Share on Facebook

Main News Page

ਹੇਮਕੁੰਟ ਪਰਬਤ ਹੈ ਕਹਾਂ ?
-: ਅਮਨਪ੍ਰੀਤ ਸਿੰਘ
ਗੁਰਸਿੱਖ ਫੈਮਲੀ ਕਲੱਬ ਲੁਧਿਆਣਾ

ਹੇਮਕੁੰਟ ਦੇ ਰਸਤੇ ਖੁੱਲਣ ਦੀਆਂ ਖਬਰਾਂ ਆਉਂਦੇਆ ਹੀ ਇਥੇ ਜਾਣ ਲਈ ਭੀੜ ਇਕੱਠੀ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਲੁਭਾਉਣੀਆਂ ਸਕੀਮਾਂ ਸ਼ੁਰੂ ਹੋ ਗਈਆਂ ਹਨ
- ਏ ਸੀ ਬੱਸਾਂ ਦੇ ਪੈਕੇਜ
- ਮਨ ਲੁਭਾਉੰਦੇ ਲੰਗਰ
- ਅਨੇਕਾਂ ਗੁਰਦੁਆਰਿਆਂ ਦੇ ਦਰਸ਼ਨ
- ਪਹਾੜੀਆਂ ਦੀ ਸੈਰ
- ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੇ ਦਿਲਾਸੇ ਇਤ ਆਦਿਕ

ਗਰਮੀਆਂ ਦੀਆਂ ਛੁੱਟੀਆਂ ਵਿੱਚ ਘੁੰਮਣ ਜਾਉਣਾ ਕੋਈ ਮਾੜਾ ਜਾਂ ਗਲਤ ਨਹੀਂ, ਆਉਟਿੰਗ ਲਈ ਕਿਧਰੇ ਬਾਹਰ ਘੁੰਮਣ ਜਾਣਾ ਸਰੀਰਕ ਤੇ ਮਾਨਸਿਕ ਦੋਨੋਂ ਪੱਖੋਂ ਚੰਗਾ ਹੈ, ਪਰ ਇਸਨੂੰ ਧਾਰਮਿਕ ਰੰਗਤ ਦੇ ਕੇ ਅੰਨੀ ਸ਼ਰਧਾ ਵੱਸ ਬਿਪਰਵਾਦ ਨੂੰ ਹੋਰ ਬੱਲ ਦੇਣਾ ਆਪਣੇ ਬੌਧਿਕ ਕੰਗਾਲਪੁੱਣੇ ਤੇ ਅਗਿਆਨਤਾ ਤੋਂ ਛੁੱਟ ਹੋਰ ਕੁਝ ਵੀ ਨਹੀਂ ।

ਆਓ ! ਧਾਰਮਿਕ ਤੇ ਬੌਧਿਕ ਤੌਰ 'ਤੇ ਗਿਆਨਵਾਨ / ਰਿਸ਼ਟ ਪੁਸ਼ਟ ਬਣ ਕੇ ਅਜਿਹੇ ਫਰਜੀ ਸਥਾਨਾਂ ਦਾ ਬਾਈਕਾਟ ਕਰ ਕੇ ਮਨਮਤਿ ਨੂੰ ਠੱਲ੍ਹ ਪਾਉਣ ਵਿੱਚ ਆਪਣਾ ਯੋਗਦਾਨ ਪਾਈਏ ਤੇ ਅਖੌਤੀ ਹੇਮਕੁੰਟ ਨੂੰ ਆਪਣੇ ਗੁਰੂ ਸਾਹਿਬ ਨਾਲ ਬਦੋਬਦੀ ਜੋੜ ਕੇ ਪਿਛਲੇ ਜਨਮ ਦੇ ਪਾਏ ਜਾ ਰਹੇ ਭੁਲੇਖੇ ਅਤੇ ਝੂਠੇ ਪ੍ਰਚਾਰ ਤੋਂ ਸੁਚੇਤ ਹੋ ਕੇ ਅੰਤਿਮ ਹੁਕਮਾਂ ਨੂੰ ਮੰਨਣ ਦਾ ਯਤਨ ਕਰੀਏ, ਜਿਸ ਨੂੰ ਗਿਆਨੀ ਗਿਆਨ ਸਿੰਘ ਨੇ ਇਉਂ ਕਲਮਬੱਧ ਕੀਤੈ.....

ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ।
ਸਭ ਸਿੱਖਣ ਕੌ ਹੁਕਮ ਹੈ ਗੁਰੂ ਮਾਨਿਓ ਗ੍ਰੰਥ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top