Share on Facebook

Main News Page

ਸਾਵਧਾਨ!!! ਗੁਰਮਤਿ ਪ੍ਰਚਾਰ ਤੋਂ ਤੰਗ ਆ ਚੁਕੇ ਧੂਤੇ ਹੁਣ ਸੁਪਾਰੀਆਂ ਲੈ ਕੇ ਪ੍ਰਚਾਰਕਾਂ ਨੂੰ ਕਤਲ ਕਰਣ ਦੀ ਸਾਜਿਸ਼ਾਂ ਰੱਚ ਰਹੇ ਨੇ !!
-: ਸੰਪਾਦਕ ਖ਼ਾਲਸਾ ਨਿਊਜ਼

ਗੁਰਮਤਿ ਪ੍ਰਚਾਰ ਤੋਂ ਤੰਗ ਆ ਚੁਕੇ ਧੂਤੇ, ਵੀਚਾਰਹੀਣ ਹੋਣ ਕਾਰਣ ਹੱਥੋਪਾਈ ਤੱਕ ਤਾਂ ਕਰ ਚੁਕੇ ਸੀ, ਹੁਣ ਉਨ੍ਹਾਂ ਨੇ ਬਦਮਾਸ਼ਾਂ ਵਾਂਙ ਸੁਪਾਰੀਆਂ ਲੈ ਕੇ ਸਿੱਖ ਪ੍ਰਚਾਰਕ ਕਤਲ ਕਰਣ ਦੀਆਂ ਸਾਜਿਸ਼ਾਂ ਵੀ ਰਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਖਬਰ ਨਾਲ ਸਾਫ ਹੋ ਗਿਆ ਹੈ ਕਿ ਹੁਣ ਗੁਰਮਤਿ ਦਾ ਪ੍ਰਚਾਰ ਕਰਣ ਵਾਲਿਆਂ ਨੂ ਬਹੁਤ ਹੀ ਸਤਰਕ ਹੋ ਕੇ ਚਲਣਾ ਪਵੇਗਾ, ਕਿਉਂਕਿ ਇਹ ਲੋਕ ਹੁਣ ਦਹਿਸ਼ਤ ਫੈਲਾ ਕੇ ਹੀ ਮੂੰਹ ਬੰਦ ਕਰਵਉਣਾ ਚਾਹੁੰਦੇ ਹਨ।

ਇਨ੍ਹਾਂ ਧੂਤਿਆਂ ਨੇ ਪਹਿਲਾਂ ਸਿੱਧਾ ਹਮਲਾ ਕਰਕੇ ਵੇਖ ਲਿਆ ਹੈ ਕਿ ਗੱਲ ਨਹੀਂ ਬਣੀ, ਤਾਂ ਹੁਣ ਉਨ੍ਹਾਂ ਨੇ ਭਾੜੇ ਦੇ ਬਦਮਾਸ਼ਾਂ ਨੂੰ ਇਹ ਕੰਮ ਦਿੱਤਾ ਹੈ, ਤੇ ਨਾਮ ਖਾਲਿਸਤਾਨ ਦਾ ਵਰਤ ਰਹੇ ਨੇ। ਇਨ੍ਹਾਂ ਪ੍ਰੋ. ਦਰਸ਼ਨ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ, ਪ੍ਰੋ. ਇੰਦਰ ਸਿੰਘ ਘੱਗਾ, ਭਾਈ ਰਣਜੀਤ ਸਿੰਘ ਢੱਡਰੀਆਂ, ਭਾਈ ਪੰਥਪ੍ਰੀਤ ਸਿੰਘ ਆਦਿ 'ਤੇ ਹਮਲਾ ਕਰਵਾਕੇ ਵੇਖ ਲਿਆ ਹੈ, ਕਿ ਇਹ ਲੋਕ ਚੁੱਪ ਨਹੀਂ ਕਰ ਰਹੇ। ਭਾਈ ਰਣਜੀਤ ਸਿੰਘ ਢੱਡਰੀਆਂ 'ਤੇ ਹਮਲਾ ਕਰਕੇ ਉਨ੍ਹਾਂ ਦੇ ਭੁਲੇਖੇ ਭਾਈ ਭੁਪਿੰਦਰ ਸਿੰਘ ਨੂੰ ਮਾਰ ਚੁਕੇ ਨੇ।

ਪਿੱਛੇ ਜਿਹੇ ਇੱਕ ਆਡੀਓ ਆਈ ਸੀ, ਜਿਸ ਵਿੱਚ ਚਾਰ ਪੰਜ ਧੂਤੇ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਗੱਲ ਕਰ ਰਹੇ ਸੀ, ਇਹ ਉਸੀ ਕੜੀ ਦਾ ਹਿੱਸਾ ਹੈ।  ਅਖੌਤੀ ਟਕਸਾਲ, (ਅ)ਕਾਲੀ, ਮਾਨ ਦੇ ਸਮਰਥਕ ... ਇਹ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਨੇ... ਭਾਈ ਪੰਥਪ੍ਰੀਤ ਸਿੰਘ 'ਤੇ ਹਮਲਾ ਮਾਨ ਦੇ ਸਮਰਥਕਾਂ ਨੇ ਕਰਵਾਇਆ... ਭਾਈ ਸਰਬਜੀਤ ਸਿੰਘ ਧੂੰਦਾ ਦੇ ਕਤਲ ਦੀ ਸਾਜਿਸ਼ ਵਿੱਚ ਗ੍ਰਿਫਤਾਰ ਬਦਮਾਸ਼ ਮਾਨ ਦਾ ਥਾਪਿਆ ਅਖੌਤੀ ਜਥੇਦਾਰ ਦਾਦੂਵਾਲ ਦਾ ਨਜ਼ਦੀਕੀ ... ਇਹ ਸਭ ਦੇਖ ਸਮਝ ਕੇ ਕੋਈ ਧੂਤਾ ਹੀ ਨਾ ਸਮਝੇ, ਅਕਲ ਵਾਲੇ ਤਾਂ ਸਮਝ ਸਕਦੇ ਹਨ... ਕਿ ਨਹੀਂ ?

ਗੁਰਮਤਿ ਪ੍ਰਚਾਰਕਾਂ ਨੂੰ ਇੱਕ ਹੋਣ ਤੇ ਸਤਰਕ ਰਹਿਣ ਦੀ ਲੋੜ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top