ਕੋਈ ਵਿਦਵਾਨ ਸੱਜਣ ਜਾਣਕਾਰੀ ਦੇਵੇ ਕਿ
ਸਿੱਖ ਸਮਾਜ ਨੇ ਪਹਿਲੇ ਅਤੇ ਦੂਸਰੇ ਘੱਲੂਘਾਰੇ ਦੀ ਬਰਸੀ ਮਨਾਉਣੀ ਕਦੋਂ ਅਤੇ ਕਿਉਂ ਵਿਸਾਰ
ਦਿੱਤੀ ?
ਕੀ ਉਨ੍ਹਾਂ ਬਰਸੀਆਂ ਦਾ ਕੋਈ ਮੁੱਲ ਨਹੀਂ ਰਿਹਾ ਹੁਣ ਜਾਂ
ਉਨ੍ਹਾਂ ਦਾ ਦਰਦ ਖਤਮ ਹੋ ਗਿਆ ਹੈ?
ਚੇਤੇ ਰਹੇ ਕਿ ਭਾਈ ਕਪੂਰ ਸਿੰਘ ਅਨੁਸਾਰ
ਵੱਡੇ ਘੱਲੂਘਾਰੇ ਵਿਚ ਅਹਿਮਦਸ਼ਾਹ ਅਬਦਾਲੀ ਨੇ ਪੰਚਮ ਪਾਤਸ਼ਾਹ ਵੱਲੋਂ ਭਾਈ ਗੁਰਦਾਸ ਜੀ
ਕੋਲੋਂ ਲਿਖਵਾਈ ਆਦਿ ਬੀੜ ਅਤੇ ਦਸਮ ਪਿਤਾ ਵਲੋਂ ਭਾਈ ਮਨੀ ਸਿੰਘ ਤੋਂ ਲਿਖਵਾਈ ਦਮਦਮੀ ਬੀੜ,
ਸਿੱਖਾਂ ਕੋਲੋਂ, ਖੋਹ ਕੇ ਨਸ਼ਟ ਕਰ ਦਿਤੀਆਂ ਸਨ। ਭਾਈ ਰਤਨ ਸਿੰਘ ਭੰਗੂ ਨੇ ਇਹ
ਵਾਕਿਆ 'ਪ੍ਰਾਚੀਨ ਪੰਥ ਪ੍ਰਕਾਸ਼' ਵਿੱਚ ਲਿਖਿਆ ਹੋਇਆ ਹੈ। ਸਿੱਖਾਂ ਦਾ ਹੀ ਨਹੀਂ, ਬਲਕਿ
ਵਿਸ਼ਵ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਅਤੇ ਦੁੱਖ ਹੈ, ਜਿਸਨੂੰ ਸਿੱਖ ਹੁਣ
ਲਗ-ਭਗ ਭੁੱਲ ਚੁੱਕੇ ਹਨ ਤੇ ਨਵੇਂ ਦੁੱਖਾਂ ਦੀ ਰਾਜਨੀਤੀ 'ਚ ਮਸ਼ਰੂਫ ਹਨ। ਸਿੱਖ ਮਾਨਸਿਕਤਾ
ਨੇ ਇਸ ਨੂੰ ਵੱਡਾ ਘੱਲੂਘਾਰਾ ਸਮਝਿਆ ਸੀ। ਇਸਦੀ ਬਰਸੀ ਅਸੀਂ
ਕਿਉਂ ਨਹੀਂ ਮਨਾਉਂਦੇ ਕੋਈ ਦੱਸ ਪਾਉ ਜੀ।
ਕਿਸੇ ਨੇ ਹਰਿਮੰਦਰ ਢਾਹਿਆ, ਅਸਾਂ ਮੁੜ
ਬਣਾ ਲਿਆ। ਕਿਸੇ ਨੇ ਅਕਾਲ ਤਖਤ ਢਾਹਿਆ, ਅਸਾਂ ਮੁੜ ਉਸਾਰ ਲਿਆ।
ਲੇਕਿਨ ਉਨ੍ਹਾਂ ਬੀੜਾਂ ਦਾ ਕੋਈ ਬਦਲ ਨਹੀਂ ਹੈ।
ਕੋਈ ਸਨਕੀ ਵਿਦਵਾਨ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ
'ਤੇ ਉਂਗਲ਼ੀ ਉਠਾਉਂਦੇ ਹਨ। ਕੀ ਜਵਾਬ ਦੇਈਏ। ਜੇ ਉਹ ਮੁਢਲੀਆਂ ਬੀੜਾਂ ਮੌਜੂਦ ਹੁੰਦੀਆਂ
ਤਾਂ ਕਿਸੇ ਦੀ ਕੀ ਮਜਾਲ ਸੀ ਸਨਕੀ ਨਘੋਚਾਂ ਕੱਢਣ ਦੀ।
ਕੋਈ ਦੱਸੇ ਕਿ ਮੁਢਲੀਆਂ ਬੀੜਾਂ ਦੇ ਨਸ਼ਟ ਹੋਣ ਦਾ ਦੁੱਖ ਸਾਨੂੰ
ਕਿਉਂ ਵਿੱਸਰ ਗਿਆ ?
** 'ਲਾਈਕ' ਜਾਂ 'ਰੀਐਕਟ' ਨਹੀਂ ਜੀ, ਸਿਰਫ ਸਵਾਲ ਦੇ ਜਵਾਬ ਵਜੋਂ ਕੋਈ 'ਕਮੈਂਟ' ਹੀ
ਕਰਿਉ ਕ੍ਰਿਪਾ ਕਰਕੇ....! ਹਾਂ, ਸ਼ੇਅਰ ਕਰ ਸਕਦੇ ਹੋ !! **