Share on Facebook

Main News Page

ਭਾਈ ਸਰਬਜੀਤ ਸਿੰਘ ਧੂੰਦਾ ਨੂੰ ਕਤਲ ਕਰਣ ਦੀ ਕੋਸ਼ਿਸ਼ ਕਰਣ ਵਾਲੇ ਗ੍ਰਿਫਤਾਰ

ਗ੍ਰਿਫਤਾਰ ਕੀਤਾ ਰਮਨਦੀਪ ਸਿੰਘ ਸਨੀ... ਬਲਜੀਤ ਸਿੰਘ ਦਾਦੂਵਾਲ ਦਾ ਨਜ਼ਦੀਕੀ ਹੈ Source: https://www.sikh24.com/2014/11/11/police-remand-of-bhai-ramandeep-singh-sunny-extended-local-sikh-organizations-remain-silent/#.WTnHemjyvIU

ਬਠਿੰਡਾ, 7 ਜੂਨ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਦੀ ਸਾਜ਼ਿਸ਼ ਰਚਣ ਦੇ ਇਕ ਤੋਂ ਬਾਅਦ ਇਕ ਹੋ ਰਹੇ ਖੁਲਾਸੇ ਦੀ ਕੜੀ ਵਿਚ ਇਕ ਨਵਾਂ ਨਾਂ ਜੁੜਿਆ ਹੈ ਸੁਰਿੰਦਰ ਬੱਬਰ। ਇਹ ਵਿਅਕਤੀ ਇੰਗਲੈਂਡ ਵਿਚ ਰਹਿ ਕੇ ਪੰਜਾਬ ਦੇ ਲਈ ਅੱਤਵਾਦੀ ਸਾਜ਼ਿਸ਼ ਬੁਣ ਰਿਹਾ ਸੀ।

ਇਸ ਵਾਰ ਇਸ ਦਾ ਨਿਸ਼ਾਨਾ ਪੰਜਾਬ ਦੇ ਸਿੱਖ ਪ੍ਰਚਾਰਕ ਸੀ ਜਿਨ੍ਹਾਂ ਮਾਰਨ ਦੇ ਲਈ ਇਸ ਨੇ ਬਠਿੰਡਾ ਦੇ ਦੋ ਨੌਜਵਾਨਾਂ ਨੂੰ ਚੁਣਿਆ ਜਿਨ੍ਹਾਂ ਦੀ ਅਪਣੀ ਜਾਂ ਪਰਿਵਾਰਕ ਬੈਕਰਾਊਂਡ ਕਿਸੇ ਨਾ ਕਿਸੇ ਲਿਹਾਜ਼ ਨਾਲ ਅੱਤਵਾਦੀ ਸਰਗਰਮੀਆਂ ਦੇ ਦੋਸ਼ ਨਾਲ ਜੁੜੀ ਹੈ। ਕਾਊਂਟਰ ਇੰਟੈਲੀਜੈਂਸ ਮੋਹਾਲੀ ਵਲੋਂ ਬਠਿੰਡਾ ਤੋਂ ਕਾਬੂ ਕੀਤੇ ਗਏ ਰਮਨਦੀਪ ਸਿੰਘ ਸੰਨੀ ਅਤੇ ਪਰਮਿੰਦਰ ਸਿੰਘ ਹੈਰੀ ਨਿਵਾਸੀ ਜੋਗਾਨੰਦ ਦੋਵੇਂ ਨੌਜਵਾਨ ਸੁਰਿੰਦਰ ਬੱਬਰ ਦੇ ਸੰਪਰਕ ਵਿਚ ਸੀ।

ਇਨ੍ਹਾਂ ਵਿਚੋਂ ਹੈਰੀ ਫੇਸਬੁਕ ਦੇ ਜ਼ਰੀਏ ਉਸ ਨਾਲ ਇੰਗਲੈਂਡ ਵਿਚ ਸੰਪਰਕ ਕਰਦਾ ਸੀ ਅਤੇ ਉਥੋਂ ਮਿਲੇ ਹੁਕਮ ਤੋਂ ਬਾਅਦ ਇਹ ਇਕ ਵਿਵਾਦਮਈ ਬਿਆਨ ਨਾਲ ਚਰਚਾ ਵਿਚ ਰਹੇ ਇਕ ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਨੂੰ ਨਿਸ਼ਾਨਾ ਬਣਾਉਣ ਵਾਲੇ ਸੀ। ਇਸ ਦੇ ਲਈ ਹੈਰੀ ਨੇ ਰਮਨਦੀਪ ਸੰਨੀ ਦੇ ਜ਼ਰੀਏ ਲੁਧਿਆਣਾ ਨਿਵਾਸੀ ਅਮ੍ਰਤਪਾਲ ਕੌਰ ਕੋਲੋਂ ਬਿਹਾਰ ਤੋਂ ਹਥਿਆਰ ਮੰਗਾਉਣ ਦੀ ਗੱਲ ਕੀਤੀ ਸੀ। ਇਹ ਹਥਿਆਰ ਅਜੇ ਪੁੱਜੇ ਨਹੀਂ ਸੀ ਕਿ ਇਸ ਤੋਂ ਪਹਿਲਾਂ ਹੀ ਅਮ੍ਰਤਪਾਲ ਕੌਰ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿਚ ਸਰਗਰਮ ਹੋਰ ਅੱਤਵਾਦੀਆਂ ਦੇ ਨਾਲ ਫੜੀ ਗਈ। ਇਨ੍ਹਾਂ ਤੋਂ ਪੁਛਗਿੱਛ ਤੋਂ ਬਾਅਦ ਪੁਲਿਸ ਨੇ ਸੰਨੀ ਅਤੇ ਹੈਰੀ ਨੂੰ ਕਾਬੂ ਕੀਤਾ।  Source: http://www.dailyhamdard.com/news/43186
 


ਪੱਤਰਕਾਰ ਪਰਮਿੰਦਰ ਟਿਵਾਣਾ ਅਨੁਸਾਰ:

ਰਮਨਦੀਪ ਸਿੰਘ ਸਨੀ ਬਠਿੰਡੇ ਦਾ, ਤੇ ਪਰਮਿੰਦਰ ਸਿੰਘ ਹੈਰੀ ਜੋਗਾਨੰਦ ਪਿੰਡ, ਇੰਗਲੈਂਡ ਦੇ ਰਹਿਣ ਵਾਲੇ ਇੱਕ ਖਾਲਿਸਤਾਨੀ ਸੁਰਿੰਦਰ ਸਿੰਘ ਬੱਬਰ ਦੇ ਸੰਪਰਕ ਵਿੱਚ ਸੀ ਤੇ ਉਕਸਾਇਆ ਕਿ ਤੁਸੀਂ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਦਾ ਕਤਲ ਕਰੋ। ਇਨ੍ਹਾਂ ਨੂੰ ਹਥਿਆਰ ਅੰਮ੍ਰਿਤਪਾਲ ਕੌਰ ਨੇ ਬਿਹਾਰ ਤੋਂ ਮੰਗਵਾਕੇ ਦੇਣ ਸੀ।

ਰਮਨਦੀਪ ਸਿੰਘ ਸਨੀ ਬੈਂਗਕੌਕ ਵਿੱਚ ਬੰਬ ਬਣਾਉਣ ਦੀ ਟ੍ਰੇਨਿੰਗ ਲੈਕੇ ਆਇਆ ਸੀ, ਜਦੋਂ ਇਹ ਉੱਤੇ ਘੁੰਮਣ ਗਿਆ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top