|
ਮੈਂ ਤੇ ਨਾਨਕ
'ਕੱਠੇ ਰਹਿੰਦੇ
'ਕੱਠੇ ਸੋਂਦੇ, 'ਕੱਠੇ ਪੈਂਦੇ
ਟਿੰਡ ਕਢਾ ਕੇ, ਪੱਗ ਬੰਨ੍ਹ ਲੈਂਦੇ।
ਮੈਂ ਤੇ ਨਾਨਕ
ਕਰਨ ਵਿਚਾਰਾਂ
ਇੱਕ ਤੇ ਇੱਕ ਨਾ ਰਹੇ ਗਿਆਰਾਂ
ਮਾਰੀ ਗਈ ਏ, ਮੱਤ ਸਰਦਾਰਾਂ।
ਮੈਂ ਤੇ ਨਾਨਕ
ਦੋਵੇਂ ਈ ਝੱਲੇ
ਦੋਵਾਂ ਦੇ ਕੰਮ, ਝੱਲ-ਵਲੱਲੇ
ਦੋਵੇਂ ਈ ਸੱਚ, ਢੂੰਡਣ ਚੱਲੇ।
ਮੈਂ ਤੇ ਨਾਨਕ
ਦੋਵੇਂ ਈ ਲੁੱਚੇ
ਦੋਵਾਂ ਦੇ ਈ, ਕੰਮ ਕਸੂਤੇ
ਦੋਵਾਂ ਈ ਸਾਹ, ਜੱਗ ਦੇ ਸੂਤੇ।
ਮੈਂ ਤੇ ਨਾਨਕ
ਕਰਨ ਸਲਾਹਾਂ
ਬੇੜੀ ਡੁੱਬ ਗਈ, ਸਣੇ ਮਲਾਹਾਂ
ਵਲੀ ਕੰਧਾਰੀ, ਕੱਢੀਆਂ ਬਾਹਾਂ।
|
ਮੈਂ ਤੇ ਨਾਨਕ
ਖੇਡੀਏ ਖੇਡਾਂ
ਲੱਕੜਸਿਰਿਆਂ, ਲਈਏ ਝੇਡਾਂ
ਊਠ ਪਛਾਣਨ, ਲੱਗੇ ਭੇਡਾਂ।
ਮੈਂ ਤੇ ਨਾਨਕ
ਸੱਚੇ ਮਿੱਤਰ
ਦੋਵਾਂ ਦੇ ਈ, ਕੰਮ ਵਿਚਿੱਤਰ
ਅੰਦਰੋਂ ਬਾਹਰੋਂ, ਪੈਂਦੇ ਛਿੱਤਰ।
ਮੈਂ ਤੇ ਨਾਨਕ
ਹਾਣੋ-ਹਾਣੀ
ਦੋਵਾਂ ਦੀ ਏ, ਇੱਕ ਕਹਾਣੀ
ਦੋਵਾਂ ਦੀ ਅੱਖ ਤੇ ਵੰਡ ਕਾਣੀ।
ਮੈਂ ਤੇ ਨਾਨਕ
ਕਰਨ ਕਲੋਲਾਂ
ਇੱਕ ਦੂਜੇ ਨੂੰ, ਕਰਨ ਮਖੌਲਾਂ
ਸੂਰਜ ਪਾਣੀ, ਤੇਰਾਂ ਤੋਲਾਂ।
ਮੈਂ ਤੇ ਨਾਨਕ
ਪੈ ਗਏ ਛਿੱਥੇ
ਗੋਡੇ ਲੱਗੇ, ਚਾਹੇ ਗਿੱਟੇ
ਗੁਰੂਦੁਆਰੇ, ਹਾਥੀ ਚਿੱਟੇ।
|
ਮੈਂ ਤੇ ਨਾਨਕ
ਦੋਵੇਂ ਈ ਕੁੱਤੇ
ਪਏ ਭੌਂਕਦੇ, ਰੁੱਤ-ਕਰੁੱਤੇ
ਲੋਕ ਅਜੇ ਵੀ, ਪਏ ਨੇ ਸੁੱਤੇ।
ਮੈਂ ਤੇ ਨਾਨਕ
ਦੋਏਂ ਕੁਰਾਹੀਏ
'ਕੱਠਿਆਂ ਬਹਿ ਕੇ, ਪੈੱਗ ਲਗਾਈਏ
ਦੀਨ-ਦੁਨੀ ਦੀਆਂ, ਬਾਤਾਂ ਪਾਈਏ।
ਮੈਂ ਤੇ ਨਾਨਕ
ਮਤਾ ਪਕਾਇਆ
ਭਲੇ ਵੇਲਿਆਂ, ਮੱਕਾ ਘੁਮਾਇਆ
ਹੁਣ ਨੰਬਰ, ਹਰਿ-ਮੰਦਰ ਆਇਆ।
ਮੈਂ ਤੇ ਨਾਨਕ
ਲੜੀ ਪਰੋਇਆ
ਇੱਕ ਦੂਜੇ ਦੇ ਵਿੱਚ ਸਮੋਇਆ
ਮੈਂ ਨਾਨਕ, ਨਾਨਕ ਮੈਂ ਹੋਇਆ।
#ਗੱਗਬਾਣੀ
|