Share on Facebook

Main News Page

ਗੁਰਦੁਵਾਰਾ ਹੇਵਰਡ ਦੀ ਨਵੀਂ ਬਿਲਡਿੰਗ ਦਾ ਉਦਘਾਟਨ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕਥਾ ਵਖਿਆਨ ਕੀਤਾ ਤੇ ਵਿਚਾਰ ਵਟਾਂਦਰਾ ਹੋਇਆ

21 Jun 17: ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੇ ਗੁਰਦਵਾਰਾ ਹੇਵਰਡ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਅਤੇ ਸਰਦਾਰ ਰਾਜਿੰਦਰ ਸਿੰਘ ਮੁਖੀ ਸ੍ਰੋਮਣੀ ਖਾਲਸਾ ਪੰਚਾਇਤ ਜੋ ਗੁਰੂ ਗ੍ਰੰਥ ਫਾਊਂਡੇਸ਼ਨ (ਗੁਰਦਵਾਰਾ) ਹੇਵਰਡ ਵਿਖੇ ਪੰਥ ਦੇ ਮੌਜੂਦਾ ਹਾਲਾਤਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਮਹਾਨਤਾ, ਅਖੌਤੀ ਬਚਿੱਤਰ ਨਾਟਕ ਅਤੇ ਮਿਲਗੋਭਾ ਮਰਯਾਦਾ ਬਾਰੇ ਵਿਦਵਤਾ ਤੇ ਦਲੀਲ ਨਾਲ ਵਖਿਆਨ ਕਰ ਰਹੇ ਹਨ ਜੋ ੨੧ ਜੂਨ ਦਿਨ ਬੁੱਧਵਾਰ ਤੱਕ ਕੀਰਤਨ ਤੇ ਪੰਥਕ ਵਿਚਾਰਾਂ ਕਰਨਗੇ ਨਾਲ ਸਾਡੀ ਬੜੇ ਸੁਖਾਵੇਂ ਮਹੌਲ ਵਿੱਚ ਮੀਟਿੰਗ ਹੋਈ। ਜਿਸ ਵਿੱਚ ਪੰਥਕ ਸਮੱਸਿਆਵਾਂ, ਹੱਲ, ਗੁਰੂ ਗ੍ਰੰਥ ਦੇ ਖਾਲਸਾ ਪੰਥ ਦੀ ਏਕਤਾ ਬਾਰੇ ਖੁਲ੍ਹੀਆਂ ਵਿਚਾਰਾਂ ਕੀਤੀਆਂ, ਪ੍ਰੋਫੈਸਰ ਦਰਸ਼ਨ ਸਿੰਘ ਅਤੇ ਸਰਦਾਰ ਰਾਜਿੰਦਰ ਸਿੰਘ ਖਾਲਸਾ ਪੰਚਾਇਤ ਨੇ ਸਵਾਲਾਂ ਦੇ ਜਵਾਬ ਬੜੀ ਦ੍ਰਿੜ੍ਹਤਾ ਤੇ ਸੰਜੀਦਗੀ ਨਾਲ ਦਿੱਤੇ।

ਵਿਚਾਰ ਵਿਟਾਂਦਰਾ ਕਰਨ ਵਾਲਿਆਂ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ, ਸਰਦਾਰ ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਸਰਦਾਰ ਤਰਲੋਚਨ ਸਿੰਘ ਦੁਪਾਲਪੁਰ, ਸਰਦਾਰ ਨਗਿੰਦਰ ਸਿੰਘ ਬਰਸਾਲ, ਡਾਕਟਰ ਗੁਰਮੀਤ ਸਿੰਘ ਬਰਸਾਲ, ਸਰਦਾਰ ਕੁਲਦੀਪ ਸਿੰਘ ਮਜੀਠੀਆ, ਸ੍ਰ. ਦਰਸ਼ਨ ਸਿੰਘ ਟੈਕਸੀ ਡ੍ਰਾਈਵਰ ਹੇਵਰਡ, ਦਾਸ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਆਦਿਕ ਸਨ।

ਉਪਰੰਤ ਗੁਰਦਵਾਰਾ ਹੇਵਰਡ ਵਿਖੇ ਸਰਦਾਰ ਰਾਜਿੰਦਰ ਸਿੰਘ ਖਾਲਸਾ ਪੰਚਾਇਤ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਜੀਆਂ ਨੇ,ਦ੍ਰਿੜ੍ਹਤਾ, ਨਿਡਰਤਾ ਅਤੇ ਅਗਿਆਨਤਾ ਚ ਸੁੱਤਿਆਂ ਨੂੰ ਹਲੂਣਾ ਗੇਣ ਵਾਲੇ ਲੈਕਚਰ ਅਤੇ ਵਰਿਆਨ ਕਰਦੇ ਸਾਰੀ ਸੰਗਤ, ਪਰਬੰਧਕ ਤੇ ਰਾਗੀ ਗ੍ਰੰਥੀਆਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਸਮਰਪਿਤ ਹੋ ਕੇ ਪ੍ਰਚਾਰ ਕਰਨ ਦੀ ਦਰਦ ਭਰੀ ਪ੍ਰੇਰਨਾ ਕੀਤੀ।

ਉਪਰੰਤ ਗੁਰਦੁਵਾਰਾ ਸਾਹਿਬ ਦੇ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਵੜੈਚ ਨੇ ਸਿੰਘ ਸਾਹਿਬ, ਸਰਦਾਰ ਖਾਲਸਾ ਅਤੇ ਸੰਗਤਾਂ ਨਾਲ ਵਿਚਾਰ ਕਰਦੇ ਸੰਗਤਾਂ ਦੇ ਸਹਿਯੋਗ ਨਾਲ ਮਰਯਾਦਾ ਪਾਲਨ ਦਾ ਵਚਨ ਦਿੱਤਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top