ਬੁੱਧ
ਦੇ ਜੀਵਨ ਦੀ ਗਾਥਾ ਹੈ, ਇੱਕ ਬੰਦਾ ਬੁੱਧ ਨੂੰ ਗਾਹਲਾਂ ਕੱਢੇ, ਤੇ ਬੁੱਧ ਖੜਾ
ਸੁਣੀ ਜਾਵੇ, ਸੁਣੀ ਜਾਵੇ।
ਜਦੋਂ ਉਹ ਚੁਪ ਹੋਇਆਂ ਤਾਂ ਬੁੱਧ ਕਹਿੰਦਾ ਜੇ ਤੁਹਾਡਾ ਕੰਮ ਖਤਮ ਹੋ
ਗਿਆਂ ਤਾਂ ਮੈਂ ਜਾਵਾਂ, ਉਹ ਇਹ ਸੁਣ ਫਿਰ ਕਲਪ ਜਾਇਆ ਕਰੇ ਤੇ, ਫਿਰ ਗਾਲ੍ਹਾਂ ਕੱਢਣ ਲੱਗ
ਪਵੇ,.. ਅੰਤ ਕਲਪਦਾ ਹੋਇਆ ਤੁਰ ਗਿਆ...
ਬੁੱਧ ਦੇ ਨਾਲ ਆਨੰਦ (ਉਸਦਾ ਸ਼ਿਸ਼) ਸੀ, ਅਨੰਦ ਨੇ ਪੁਛਿਆ "ਉਹ
ਬੰਦਾ ਐਨੀਆਂ ਗਾਲ੍ਹਾ ਕੱਢ ਗਿਆ, ਮੇਰਾ ਖੂਨ ਖੋਲਦਾ ਸੀ, ਤੁਸੀਂ ਚੁੱਪ ਰਹੇ"
ਬੁੱਧ ਨੇ ਕਿਹਾ, ਉਸ ਕੋਲ ਜੋ ਸੀ ਉਸਨੇ ਉਹ ਦਿੱਤਾ, ਹੁਣ ਤੁਹਾਡੀ
ਮਰਜੀ ਤੁਸੀਂ ਉਸਨੂੰ ਲੈਣਾ ਜਾਂ ਨਹੀਂ... ਮੈਂ ਉਸਦੀਆਂ ਗਾਲ੍ਹਾਂ
ਨਹੀਂ ਲਈਆਂ, ਤੇ ਉਹ ਗਾਲ਼੍ਹਾਂ ਉਸ ਕੋਲ ਹੀ ਰਹਿ ਗਈਆਂ, ਤੇ ਬੇਚਾਰਾ ਉਸੇ 'ਚ
ਕਲਪਦਾ ਰਿਹਾ, ਮੈਨੂੰ ਉਸਤੇ ਦਿਆ ਸੀ, ਤਾਂ ਹੀ ਖੜਾ ਰਿਹਾ, ਸ਼ਾਇਦ ਉਹ ਖਾਲੀ ਹੋ ਜਾਵੇ।