Share on Facebook

Main News Page

ਬ੍ਰਾਹਮਣਵਾਦ ਦੀਆਂ ਚਾਲਾਂ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਕਦੀ ਬ੍ਰਾਹਮਣ ਨੇ ਮਨੁੱਖ ਦੀ ਗੁਰੂ ਪ੍ਰਤੀ ਸ਼ਰਧਾ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਆਪਣੇ ਨਾਲ ਗੁਰੂ ਸ਼ਬਦ ਜੋੜ ਕੇ ਦੁਨੀਆਂ ਨੂੰ ਲੁਟਿਆ, ਮਨੁੱਖਤਾ ਦਾ ਜੀਵਨ ਗੁਲਾਮ ਕੀਤਾ, ਲੋਕਾਂ ਦੀਆਂ ਧੀਆਂ ਭੈਣਾਂ ਦੇਵ ਦਾਸੀਆਂ ਦੇ ਰੂਪ ਵਿੱਚ ਮੰਦਰਾਂ ਵਿੱਚ ਰੱਖ ਕੇ ਐਸ਼ ਕੀਤੀ, ਹਰ ਗੁਨਾਹ ਕਰਨ ਦੇ ਬਾਅਦ ਭੀ ਬ੍ਰਾਹਮਣ ਦੋਸ਼ ਮੁਕਤ ਰਿਹਾ। ਲੋਕ ਬ੍ਰਾਹਮਣ ਦੇ ਇਸ ਜ਼ੁਲਮ ਦੇ ਸਾਹਮਣੇ ਬੇਅਵਾਜ਼ ਬੇਬਸ ਸਿਰ ਝੁਕਾਉਂਦੇ ਰਹੇ। ਗੁਰੂ ਨਾਨਕ ਨੇ ਇਸ ਮਨੁੱਖੀ ਗੁਲਾਮੀ ਜ਼ੁਲਮ ਅਤੇ ਅਨਿਆਏ ਦੇ ਖਿਲਾਫ ਆਵਾਜ਼ ਉਠਾਈ ਅਤੇ ਇਨਕਲਾਬੀ ਬਿਗਲ ਵਜਾਇਆ।

ਪਰ ਬ੍ਰਾਹਮਣਵਾਦ ਨੇ ਉਸ ਦਿਨ ਤੋਂ ਹੀ ਗੁਰੂ ਨਾਨਕ ਵਲੋਂ ਅਰੰਭੇ ਇਸ ਮਨੁੱਖੀ ਆਜ਼ਾਦੀ ਸਂਘਰਸ਼ 'ਤੇ ਤਾਬੜ ਤੋੜ ਹਮਲੇ ਸ਼ੁਰੂ ਕਰ ਦਿਤੇ, ਜੋ ਲਗਾਤਾਰ ਜਾਰੀ ਹਨ।

ਵਖ਼ਤ ਦੇ ਖਤਰੇ ਦਾ ਅਨੁਭਵ ਕਰਕੇ ਸਿੱਖੀ ਨੂੰ ਸੁਰਖਸ਼ਤ ਕਰਨ ਲਈ ਦਸਮ ਪਿਤਾ ਨੇ ੧੭੦੮ ਵਿੱਚ ਓਹੋ ਸੱਚੇ ਧਰਮ ਦੀ ਗੋਦੀ ਵਿੱਚ ਆਤਮਿਕ ਜੀਵਨ ਲਈ ਆਜ਼ਾਦੀ ਦੀ ਲਲਕਾਰ ਦਾ ਸੰਦੇਸ਼ ਧੁਰੋਂ ਆਈ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਮੇਸ਼ਾਂ ਲਈ ਗੁਰੂ ਸਿੰਘਾਸਣ 'ਤੇ ਬਿਠਾ ਦਿਤਾ, ਤਾਂਕਿ ਕਦੀ ਭੀ ਹੋਰ ਕੋਈ ਬ੍ਰਾਹਮਣਵਾਦ ਗੁਰੂ ਬਣਕੇ ਸਿੱਖ ਦੇ ਜੀਵਨ ਵਿੱਚ ਦੁਰਮਤ ਦੀ ਜ਼ਹਿਰ ਨਾ ਘੋਲ ਸੱਕੇ।

ਪਰ ਦੁਖਾਂਤ ਜਦੋਂ ਘਲੂਘਾਰੇ ਵਾਪਰੇ ਸਿੱਖਾਂ ਦੇ ਸਿਰਾਂ ਦੇ ਮੁਲ ਰੱਖੇ ਗਏ, ਸਿੰਘ ਸ਼ੇਰਾਂ ਵਾਂਗੂਂ ਜੰਗਲਾਂ ਦੇ ਵਸਨੀਕ ਹੋ ਗਏ। ਦੂਜੇ ਪਾਸੇ ਗੁਰੂ ਨਾਨਕ ਦੇ ਬਚਨਾਂ ਅਨੁਸਾਰ ਬ੍ਰਾਹਮਣ "ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥" ਵਾਲੇ ਸੁਭਾ ਅਨਸਾਰ, ਵਖ਼ਤ ਦੀਆਂ ਸਰਕਾਰਾਂ ਨਾਲ ਘਿਓ ਖਿਚੜੀ ਹੋਕੇ, ਗੁਰੂ ਨਾਨਕ ਦੀ ਸਿੱਖੀ ਲਈ ਖਤਰ ਨਾਕ ਗੋਂਦਾਂ ਗੁੰਦਦਾ ਰਿਹਾ। ਬਸ ਉਹਨੀ ਦਿਨੀ ਗੁਰੂ ਅਤੇ ਗੁਰੂ ਦੇ ਸਮਕਾਲੀ ਸਿੱਖਾਂ ਦੇ ਨਾਮ ਹੇਠ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਸਮੇਤ ਅਨੇਕਾਂ ਗ੍ਰੰਥ, ਰਹਿਤ ਨਾਮੇ, ਹੁਕਮ ਨਾਮੇ, ਲਿਖੇ ਤੇ ਲਿਖਾਏ ਗਏ, ਜਿਹਨਾ ਰਾਹੀਂ ਗੁਰੂ ਦੇ ਜੀਵਨ ਅਤੇ ਗੁਰੂ ਸਿਧਾਂਤ ਵਿੱਚ ਕਲਮ ਰਾਹੀ ਜ਼ਹਿਰ ਘੋਲਿਆ ਗਿਆ, ਤਾਂਕਿ ਸਿੱਖ ਜਾ ਤਾਂ ਗੁਰੂ ਤੋਂ ਬਦਜ਼ਨ ਹੋ ਜਾਵੇ, ਜਾਂ ਗੁਰੂ ਸਿਧਾਂਤ ਦੀ ਪਵਿਤਰਤਾ ਗੁਆ ਬੈਠੇ।

ਇਓਂ ਚਲਦਿਆਂ ਵੀਹਵੀਂ ਸਦੀ ਦੇ ਆਰੰਭ ਵਿਚ ਹੀ ਬ੍ਰਹਮਣਵਾਦ ਦੀ ਜੱਥੇਬੰਦਕ ਜਮਾਤ ਆਰ.ਐਸ.ਐਸ. ਦੀ ਕਾਇਮੀ ਸਮੇਂ ਇੱਕ ਸਭ ਤੋਂ ਵੱਡਾ ਹਮਲਾ ਹੋਇਆ ਕੇ ਬ੍ਰਾਹਮਣ ਵਲੋਂ ਭੇਜੇ ਹੋਇ ਕੁਛ ਲੋਕ ਸਿੱਖ ਭੇਸ ਵਿਚ ਬ੍ਰਾਹਮਣਵਾਦ ਵਲੋਂ ਉਹ ਪੁਰਾਨੀ ਜ਼ਾਲਮ ਜੀਵਨ ਸ਼ੈਲੀ ਲੈ ਕੇ ਗੁਰੂ ਨਾਨਕ ਦੀ ਸਿੱਖੀ ਵਿਚ ਪ੍ਰਵੇਸ਼ ਕਰ ਗਏ ਅਤੇ ਬੜੀ ਸਾਜਸ਼ ਨਾਲ ਇਨ੍ਹਾਂ ਦਾ ਨਾਮ ਬਦਲਵੇਂ ਰੂਪ ਵਿੱਚ "ਗੁਰੁ ਬ੍ਰਾਹਮਣੁ ਥਿਆ ॥" ਦੀ ਥਾਵੇਂ ਗੁਰੂ ਪੰਥ ਰੱਖ ਦਿਤਾ ਗਿਆ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਕਿਤੇ ਭੀ ਇਸ ਮਨੁੱਖੀ ਸਮੂਹ ਨੂੰ "ਗੁਰੂ ਪੰਥ" ਨਹੀਂ ਪਰਵਾਣ ਕਰਦਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰੂ ਦਾ ਦੱਸਿਆ ਹੋਇਆ ਰਸਤਾ ਹੀ ਪੰਥ ਹੈ।

ਬਿਲਕੁਲ ਬ੍ਰਾਹਮਣ ਨੇ ਜਿਵੇਂ ਗੁਰੂ ਨਾਮ ਹੇਠ ਲੋਕਾਂ ਨੂੰ ਬੇਜ਼ਬਾਨ ਅਤੇ ਬੇਬਸ ਕਰਕੇ ਗੁਲਾਮ ਬਣਾ ਰਖਿਆ ਸੀ, ਉਸੇ ਤਰਾਂ ਇਸ ਆਪੂ ਬਣੇ ਗੁਰੂ ਪੰਥ ਨੇ ਸਿੱਖੀ ਨੂੰ ਬੇਜ਼ਬਾਨ ਅਤੇ ਬੇਬਸ ਹੋਕੇ ਗੁਰੂ ਪੰਥ ਦੇ ਹਰ ਫੈਸਲੇ ਹਰ ਹੁਕਮ ਅਗੇ ਸਿਰ ਝੁਕਾਉਣ ਲਈ ਹਦਾਇਤ ਜਾਰੀ ਕੀਤੀ ਹੋਈ ਹੈ।

ਜੇ ਅੱਜ ਗੁਰੂ ਪੰਥ ਸਿਆਸਤ ਦੀ ਕੁਰਸੀ ਤੇ ਬੈਠਾ ਹੋਵੇ ਤਾਂ ਬੇਸ਼ਕ ਨੂਰ ਮਹਿਲੀਏ, ਸਿਰਸੇ ਵਾਲੇ ਸਾਧ, ਨਰਕ ਧਾਰੀਆਂ ਦਾ ਚੇਲਾ ਹੋਵੇ, ਭਾਵੇਂ ਆਰ.ਐਸ.ਐਸ. ਦਾ ਮੈਂਬਰ ਹੋਵੇ ਤਾਂ ਭੀ ਉਹ ਪੰਥਕ ਸਰਕਾਰ ਹੈ ਉਹ ਫਖਰੇ ਕੌਮ ਹੈ।

ਜੇਕਰ ਗੁਰਮਤਿ ਦੇ ਵਿਰੁਧ ਸਿੱਖੀ ਦੇ ਜੜੀਂ ਤੇਲ ਦੇਣ ਵਾਲਾ ਘਾਤਕ ਫੈਸਲਾ ਭੀ ਕਰੇ ਤਾਂ ਉਹ ਪੰਥਕ ਫੇਸਲਾ ਹੈ ਅਤੇ ਹਰ ਸਿੱਖ ਨੇ ਲਾਜ਼ਮੀ ਮੰਨਣਾ ਹੈ।

ਜੇਕਰ ਬ੍ਰਾਹਮਣੀ ਸਾਜਸ਼ ਨਾਲ ਸਮਝੌਤੇ ਵਿੱਚ ਗੁਰੂ ਗ੍ਰੰਥ ਦੇ ਸਿਧਾਂਤ ਦੇ ਵਿਰੁਧ ਗੁਰਬਾਣੀ ਅੰਮ੍ਰਿਤ ਦੇ ਨਾਲ ਮਿਲਾਕੇ ਮਹਾਕਾਲ ਦੁਰਗਾ ਭਗਉਤੀ ਦੀ ਉਪਾਸ਼ਣਾ ਕਰਾਉਣ ਨੂੰ ਰਹਿਤ ਮਰੀਆਦਾ ਦਾ ਨਾਮ ਦੇ ਦੇਵੇ, ਤਾਂ ਉਹ ਪੰਥ ਪ੍ਰਵਾਣਤ ਰਹਿਤ ਮਰੀਆਦਾ ਬਣ ਜਾਂਦੀ ਹੈ। ਅੱਜ ਅੰਮ੍ਰਿਤ, ਨਿਤਨੇਮ, ਅਰਦਾਸ ਗੁਰੂ ਦੀ ਨਾ ਹੋਕੇ, ਗੁਰੂ ਪੰਥ ਵਲੋਂ ਬਣਾਈ ਹੀ ਪ੍ਰਵਾਣ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੱਜ ਸਾਡੇ ਕੁਛ ਭੁਲੜ ਵੀਰ ਅਤੇ ਕੁਛ ਪ੍ਰਚਾਰਕ ਵੀਰ ਭੀ ਸਮਝਦੇ ਹਨ ਗੁਰੂ ਗ੍ਰੰਥ ਦੀ ਨਹੀਂ, ਗੁਰੂ ਪੰਥ ਦੀ ਪ੍ਰਵਾਣਗੀ ਹੋਣੀ ਚਾਹੀਦੀ ਹੈ।

ਕਿਉਂਕਿ ਗੁਰੂ ਤਾਂ ਸਦਾ ਦਇਆਲ ਹੈ "ਸਤਿਗੁਰੁ ਦਾਤਾ ਦਇਆਲੁ ਹੈ ਜਿਸਨੋ ਦਇਆ ਸਦਾ ਹੋਇ ॥", ਪਰ ਗੁਰੂ ਪੰਥ ਛੇਕ ਸਕਦਾ ਹੈ, ਫੈਕਟਰੀਆਂ, ਕਾਰੋਬਾਰ, ਅਖਬਾਰ, ਕਾਲਜ, ਬੰਦ ਕਰਵਾ ਸਕਦਾ ਹੈ, ਝੂਠੇ ਕੇਸ ਬਣਾ ਸਕਦਾ ਹੈ, ਛਬੀਲਾਂ ਲਾ ਕੇ ਛੋਟੇ ਛੋਟੇ ਬੱਚੇ ਯਤੀਮ ਕਰ ਸਕਦਾ ਹੈ ਅਤੇ ਫਿਰ ਉਹ ਨਿਰਦੋਸ਼ ਹੈ, ਕਿਉਂਕਿ ਉਹ ਗੁਰੂ ਪੰਥ ਹੈ। ਹੁਣ ਦੱਸੋ ਲੋਕ ਕਿਸ ਕੋਲੋਂ ਡਰਨ, ਕਿਸਦਾ ਹੁਕਮ ਮੰਨਣ... ਪੰਜਾਬੀ ਦੀ ਇਕ ਕਹਾਵਤ ਹੈ "ਰੱਬ ਨੇੜੇ ਕਿ ਘਸੁੰਨ ?"।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top