੋਂ ਕਰੜੇ ਸ਼ਬਦਾਂ ਵਿਚ ਨਖੇਧੀ ਕੀਤੀ ਗਈ।

2. ਸਮੂਹ ਹਾਜ਼ਰ ਸੰਸਥਾਵਾਂ ਵਲੋਂ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਅੰਦਰ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੀ ਵਿਚਾਰ, ਕੀਰਤਨ ਤੇ ਵਿਆਖਿਆ ਕੀਤੀ ਜਾਵੇ।

3. ਇਹ ਫੈਸਲਾ ਵੀ ਕੀਤਾ ਗਿਆ ਕਿ ਉਨ੍ਹਾਂ ਹੀ ਪ੍ਰਚਾਰਕਾਂ ਨੂੰ ਸਪਾਂਸਰ ਕੀਤਾ ਜਾਵੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਠੀਕ ਵਿਆਖਿਆ ਕਰਨ ਦੀ ਯੋਗਤਾ ਰੱਖਦੇ ਹੋਣ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਜ਼ਿਮੇਵਾਰੀ ਸੰਬੰਧਿਤ ਗੁਰਦੁਆਰਾ ਸਾਹਿਬ ਦੀ ਕਮੇਟੀ ਹੀ ਕਰੇ ਅਤੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇ।ਜੇ ਕੋਈ ਵਿਅੱਕਤੀ ਹੁੱਲੜਬਾਜ਼ੀ ਕਰਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

4. ਹਾਜ਼ਰ ਸੰਸਥਾਵਾਂ ਵਲੋਂ ਇਹ ਫੈਸਲਾ ਲਿਆ ਗਿਆ ਕਿ ਭਵਿਖ ਵਿਚ ਗੁਰਦੁਆਰਾ ਕਮੇਟੀਆਂ ਦੇ ਆਪਸੀ ਤਾਲ-ਮੇਲ ਲਈ ਸਿੱਖ ਭਾਈਚਾਰੇ ਨਾਲ ਸੰਬੰਧਿਤ ਧਾਰਮਿਕ / ਸੋਸ਼ਲ ਗੰਭੀਰ ਮਸਲਿਆਂ ਨੂੰ ਸਮੇ ਸਿਰ, ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ, ਸੁਲਝਾਉਣ ਲਈ ਹੇਠ ਲਿਖੇ ਚਾਰ ਸੱਜਣਾਂ ਦੀ ਕਮੇਟੀ ਬਣਾਈ ਗਈ:

ੳ. ਸ੍ਰ: ਜਰਨੈਲ ਸਿੰਘ ਭੰਡਾਲ, ਸਕੱਤਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ;
ਅ. ਸ੍ਰ: ਸਤਨਾਮ ਸਿੰਘ ਜੌਹਲ, ਪ੍ਰਧਾਨ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵੈਨਕੂਵਰ;

ਸਹਿਯੋਗ ਲਈ:
ੲ. ਪ੍ਰੀਤਮ ਸਿੰਘ ਔਲਖ, ਵੈਨਕੂਵਰ;
ਸ. ਪੂਰਨ ਸਿੰਘ ਗਿੱਲ ਵੈਨਕੂਵਰ;
5. ਇਸ ਇਕੱਤਰਤਾ ’ਚ ਇਟਲੀ ਵਿਚ ਸਿੱਖ ਕਕਾਰ ਕਿਰਪਾਨ ਤੇ ਪਾਬੰਦੀ ਲੱਗਣ ਤੇ ਚਿੰਤਾ ਪ੍ਰਗਟ ਕੀਤੀ ਗਈ।
6. ਜਦੋਂ ਕਦੀ ਵੀ ਪੰਥਕ ਮਸਲਾ ਪੈਦਾ ਹੋਵੇ ਉਸ ਵਾਰੇ ਤੁਰੰਤ ਸੁਸਾਇਟੀਆਂ ਬੈਠਕੇ ਵਿਚਾਰ ਕਰਨ।
7. ਇਸ ਪ੍ਰੈਸ ਰੀਲੀਜ਼ ਨੂੰ ਸਮੂਹ ਪੇਪਰਾਂ ਨੂੰ ਭੇਜਿਆ ਜਾਵੇ।

ਸਿੱਖ ਪੰਥ ਦੇ ਸੇਵਾਦਾਰ
1. ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬੀ.ਸੀ.।
2. ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਬੀ.ਸੀ.।
3. ਬੀ. ਸੀ. ਖਾਲਸਾ ਦਰਵਾਰ ਵੈਨਕੂਵਰ।
4. ਗੁਰਦੁਆਰਾ ਦਸ਼ਮੇਸ ਦਰਬਾਰ ਸਰੀ ਬੀ. ਸੀ.।
5. ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸ਼ਰੀ ਬੀ. ਸੀ.।
6. ਖਾਲਸਾ ਦੀਵਾਨ ਸੁਸਾਇਟੀ ਸਰੀ ਬੀ. ਸੀ.।
7. ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵੈਨਕੂਵਰ ਬੀ.ਸੀ।
8. ਫੈਡਰੇਸ਼ਨ ਔਫ ਸਿੱਖ ਸੁਸਾਇਟੀ ਔਫ ਕੈਨੇਡਾ।
9. ਗੁਰੂ ਨਾਨਕ ਸਪਿਰਚੂਅਲ ਸੈਂਟਰ ਸਰੀ ਬੀ.ਸੀ.।

23 ਮਈ 2017


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top