Share on Facebook

Main News Page

ਅਕਾਲ ਤਖ਼ਤ 'ਤੇ ਹੁੰਦੀਆਂ ਨੇ ਡਰਾਮਾਬਾਜ਼ੀਆਂ; ਚੰਦਰਿਓ ਕਿਉਂ ਡਰਾਮਾਬਾਜ਼ੀ ਕਰਦੇ ਹੋ ?
-: ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

  • ਡਰਾਮਾਬਾਜ਼ੀ ਜਿਹੀ ਕਰਕੇ ਚੰਡੀਗੜ੍ਹ ਤੋਂ ਆਏ ਫੈਸਲੇ 'ਤੇ ਅਕਾਲ ਤਖ਼ਤ ਦੀ ਮੋਹਰ ਲਾ ਦਿੰਦੇ ਆ

  • ਚੰਦਰਿਆਂ ਦੀ ਸੁਰਤਿ ਚੰਡੀਗੜ੍ਹ ਜਾਂ ਨਾਗਪੁਰ ਵਾਲੇ ਪਾਸੇ ਰਹਿੰਦੀ ਹੈ

  • ਭਲਾ ਨਹੀਂ ਹੋਣਾ ਇਹੋ ਜਿਹਿਆਂ ਦਾ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾ ਨੂੰ ਸਿਧਾਂਤਕ ਢਾਅ ਲਾ ਦਿੱਤੀ...

  • ਕੀ ਤੁਹਾਡੇ ਵਿੱਚ ਵੀਚਾਰ ਕਰਣ ਦੀ ਯੋਗਤਾ ਕੁਆਲੀਫਿਕੇਸ਼ਨ ਹੈ ?

  • ਊੜਾ ਐੜਾ ਸੋਨੂੰ ਆਉਂਦਾ ਨਹੀਂ ਗੁਰਮਤਿ ਦਾ, ਕਿਹੜੀ ਤੁਸੀਂ ਵੀਚਾਰ ਕਰਨੀ, ਸੁਰਤਾਂ ਸੋਡੀਆਂ ਗੁੰਮ ਹੋਈਆਂ ਹੋਈਆਂ...

ਖ਼ਾਲਸਾ ਨਿਊਜ਼ (02 June 2017) : ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਅਕਾਲ ਤਖ਼ਤ 'ਤੇ ਕਾਬਿਜ਼ ਅਖੌਤੀ ਜਥੇਦਾਰਾਂ ਬਾਰੇ ਇਸ ਵੀਡੀਓ ਵਿੱਚ ਕਿਹਾ ਕਿ :

ਅਕਾਲ ਤਖ਼ਤ 'ਤੇ ਬਹਿੰਦੇ ਆ ਇਕੱਠੇ ਹੋਕੇ ਪੰਜ ਜਥੇਦਾਰ, ਜੀ ਗੰਭੀਰ ਫੈਸਲੇ ਕਰਨੇ ਕੋਈ, ਦੀਰਘ ਵੀਚਾਰ ਕਰਨੀ ਆ ਦੀਰਘ ਵੀਚਾਰ... ਕਰਦੇ ਆ ਨਾ ਪੰਜ ਕੱਠੇ ਹੋਕੇ ਡਰਮਾਬਾਜ਼ੀ ਜਿਹੀ, ਇੱਕ ਦਿਨ ਪਹਿਲਾਂ ਦਿੰਦੇ ਅਖਬਾਰ ਵਿੱਚ ਜਥੇਦਾਰਾਂ ਦੀ ਹੰਗਾਮੀ ਮੀਟਿੰਗ ਹੋਵੇਗੀ, ਦੀਰਘ ਵੀਚਾਰ ਹੋਊਗੀ, ਡੂੰਗ੍ਹੀ ਵੀਚਾਰ... ਡਰਾਮਾਬਾਜ਼ੀ ਜਿਹੀ ਕਰਕੇ ਚੰਡੀਗੜ੍ਹ ਤੋਂ ਆਏ ਫੈਸਲੇ 'ਤੇ ਅਕਾਲ ਤਖ਼ਤ ਦੀ ਮੋਹਰ ਲਾ ਦਿੰਦੇ ਆ.... ਦੇਖਿਆ ਡਰਾਮਾਬਾਜ਼ੀ ਕਰਦੇ ਆ, ਹਾਂਜੀ ਲੋਕਾਂ ਨੂੰ ਭੁਲੇਖਾ ਪੈਂਦਾ ਹੈ, ਬਾਹਰੀ ਦੇਖ ਕੇ, ਗੁਰੂ ਦੇ ਸਿੱਖ ਹੈ, ਕੌਮ ਦੇ ਜੱਥੇਦਾਰ ਨੇ, ਸਹੀ ਫੈਸਲਾ ਕਰਣਗੇ... ਪਰ ਚੰਦਰਿਆਂ ਦੀ ਸੁਰਤਿ ਸ਼ਬਦ ਵਿੱਚ ਨਹੀਂ, ਦਿੱਖ ਤਾਂ ਭੁਲੇਖਾ ਪਾਉਂਦੀ ਹੈ, ਗੁਰੂ ਦੇ ਸਿੱਖ ਹੋਣ ਦਾ, ਕੌਮ ਦੇ ਜਥੇਦਾਰ ਹੋਣ ਦਾ, ਪਰ ਚੰਦਰਿਆਂ ਦੀ ਸੁਰਤਿ ਚੰਡੀਗੜ੍ਹ ਜਾਂ ਨਾਗਪੁਰ ਵਾਲੇ ਪਾਸੇ ਰਹਿੰਦੀ ਹੈ।

ਸੁਰਤਿ ਚੰਡੀਗੜ੍ਹ ਰਹਿੰਦੀ ਹੈ, ਸੁਰਤਿ ਨਾਗਪੁਰ ਪਾਸੇ ਰਹਿੰਦੀ ਹੈ, ਸੁਰਤਿ ਸ਼ਬਦ ਵਿੱਚ ਨਹੀਂ, ਡਰਾਮਾਬਾਜ਼ੀ ਖੂਬ ਹੈ, ਕੱਠੇ ਹੋਏ ਹੈ ਜੀ ਜੱਥੇਦਾਰ, ਦੀਰਘ ਵੀਚਾਰ ਉਪਰੰਤ ਫੈਸਲਾ ਕੀਤਾ, ਚੰਦਰਿਓ ਕਿਉਂ ਡਰਾਮਾਬਾਜ਼ੀ ਕਰਦੇ ਹੋ? ਚੰਡੀਗੜ੍ਹ ਤੋਂ ਆਏ ਫੈਸਲੇ 'ਤੇ ਮੋਹਰ ਲਾਈ ਹੈ, ਦੇਖਿਆ ਡਰਾਮਾਬਾਜ਼ੀ ਕਰਦੇ ਅਕਾਲ ਤਖ਼ਤ ਸਾਹਿਬ 'ਤੇ ਬੈਠਕੇ! ਭਲਾ ਨਹੀਂ ਹੋਣਾ ਇਹੋ ਜਿਹਿਆਂ ਦਾ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾ ਨੂੰ ਸਿਧਾਂਤਕ ਢਾਅ ਲਾ ਦਿੱਤੀ... ਭਲਾ ਹੋਊ ਹਿੲੋ ਜਿਹਿਆਂ ਦਾ ਕਿਤੇ!!!

ਚਲੋ! ਡਰਾਮਾਬਾਜ਼ੀ ਦੀ ਗੱਲ ਕੀਤੀ ਹੈ ਨਾ! ਜਾਣਦਾ ਗੁਰੂ ਕੀ ਡਰਾਮਾਬਾਜ਼ੀ ਕਰਦੇ ਹੋ ਚੰਦਰਿਓ ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਬੈਠਕੇ! ਗੁਰੂ ਨੀ ਜਾਣਦਾ ਕੀ ਤੁਸੀਂ ਮੀਟਿੰਗ ਕਰਦੇ ਹੋ! ਕੀ ਤੁਸੀਂ ਵੀਚਾਰ ਕਰਨੀ ਹੈ! ਕੀ ਤੁਹਾਡੇ ਵਿੱਚ ਵੀਚਾਰ ਕਰਣ ਦੀ ਯੋਗਤਾ ਕੁਆਲੀਫਿਕੇਸ਼ਨ ਹੈ... ਊੜਾ ਐੜਾ ਸੋਨੂੰ ਆਉਂਦਾ ਨਹੀਂ ਗੁਰਮਤਿ ਦਾ, ਕਿਹੜੀ ਤੁਸੀਂ ਵੀਚਾਰ ਕਰਨੀ, ਸੁਰਤਾਂ ਸੋਡੀਆਂ ਗੁੰਮ ਹੋਈਆਂ ਹੋਈਆਂ... ਪਰ ਇਹ ਡਰਾਮਾਬਾਜ਼ੀ ਖੂਬ ਚਲਦੀ ਹੈ... ਕਾਜ਼ੀ ਵੀ ਕਰਦਾ ਸੀ, ਸਾਡੇ ਆਗੂ ਵੀ ਕਰਦੇ ਹਨ... ਡਰਾਮਾਬਾਜ਼ੀ ਤਾਂ ਡਰਾਮਾਬਾਜ਼ੀ ਹੈ, ਇਹ ਤਾਂ ਨੀ ਬਈ ਕਾਜ਼ੀ ਹੋਰਾਂ ਦੀ ਕਹਿ ਦੇਈਏ, ਆਪਣਿਆਂ ਦੀ ਨਾ ਕਹੀਏ!!! ਸੱਚ ਤਾਂ ਨਿਰਪੱਖ ਹੁੰਦਾ ਹੈ ਬਈ, ਜੇ ਮੈਂ ਕੋਈ ਗਲਤ ਗੱਲ ਮੈਨੂੰ ਬਾਆਦ 'ਚ ਦੱਦ ਦਿਓ!! ਇਹ ਹੈ ਆਗੂਆਂ ਦੀ ਡਰਾਮਾਬਾਜ਼ੀ, ਤੇ ਰੱਬ ਨਹੀਂ ਤੁਹਾਡੀ ਡਰਾਮਾਬਾਜ਼ੀ 'ਤੇ ਭਿਜਦਾ, ਉਹ ਜਾਣਦਾ ਤੁਸੀਂ ਕੀ ਕਰਦੇ ਹੋ, ਮਾਲਿਕ ਜਾਣਦਾ!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top