Share on Facebook

Main News Page

ਗੁਰਬਾਣੀ ਦੇ ਅਨਰਥ ਕਰਣ ਵਾਲੀ ਇਸਾਈ ਮੱਤ ਦੀ ਬੀਬੀ ਨੂੰ ਸਵਾਲ
-: ਰਜਿੰਦਰ ਸਿੰਘ "ਰਾਜਨ" 9815418510

ਹੋਸ਼ਿਆਰ! ਖ਼ਬਰਦਾਰ!! ਸਾਵਧਾਨ!!!
ਭਾਵਨਾਵਾਂ ਨੂੰ ਠੇਸ ਲੱਗਣ ਦੀ ਦੁਹਾਈ ਪਾਉਣ ਵਾਲਿਓ ਆਓ ਨਿਕਲੋ ਭੋਰਿਆਂ ਚੋਂ ਬਾਹਰ !

ਆਹ ਦੇਖੋ ਸਿੱਖੋ ਕਿਵੇਂ ਦੂਸਰੇ ਮੱਤਾਂ ਵਾਲੇ ਸਾਡੇ ਗੁਰੂਆਂ ਦੀ ਬਾਣੀ ਨੂੰ ਵਰਤ ਕੇ ਆਪਣੇ ਰਹਿਬਰਾਂ ਨੂੰ ਰੱਬ ਬਨਾਉਣ ਲੱਗੇ ਹੋਏ ਹਨ

ਵੈਸੇ ਮੈਂ ਇਸ ਬੀਬੀ ਨੂੰ ਬਿਲਕੁੱਲ ਨਹੀਂ ਜਾਣਦਾ ਏਹ ਕੌਣ ਹੈ ? ਕਿੱਥੇ ਰਹਿੰਦੀ ਹੈ ? ਕੀ ਕਰਦੀ ਹੈ? ਪਰ ਇਸ ਦੀਆਂ ਗੱਲਾਂ ਸੁਣ ਕੇ ਏਨਾ ਕੁ ਅੰਦਾਜ਼ਾ ਜਰੂਰ ਲੱਗਦਾ ਹੈ ਕਿ ਇਹ ਕ੍ਰਿਸ਼ਚਨ ਮੱਤੀ ਹੈ ਇਹ ਕਿਸੇ ਪ੍ਰਮਜੀਤ ਸਿੰਘ ਸਿੱਖ ਵੀਰ ਦਾ ਨਾਮ ਲੈਕੇ ਗੱਲ ਕਰ ਰਹੀ ਹੈ। ਇਹ ਆਪਣੇ ਰਹਿਬਰ ਯਿਸੂ ਮਸੀਹ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਰਾਗ ਭੈਰਉ ਵਿੱਚ ਉਚਾਰਣ ਕੀਤੇ ਸ਼ਬਦ, ਜੋ ਪੰਨਾ ਨੰਬਰ ੧੧੪੧ ਤੇ ਦਰਜ ਹੈ ਉਸਦਾ ਹਵਾਲਾ ਦੇ ਕੇ ਯਿਸੂ ਨੂੰ ਸਾਰੀ ਸ੍ਰਿਸਟੀ ਦਾ ਰੱਬ ਬਨਾਉਣ ਦਾ ਬਹੁਤ ਹੀ ਘਟੀਆ ਤੇ ਕੋਝਾ ਯਤਨ ਕਰ ਰਹੀ ਹੈ। ਜਦੋਂ ਕਿ ਇਹ ਪੰਨਾ ਨੰਬਰ ੧੨੪੫ ਦੱਸ ਰਹੀ ਹੈ।

ਖ਼ੈਰ ਸਿੱਖ ਕੌਮ ਹਰੇਕ ਮੱਤ ਦਾ ਸਤਿਕਾਰ ਕਰਦੀ ਹੈ ਬਸ਼ਰਤੇ ਕਿ ਉਹ ਮੱਤ ਆਪਣੇ ਰਹਿਬਰਾਂ ਦੇ ਦੱਸੇ ਰਾਹ ਤੇ ਚੱਲਦਾ ਹੋਵੇ। ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸਤਿਕਾਰ ਕਰਨਾ ਸਿਖਾਇਆ ਹੈ। ਪਰ ਕੋਈ ਦੂਸਰੇ ਮੱਤ ਵਾਲਾ ਇਸ ਨੂੰ ਸਾਡੀ ਕਮਜ਼ੋਰੀ ਸਮਝ ਕੇ ਗੁਰਬਾਣੀ ਦਾ ਗਲਤ ਉਚਾਰਣ ਕਰਕੇ ਤੇ ਗਲਤ ਤਰੀਕੇ ਨਾਲ ਆਪਣੇ ਫ਼ਾਇਦੇ ਲਈ ਅਰਥ ਕਰਨ ਦਾ ਹੀਆ ਕਰੇ ਉਹ ਅਸੀਂ ਕਦਾਚਿਤ ਵੀ ਪ੍ਰਵਾਨ ਨਹੀਂ ਕਰ ਸਕਦੇ ਕਿਉਂਕਿ ਗੁਰਬਾਣੀ ਨੂੰ ਅਸੀਂ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਾਂ।

ਰਹੀ ਗੱਲ ਯਿਸੂ ਦੀ ਤੁਸੀਂ ਉਸ ਨੂੰ ਆਪਣਾ ਰੱਬ ਮੰਨੋ ਸਾਨੂੰ ਕੋਈ ਤਕਲੀਫ਼ ਨਹੀਂ, ਕੋਈ ਰਾਮ ਨੂੰ ਕ੍ਰਿਸ਼ਨ ਨੂੰ ਆਪਣਾ ਰੱਬ ਮੰਨੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ।

ਬੀਬੀ ਨੂੰ ਕੁਝ ਸਵਾਲ-

*੧ ਕੀ ਇੱਕ ਮਨੁੱਖ ਸਰੀਰ ਰੱਬ ਹੋ ਸਕਦਾ ਹੈ?
*੨ ਕੀ ਰੱਬ ਜੰਮਦਾ ਤੇ ਮਰਦਾ ਵੀ ਹੈ?
*੩ ਕੀ ਕੋਈ ਮਨੁੱਖ ਰੱਬ ਦਾ ਜਨਮ ਦਾਤਾ ਹੋ ਸਕਦਾ ਹੈ?
*੪ ਕੀ ਰੱਬ ਨੂੰ ਮੌਤ ਮਾਰ ਸਕਦੀ ਹੈ?
*੫ ਕੀ ਰੱਬ ਪਹਿਲਾਂ ਹੋਇਆ ? ਮਨੁੱਖ ਜਾਂ ਫ਼ਰਿਸ਼ਤਾ ਪਹਿਲਾਂ ਹੋਇਆ ਹੈ?
*੬ ਕੀ ਕੋਈ ਕੁਆਰੀ ਕੁੜੀ ਪੁਰਸ਼ ਨਾਲ ਸਰੀਰਕ ਸੰਬੰਧ ਕੀਤੇ ਤੋਂ ਬਿਨਾਂ ਬੱਚਾ ਪੈਦਾ ਕਰ ਸਕਦੀ ਹੈ ?
*੭ ਤੁਹਾਡੇ ਇਤਿਹਾਸ ਵਿੱਚ ਜੋ ਲਿਖਿਆ ਕੀ ਉਹ ਗ਼ੈਰ ਵਾਜ਼ਿਬ ਨਹੀਂ?
*੮ ਤੁਹਾਡੇ ਰਹਿਬਰ ਕੋਲ ਜੋ ਗਿਆਨ ਹੈ ਉਹ ਆਪਣੇ ਪੈਰੋਕਾਰਾਂ ਨੂੰ ਹੀ ਦੇਣ ਲਈ ਕਹਿੰਦਾ, ਬਾਕੀਆਂ ਨੂੰ ਕੁੱਤੇ ਅਤੇ ਸੂਅਰ ਕਹਿੰਦਾ ਕੀ ਇਹ ਵਾਜ਼ਬ ਹੈ?
੯* ਤੁਹਾਡਾ ਰਹਿਬਰ ਸਿਰਫ਼ ਪੁਰਸ਼ ਨੂੰ ਹੀ ਗਿਆਨ ਦੇਣ ਦੀ ਗੱਲ ਕਰਦਾ ਹੈ ਔਰਤ ਨਾਲ ਨਫ਼ਰਤ ਕਿਉਂ?
੧੦* ਅੰਤ ਸਮੇਂ ਯਿਸੂ ਦੇ ਹਰ ਸਮੇਂ ਨਾਲ ਰਹਿਣ ਵਾਲੇ ੧੩ ਸਾਥੀਆਂ ਨੇ ਯਿਸੂ ਨੂੰ ਰੱਬ ਮੰਨਣ ਤੋਂ ਇੰਨਕਾਰ ਨਹੀਂ ਕੀਤਾ?
੧੧* ਕੀ ਅੱਜ ਤੱਕ ਤੁਹਾਡੇ ਮੱਤ ਵਾਲੇ ੧੩ ਅੰਕ ਨੂੰ ਬੁਰਾ ਨਹੀਂ ਸਮਝ ਰਹੇ?
੧੨* ਹੁਣ ਜਦੋਂ ਯਿਸੂ ਸਰੀਰ ਕਰਕੇ ਤੁਹਾਡੇ ਕੋਲ ਨਹੀਂ, ਫੇਰ ਹੁਣ ਕਿਹੜੇ ਸਰੀਰ ਨੂੰ ਗੁਰੂ ਮੰਨਦੇ ਹੋ?
੧੩* ਬੀਬੀ ਤੂੰ ਆਖਿਆ ਯਿਸੂ ਸ਼ਬਦ ਹੈ ਕੀ ਸ਼ਬਦ ਦਾ ਸਰੀਰ ਹੁੰਦਾ ਹੈ?

*ਗੁਰਬਾਣੀ ਅਨੁਸਾਰ- ਰੱਬ ਦਾ ਕਦੇ ਵੀ ਜਨਮ ਨਹੀਂ ਹੁੰਦਾ ਕਿਉਂਕਿ ਜੋ ਜਨਮ ਲਵੇਗਾ ਉਹ ਇੱਕ ਦਿਨ ਮਰੇ ਗਾ ਜਰੂਰ।
*ਰੱਬੀ ਗਿਆਨ ਸਾਰਿਆਂ ਵਾਸਤੇ ਹੈ ਉਹ ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ।
* ਰੱਬ ਨੂੰ ਕੋਈ ਨਹੀਂ ਪੈਦਾ ਕਰ ਸਕਦਾ ਸਗੋਂ ਉਸ ਨੇ ਸਭ ਨੂੰ ਪੈਦਾ ਕੀਤਾ ਹੈ।
* ਰੱਬ ਦਾ ਕੋਈ ਵਿਸ਼ੇਸ਼ ਸਰੀਰ ਨਹੀਂ, ਪਰ ਉਹ ਹਰੇਕ ਜੀਵ ਵਿੱਚ ਰਹਿੰਦਾ ਹੈ।
* ਰੱਬ ਦੀ ਨਜ਼ਰ ਵਿੱਚ ਔਰਤ/ ਪੁਰਸ਼ ਦੋਹਾਂ ਨੂੰ ਬਰਾਬਰ ਸਨਮਾਨ ਹੈ।
* ਬੱਚਾ ਪੈਦਾ ਕਰਨ ਲਈ ਇਸਤਰੀ/ ਪੁਰਸ਼ ਦੋਹਾਂ ਦਾ ਹੋਣਾ ਜ਼ਰੂਰੀ ਹੈ।

ਬਾਕੀ ਬੀਬੀ ਤੂੰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫ਼ੀ ਮੰਗ। ਜੇ ਬੀਬੀ ਤੇਰੇ ਵਿੱਚ ਕੋਈ ਜ਼ੁੱਅਰਤ ਹੈ ਜਾਂ ਥੋੜ੍ਹੀ ਜਿਹੀ ਵੀ ਇੰਨਸਾਨੀਅਤ ਹੈ ਤਾਂ ਆਪਣਾ ਮੋਬਾਈਲ ਨੰਬਰ ਦੱਸ ਤੇ ਬੈਠ ਕੇ ਦਲੀਲ ਨਾਲ ਵੀਚਾਰ ਕਰ। ਐਵੇਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਪਾ ਕੇ ਪੰਜਾਬ ਦੇ ਸ਼ਾਂਤ ਮਹੌਲ ਨੂੰ ਖ਼ਰਾਬ ਕਰਨ ਦਾ ਘਟੀਆ ਯਤਨ ਨਾਂ ਕਰ ਕਿਉਂਕਿ ਸਾਡੇ ਪੰਜਾਬ ਨੇ ਪਹਿਲਾਂ ਹੀ ਬਹੁਤ ਕੁਝ ਗਵਾ ਲਿਆ ਹੈ।

ਨੋਟ- ਤੁਹਾਡੇ ਫ਼ੋਨ ਦੀ ਉਡੀਕ ਵਿੱਚ
ਰਜਿੰਦਰ ਸਿੰਘ "ਰਾਜਨ"
9815418510


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top