Share on Facebook

Main News Page

ਕੇ.ਪੀ. ਗਿੱਲ ਨੂੰ ਦਿੱਤੇ ਸਿਰੋਪਾ ਕਾਂਡ ਦੇ ਵਕੀਲ-ਏ-ਧੁੰਮਾਂ ਬਾਬਾ ਬੰਤਾ ਸਿੰਘ ਜੀ ਦਿਉ ਜਵਾਬ ?
-: ਭਾਈ ਮਹਿੰਦਰ ਸਿੰਘ ਖਾਲਸਾ

ਬਾਬਾ ਬੰਤਾ ਸਿੰਘ ਜੀ ਕੀ ਤੁਹਾਡਾ ਹੱਕ ਨਹੀਂ ਸੀ ਬਣਦਾ ਕਿ ਤੁਸੀਂ ਟਕਸਾਲ ਵਲੋਂ ਗਿੱਲ ਨੂੰ ਸਿਰੋਪਾ ਦੇਣ ਦੇ ਇਲਜਾਮ ਲਾਉਣ ਵਾਲੀਆਂ ਜੁੰਮੇਵਾਰ ਧਿਰਾਂ ਦਾ ਨਾਂ ਲੈ ਕੇ ਜਵਾਬ ਦਿੰਦੇ ਜਿੰਨ੍ਹਾਂ ਨੇ ਸਿੱਧਾ ਠੋਕ ਕੇ ਟਕਸਾਲ ਦਾ ਨਾਮ ਲੈ ਕੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ 'ਚ ਦੋਸ਼ ਲਾਏ ਸਨ ? ਇਹਨਾਂ ਜੁੰਮੇਵਾਰ ਧਿਰਾਂ ਵਿੱਚ ਰੋਜਾਨਾ ਪਹਿਰੇਦਾਰ ਅਖਬਾਰ ਤੇ ਇਕ ਰੇਡੀਓ ਦਾ ਪੱਤਰਕਾਰ ਸੁਰਿੰਦਰ ਸਿੰਘ ਹੈ। ਜੇ ਇਹਨਾਂ ਵਲੋ ਲਾਏ ਦੋਸ਼ ਝੁਠੇ ਸਨ, ਤੁਸੀਂ ਇਹਨਾਂ ਤੇ ਮਾਣਹਾਨੀ ਦਾ ਕੇਸ ਕਿਉਂ ਨਹੀਂ ਕੀਤਾ ?

ਤੁਸੀਂ ਜਵਾਬ ਦੇਣ ਵੇਲੇ " ਇਕ ਵੀਰ " ਸ਼ਬਦ ਦੀ ਵਰਤੋਂ ਕਿਉਂ ਕੀਤੀ ਹੈ ? ਸੰਸਾਰ ਜਾਣਦਾ ਹੈ ਕਿ ਤੁਹਾਡੀ ਮੁਰਾਦ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਤੋਂ ਹੀ ਹੈ। ਕੀ ਭਾਈ ਸਾਹਿਬ ਨੇ ਇਸ ਮਾਮਲੇ 'ਚ ਕਿਸੇ ਸੰਸਥਾ ਜਾ ਕਿਸੇ ਵਿਅਕਤੀ ਦਾ ਨਾਂ ਲਿਆ ਸੀ ? ਜੇ ਨਹੀਂ ਤਾਂ ਕੀ ਫੇਰ ਇਹ ਚੋਰ ਦੀ ਦਾੜ੍ਹੀ 'ਚ ਤਿਨਕੇ ਵਾਲੀ ਗੱਲ ਆਪਣੇ ਆਪ ਹੀ ਸੱਚੀ ਸਿੱਧ ਨਹੀਂ ਹੋ ਗਈ ? ਤੁਸੀਂ ਤਾਹੀਓਂ ਕਿਸੇ 'ਤੇ ਵੀ ਕੇਸ ਨਹੀਂ ਕੀਤਾ। ਕੇਸ ਕਰੋਗੇ ਵੀ ਕਿਵੇਂ ? ਤੁਸੀਂ ਸਾਰਾ ਕੁੱਝ ਆਪਣੇ ਆਪ ਹੀ ਤਾਂ ਸਵੀਕਾਰ ਕਰ ਲਿਆ ਹੈ। ਤੁਸੀਂ ਮੰਨ ਲਿਆ ਹੈ ਕਿ ਗਿੱਲ ਆਇਆ ਸੀ, ਪਰ ਅਸੀਂ ਸਿਰੋਪਾ ਕਿਸੇ ਦੇ ਗਲ 'ਚ ਨਹੀਂ ਪਾਇਆ, ਪਰ ਕਿਤਾਬਾਂ ਸਿਰੋਪੇ 'ਚ ਲਪੇਟ ਕੇ ਜ਼ਰੂਰ ਭੇਂਟ ਕੀਤੀਆ ਸਨ । ਫੇਰ ਬਾਕੀ ਕੀ ਰਿਹ ਗਿਆ ਹੈ ?

ਕੀ ਕੋਈ ਅਜਿਹਾ ਮੂਰਖ ਬੰਦਾ ਹੈ ਜਿਹੜਾ ਆਪਣੇ ਘਰ ਰੇਡ ਮਾਰਨ ਆਏ ਪੁਲੀਸ ਦੇ ਬੰਦ ਨਾਲ ਐਨਾ ਸਨਮਾਨਜਨਕ ਵਿਵਹਾਰ ਕਰੇ ਜਿੰਨ੍ਹਾਂ ਤੁਸੀਂ ਕੀਤਾ ਹੈ ?

ਵਕੀਲ ਸਾਹਿਬ ਜੀ ਕੀ ਤੁਹਾਨੂੰ ਐਨਾ ਵੀ ਨਹੀਂ ਪਤਾ ਕਿ ਰੇਡ ਮਾਰਨ ਵਾਸਤੇ DGP ਕਦੇ ਵੀ ਨਹੀਂ ਜਾਦਾ ਹੁੰਦਾ ?

ਕੀ ਤੁਹਾਨੂੰ ਮਾੜੀ ਮੋਟੀ ਪੁਲੀਸ ਮੈਨੂਅਲ ਦੀ ਜਾਣਕਾਰੀ ਵੀ ਨਹੀਂ ਹੈ ?

ਕੀ ਤੁਸੀਂ ਕੋਈ ਇਕ ਵੀ ਸਬੂਤ ਦੇ ਸਕਦੇ ਹੋ ਕਿ ਕਦੇ ਵੀ ਕੋਈ DGP ਆਪ ਰੇਡ ਕਰਨ ਗਿਆ ਹੋਵੇ ਤੇ ਉਹ ਵੀ ਦਾੜ੍ਹੀ ਖੋਲ੍ਹਕੇ ਸਿਵਲ ਵਰਦੀ 'ਚ ?

ਅਨਪੜ੍ਹ ਵਕੀਲ ਬੰਤਾ ਸਿਉਂ ਜੀ, ਉਸ ਸਮੇਂ DGP ਗਿੱਲ ਕੋਲ 6 ADGP ਸਨ, 15 SSP ਸਨ। ਉਸ ਸਮੇਂ ਤਿੰਨ ਤਿੰਨ ਜਿਲਿ੍ਹਆਂ ਦਾ ਇਕ ਇਕ DIG ਤੇ ਇਕ ਇਕ IG ਸੀ। ਜਿਸ ਰੇਡ ਦੀ ਤੁਸੀਂ ਗੱਲ ਕੀਤੀ ਹੈ, ਅਜਿਹੀ ਰੇਡ ਉਪਰਲੇ ਅਫਸਰਾਂ ਚੋ ਕੋਈ ਵੀ ਨਹੀਂ ਕਰਦਾ। ਇਸ ਤਰ੍ਹਾਂ ਦੀ ਰੇਡ ਵਾਸਤੇ ਹਰ ਜਿਲ੍ਹੇ ਚ ਇਕ ਸ਼ਫ ਅਪ੍ਰੇਸ਼ਨ ਹੁੰਦਾ ਹੈ। ਜੋ ਉਪਰਲੇ ਅਫਸਰਾਂ ਦੀ ਨਿਗਰਾਨੀ ਚ ਰੇਡ ਕਰਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਜਦੋ ਕਿਤੇ ਵੀ ਰੇਡ ਪੈਂਦੀ ਹੈ, ਫੇਰ ਪੁਲਿਸ ਵਾਲਾ ਚਾਹੇ ਕੋਈ ਵੀ ਹੋਵੇ ਉਹ ਸਾਦੇ ਬਸਤਰਾਂ 'ਚ ਨਹੀਂ ਆਉਂਦਾ ? ਨਾਂ ਹੀ ਅਜਿਹੇ ਕੇਸਾਂ ਵਿੱਚ ਉਹ ਆਪਣੇ ਦੋਸਤ ਜਾ ਮਿੱਤਰ ਨੂੰ ਨਾਲ ਲਿਜਾ ਸਕਦਾ ਹੈ। ਕਿਉਂਕਿ ਰੇਡ ਸਮੇ ਮੁਕਾਬਲੇ ਸਮੇਤ ਉਥੇ ਕੁਝ ਵੀ ਵਾਪਰ ਸਕਦਾ ਹੈ। ਦੈਹੜੂ ਵਰਗੇ ਕਾਂਡਾ 'ਚ ਬਹੁਤ ਨੁਕਸਾਨ ਹੋਣ ਦਾ ਡਰ ਹੁੰਦਾ ਹੈ।

ਹਾਂ ਕੋਈ ਵੀ ਵੱਡਾ ਜਾ ਛੋਟਾ ਅਫਸਰ ਮੁਖਬਰੀ ਕਰਨ ਵਾਲੀ ਪਾਰਟੀ ਜਾ ਧਿਰ ਕੋਲ ਕਿਸੇ ਖਾਸ ਮਿਸ਼ਨ ਤਹਿਤ ਆਪਣੇ ਦੋਸਤ ਮਿੱਤਰ ਨੂੰ ਨਾਲ ਲੈ ਕੇ ਸਿਵਲ ਵਰਦੀ 'ਚ ਅਕਸਰ ਆਉਂਦੇ ਜਾਂਦੇ ਹੀ ਰਹਿੰਦੇ ਹਨ। ਗਿੱਲ ਵੀ ਅਜਿਹੇ ਸਰਕਾਰੀ ਮਿਸ਼ਨ ਤੇ ਸਬੰਧਤ ਧਿਰ ਦੀ ਸਹਿਮਤੀ ਨਾਲ ਹੀ ਨਿੱਜੀ ਦੌਰੇ 'ਤੇ ਆਇਆ ਸੀ। ਧੁੰਮੇ ਵਲੋਂ ਇਕ ਮੁਲਾਕਾਤ ਦੌਰਾਨ ਕੀਤੇ ਗਏ ਜਿਕਰ ਅਨੁਸਾਰ ਉਸਦੀ ਦਾੜ੍ਹੀ ਖੁੱਲ੍ਹੀ ਸੀ ਤੇ ਸਾਦੇ ਕਪੜੇ ਪਾਏ ਹੋਏ ਸਨ। ਖੁਸ਼ਵੰਤ ਸਿੰਘ ਵੀ ਉਸਦੇ ਨਾਲ ਆਇਆ ਸੀ।

ਭਾਈ ਬੰਤਾ ਸਿੰਘ ਜੀ ਤੁਸੀਂ ਉਸਦੇ ਇਸ ਮਿਸ਼ਨ ਦਾ ਜਿਕਰ ਕਿਉਂ ਨਹੀਂ ਕੀਤਾ ਜਿਸ ਦੀ ਸਫਲਤਾ ਲਈ ਉਹ ਨਿੱਜੀ ਦੌਰੇ 'ਤੇ ਆਇਆ ਸੀ ? ਕੀ ਟਕਸਾਲ 'ਚ ਪਨਾਹ ਲੈ ਕੇ ਰਹਿਣ ਵਾਲੇ ਸਿੰਘਾਂ ਚੋਂ ਗਿੱਲ ਨੇ ਆਪਣੇ ਕੋਲ ਵਾਲੀ ਖਾੜਕੂਆਂ ਦੀ ਐਲਬੰਮ ਦੇ ਅਧਾਰ ਤੇ 7 ਨੰਬਰ ਕਮਰੇ 'ਚ ਮੀਟਿੰਗ ਕਰਕੇ ਚਾਰ ਸਿੰਘਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਸੀ ?

ਕੀ ਟਕਸਾਲ ਪ੍ਰਬੰਧਕਾਂ ਨੇ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬਾਅਦ ਵਿੱਚ ਇਹਨਾਂ ਚਾਰੇ ਸਿੰਘਾਂ ਨੂੰ ਪੂਹਲੇ ਨਿਹੰਗ ਨਾਲ ਨਹੀਂ ਭੇਜਿਆ ਸੀ ? ਕੀ ਪੂਹਲੇ ਨੇ ਇਹਨਾਂ ਨੌਜਵਾਨਾਂ ਨੂੰ ਆਪਣੇ ਇਲਾਕੇ 'ਚ ਲਿਜਾਕੇ ਮਾਰ ਨਹੀਂ ਦਿੱਤਾ ਸੀ ? ਕੀ ਟਕਸਾਲ ਨੇ ਕਦੇ ਪੂਹਲੇ ਵਲੋਂ ਮਾਰੇ ਗਏ ਆਪਣੇ ਸਿੰਘਾਂ ਲਈ ਕੋਈ ਚਾਰਾਜੋਈ ਕੀਤੀ ਹੈ ? ਜੇ ਨਹੀਂ, ਫੇਰ ਸ਼ਪਸਟ ਹੈ, ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ।

ਕੇ ਪੀ ਐਸ ਗਿੱਲ ਦੇ ਬਲੈਕ ਕੈਟ ਨਿਹੰਗ ਪੂਹਲੇ ਦੇ ਇਸ ਘਿਨੌਣੇਂ ਕਰਨਾਮੇ ਦਾ ਜਿਕਰ ਪੁਸਤਕ " ਪੰਜਾਬ ਦੀ ਧਰਤੀ ਤੇ ਹਿੰਦੁਸਤਾਨੀ ਅੱਤਵਾਦ " ਵਿੱਚ ਬਲਜੀਤ ਸਿੰਘ ਖਾਲਸਾ ਨੇ ਸਫਾ 107 ਤੇ ਦਰਜ ਕੀਤਾ ਹੈ :

" ਪੂਹਲਾ ਗਿਰੋਹ ਦਾ ਹੌਂਸਲਾ ਏਨਾ ਵੱਧ ਗਿਆ ਸੀ ਕਿ ਇਸਨੇ ਯੋਧਿਆ ਦੀ ਖਾਣ ਕਹੀ ਜਾਣ ਵਾਲੀ " ਦਮਦਮੀ ਟਕਸਾਲ " ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਦੇ ਅੰਦਰੋਂ ਚਾਰ ਵਿਦਿਆਰਥੀ ਜਾ ਚੁੱਕੇ ਤੇ ਆਪਣੇ ਇਲਾਕੇ 'ਚ ਲਿਆ ਕੇ ਮਾਰ ਦਿੱਤੇ।"

ਕੀ ਤੁਹਾਡੇ ਸਾਇਲ ਧੁੰਮੇ ਨੇ ਖੁਦ 11-11-2014 ਨੂੰ ਲਖਵਿੰਦਰ ਸਿੰਘ ਕੰਮਲਬੋਲੀ ਝਿਲਮਲ ਸਿੰਘ ਦਿਉਲ ਤੇ ਰਛਪਾਲ ਸਿੰਘ ਨਾਲ ਮੁਲਾਕਾਤ ਦੌਰਾਨ ਸਵੀਕਾਰ ਇਹ ਨਹੀਂ ਕੀਤਾ ਸੀ ਕਿ ਬਾਬਾ ਠਾਕੁਰ ਸਿੰਘ ਉਪਰ ਸਰਕਾਰ ਤੇ ਪੁਲੀਸ ਦਾ 84 ਤੋਂ ਹੀ ਬਹੁਤ ਭਾਰੀ ਦਬਾਅ ਸੀ, ਜਿਸ ਕਾਰਨ ਉਹ ਮਜਬੂਰੀ ਬਸ ਕਹਿੰਦੇ ਰਹੇ ਕਿ ਸੰਤ ਜਿੰਦਾਂ ਹਨ?

ਕੀ ਹੁਣ ਤੁਸੀਂ ਕੋਈ ਸਬੂਤ ਦੇ ਸਕਦੇ ਹੋ ਕਿ ਟਕਸਾਲ ਇਸ ਦਬਾਅ ਤੋਂ ਮੁਕਤ ਹੋ ਚੁੱਕੀ ਹੈ ? ਕੀ MK DHar ਦੀ ਪੁਸਤਕ Open Secrets 'ਚ ਸਾਰੇ ਵੇਰਵੇਂ ਦਰਜ ਨਹੀਂ ਹਨ ਕਿ 84 ਤੋਂ ਟਕਸਾਲ ਅੰਦਰ ਕੇਂਦਰੀ ਖੁਫੀਆ ਏਜੰਸੀਆਂ ਦੀ ਪਕੜ ਕਿੰਨੀ ਸਖਤ ਹੋ ਚੁੱਕੀ ਹੈ ?

ਵਕੀਲ ਸਾਹਿਬ ਜੀ ਕੀ ਬਾਬਾ ਠਾਕੁਰ ਸਿੰਘ ਵਾਲੀ ਮਜਬੂਰੀ ਅੱਜ ਹਰਨਾਮ ਸਿੱਘ ਧੁੰਮਾਂ ਵੀ ਨਹੀਂ ਹੰਢਾਅ ਰਿਹਾ ? ਜੇ ਨਹੀਂ ਹੰਢਾ ਰਿਹਾ ਤਾਂ ਫੇਰ ਉਪਰੋਕਤ ਮੁਲਾਕਾਤ 'ਚ ਧੁੰਮੇ ਦੀ ਇਹ ਕਹਿਣ ਪਿਛੇ ਕੀ ਮਜਬੂਰੀ ਸੀ ਕਿ ਸ਼ਹੀਦ ਤਾਂ RSS ਦੇ ਵੀ ਹੋਏ ਹਨ ?

ਵਕੀਲ ਸਾਹਿਬ ਦੱਸੋਗੇ ਕਿ ਟਕਸਾਲ ਵਲੋਂ ਸਿੱਖ ਕੌਮ ਨੂੰ ਵੱਖਰੀ ਕੌਮ ਨਾ ਮੰਨਣ ਪਿਛੇ ਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਪਿਛੇ ਕੀ ਉਹੀ ਮਜਬੂਰੀ ਨਹੀਂ ਕੰਮ ਕਰ ਰਹੀ ਜਿਹੜੀ ਬਾਬਾ ਠਾਕੁਰ ਸਿੰਘ ਜੀ ਅੱਗੇ ਸੀ ?

ਅਖੀਰ ਵਿੱਚ ਇਹੀ ਆਖਾਂਗਾ ਕਿ ਮਜੂਬਰੀਆਂ 'ਚ ਜੀਉਣ ਵਾਲੀ ਚਾਹੇ ਕੋਈ ਸ਼ਖਸ਼ੀਅਤ ਹੋਵੇ ਚਾਹੇ ਸੰਸਥਾ ਉਹ ਕਦੇ ਵੀ ਸੱਚ ਦੇ ਰਾਹ 'ਤੇ ਨਹੀਂ ਤੁਰ ਸਕਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top