Share on Facebook

Main News Page

ਪਹਿਲਾਂ ਲੱਚਰਤਾ ਕਿਹੜੀ ਖਤਮ ਕਰਨੀ ਚਾਹੀਦੀ ਹੈ ?
-: ਮਨਪ੍ਰੀਤ ਸਿੰਘ Fencer

ਗਾਣਿਆਂ ਦੀ ਲੱਚਰਤਾ 'ਤੇ ਨਿੱਤ ਬੋਲਣ ਵਾਲੇ ਆਪਣੇ ਆਪਣੇ ਧਰਮ ਗ੍ਰੰਥ ਚੱਕ ਕੇ ਚੰਗੀ ਤਰਾ ਘੋਗ ਕੇ ਪੜ੍ਹ ਲਿਓ, ਇਹ ਗੱਲ ਆਸਾਨੀ ਨਾਲ ਸਮਝ ਆ ਜਾਊ ਕਿ ਗਾਣਿਆਂ ਦੀ ਲੱਚਰਤਾ ਤੁਹਾਡੇ ਧਾਰਮਿਕ ਕਰਮਕਾਂਡਾਂ ਦੇ ਅੱਗੇ ਤੁੱਛ ਵੀ ਨਹੀਂ। ਕੱਲੇ ਕੱਲੇ ਧਰਮ ਬਾਰੇ ਨੀ ਲਿਖਣਾ ਮੈਂ ਸਭ ਜਾਣਦੇ ਓ ਤੁਸੀਂ, ਪਰ ਫੇਰ ਵੀ ਅਖੌਤੀ ਸੱਭਿਅਤਾ ਦਾ ਕੀੜਾ ਤੁਹਾਡੇ ਦਿਮਾਗ ਨੂੰ ਟਿਕਣ ਨਹੀਂ ਦਿੰਦਾ। ਜਾਂ ਤਾਂ ਤੁਸੀਂ ਆਪਣੇ ਧਰਮ ਗ੍ਰੰਥ ਪੜੇ ਨਹੀਂ ਜਾਂ ਫਿਰ ਜਾਣ ਬੁੱਝ ਕੇ ਅੱਖਾਂ 'ਤੇ ਪੱਟੀ ਬੰਨੀ ਬੈਠੇ ਹੋ, ਹਰ ਇੱਕ ਧਰਮ 'ਚ ਔਰਤ ਨਾਲ ਧਾਰਮਿਕ ਰਸਮਾਂ ਦੇ ਨਾਮ 'ਤੇ ਅੱਤਿਆਚਾਰ ਹੋਇਆ ਹੈ, ਉਸ ਬਾਰੇ ਜ਼ੁਬਾਨ ਕਿਉਂ ਬੰਦ ਆ (ਦੇਵ ਦਾਸੀ ਪ੍ਰਥਾ, ਹਲਾਲਾ ਨਿਕਾਹ ਆਦਿ)?

ਹੁਣ ਆਪਣੇ ਆਲੇ ਇਹ ਨਾ ਕਹਿ ਦਿਓ ਕਿ ਅਸੀਂ ਨਹੀਂ ਜ਼ੁਲਮ ਕੀਤੇ ਔਰਤ 'ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੇ ਤਾਂ ਸ਼ਾਇਦ ਹੀ ਕੀਤੇ ਇਹੋ ਜਿਹੇ ਵਰਤਾਰੇ 'ਚ ਹਿੱਸਾ ਲਿਆ ਹੋਵੇ। ਪਰ ਜਿਨ੍ਹਾਂ ਦੇ ਦੋ ਪਿਓ ਨੇ ਉਨ੍ਹਾਂ ਬਾਰੇ ਲਿਸਟ ਬਣਾਉਣ ਲੱਗੀਏ ਤਾਂ ਬਹੁਤ ਲੰਬੀ ਤਿਆਰ ਹੋ ਜਾਣੀ ਆ। ਉਸ ਲੱਚਰਤਾ ਦੇ ਨਮੂਨੇ ਪੇਸ਼ ਕਰਨ ਲੱਗਿਆਂ ਜਿਸਨੂੰ ਜੰਟੂ ਜੀ ਮਹਾਰਾਜ ਗੁਰੂ ਦੀ ਬਾਣੀ ਸਮਝ ਕੇ ਗੁਰੂ ਮੰਨਦੇ ਨੇ (ਸਾਡੇ ਹਿਸਾਬ ਨਾਲ ਇਹ ਗੁਰੂ ਜੀ ਲਿੱਖ ਹੀ ਨਹੀਂ ਸਕਦੇ) ਤੇ ਆਹ ਗੀਤਾਂ ਨੂੰ ਲੱਚਰ ਲੱਚਰ ਕਹਿ ਕੇ ਮਸ਼ਹੂਰੀ ਲਈ ਜਾਂਦੇ ਨੇ ਇਹਦੇ ਚੇਲੇ ਚਪਟੇ ਵੀ ਅਕਲੋਂ ਅੰਨੇ ਐਵੇਂ ਪੂਛਾਂ ਚੱਕੀ ਫਿਰਦੇ ਆ, ਮਗਰ ਆਹ ਦੱਸ ਦਿਉ ਕਿ ਇਸ ਨਾਲੋਂ ਵੱਧ ਲੱਚਰ ਗਾਣਾ ਕੋਈ ਆਇਆ ਹੋਵੇ, ਨਮੂਨੇ ਦੇ ਤੌਰ 'ਤੇ:

"ਇਕ ਦਿਨ ਭਾਂਗ ਮਿਤ੍ਰ ਤੇ ਲਈ । ਪੋਸਤ ਸਹਿਤ ਅਫੀਮ ਚੜ੍ਹਈ । ਬਹੁ ਰਤ ਕਰੀ, ਨਾ ਬੀਰਜ ਗਿਰਾਈ । ਆਠ ਪਹਿਰ ਲਗ ਕੁਆਰ ਬਜਾਈ ।" (ਕਥਿਤ ਦਸਮ ਗ੍ਰੰਥ ਪੰਨਾਂ 1280)

ਇਸਦੇ ਅਰਥ: ਇਕ ਦਿਨ ਦੋਸਤ ਤੋਂ ਭੰਗ ਲਈ ਪੋਸਤ ਤੇ ਅਫੀਮ ਖਾਂਧੀ । ਬਹੁਤ ਭੋਗ ਕੀਤਾ ਵੀਰਜ ਨਾ ਸੁਟਿਆ ਇੰਝ 24 ਘੰਟੇ ਕੁਆਰੀ ਨਾਲ ਭੋਗ ਕੀਤਾ॥ ਇਹੋ ਜਿਹਿਆਂ ਲਿਖਤਾਂ ਨੂੰ ਜੰਟੂ ਐਂਡ ਗਰੁੱਪ ਗੁਰੂ ਮੰਨਦਾ, ਜਹਾਨ ਭਰ ਦੇ ਨਸ਼ੇ 'ਤੇ ਲੱਚਰਤਾ ਪ੍ਰਮੋਟ ਕਰ ਰਹੀ ਆ ਇਹ ਲਿਖਤ, ਅਗਲਾ ਨਮੂਨਾ ਦੇਖ ਲਓ:

ਪ੍ਰਥਮ ਜਾਰ ਜਬ ਧੱਕਾ ਲਗਾਯੋ । ਤਬ ਰਾਨੀ ਲੈ ਢੋਲ ਬਜਾਯੋ। ਜਬ ਤਿਹ ਲਿੰਗ ਸੁ ਭਗ ਤੇ ਕਾਢਾ । ਤ੍ਰਿਯਾ ਢੋਲ ਢਮਾਕਾ ਗਾਡਾ । (ਕਥਿਤ ਦਸਮ ਗ੍ਰੰਥ ਪੰਨਾਂ 1342)

ਇਸਦੇ ਅਰਥ ਆਪੇ ਸਮਝ ਲਿਓ ਮੈਂ ਤਾਂ ਲਿਖ ਨਹੀਂ ਸਕਦਾ।

ਹੁਣ ਦੱਸਿਓ ਪਹਿਲਾ ਲੱਚਰਤਾ ਕਿਹੜੀ ਖਤਮ ਕਰਨੀ ਚਾਹੀਦੀ ਆ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top